Recruitment 2022: ਜੇਕਰ ਏਅਰਪੋਰਟ ਅਥਾਰਟੀ ਆਫ਼ ਇੰਡੀਆ (AAI) ਵਿੱਚ ਨੌਕਰੀ ਕਰਨ ਦਾ ਮਨ ਹੈ ਤਾਂ ਤੁਹਾਡੇ ਲਈ ਇੱਕ ਸੁਨਹਿਰੀ ਮੌਕਾ ਹੈ। ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੇ ਜੂਨੀਅਰ ਅਤੇ ਐਸੋਸੀਏਟ ਕੰਸਲਟੈਂਟ ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਜੋ ਇਹਨਾਂ ਅਸਾਮੀਆਂ (AAI recruitment 2022) ਲਈ ਅਪਲਾਈ ਕਰਨਾ ਚਾਹੁੰਦੇ ਹਨ, AAI ਦੀ ਅਧਿਕਾਰਤ ਵੈੱਬਸਾਈਟ aai.aero 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ ਯਾਨੀ 12 ਜਨਵਰੀ ਤੋਂ ਸ਼ੁਰੂ ਹੋ ਗਈ ਹੈ।
ਇਸਤੋਂ ਇਲਾਵਾ ਉਮੀਦਵਾਰ ਇਸ ਲਿੰਕ https://www.aai.aero/en 'ਤੇ ਕਲਿੱਕ ਕਰਕੇ ਲਈ ਸਿੱਧੇ ਤੌਰ 'ਤੇ ਅਪਲਾਈ ਕਰ ਸਕਦੇ ਹਨ। ਇਸਦੇ ਨਾਲ ਹੀ ਲਿੰਕ https://www.aai.aero/sites/default/files/examdashboard_advertisement/Advt.%20No.%2001-2022.pdf ਰਾਹੀਂ, ਇਸ ਭਰਤੀ ਸੰਬੰਧੀ ਤੁਸੀਂ ਅਧਿਕਾਰਤ ਨੋਟੀਫਿਕੇਸ਼ਨ ਵੀ ਦੇਖ ਸਕਦੇ ਹੋ। ਇਸ ਭਰਤੀ ਪ੍ਰਕਿਰਿਆ ਤਹਿਤ ਕੁੱਲ 5 ਅਸਾਮੀਆਂ ਭਰੀਆਂ ਜਾਣਗੀਆਂ।
ਜਾਣਕਾਰੀ ਲਈ ਦੱਸ ਦੇਈਏ ਕਿ ਏਅਰ ਇੰਡੀਆ ਦੇ ਵਿੱਚ ਜੂਨੀਅਰ ਅਤੇ ਐਸੋਸੀਏਟ ਕੰਸਲਟੈਂਟ ਲਈ ਅਸਾਮੀਆਂ ਭਰਨ ਦੀ ਪ੍ਰਕਿਰਿਆ 12 ਜਨਵਰੀ, 2022 ਨੂੰ ਸ਼ੁਰੂ ਹੋ ਗਈ ਹੈ ਅਤੇ ਇਨ੍ਹਾਂ ਅਸਾਮੀਆਂ ਨੂੰ ਭਰਨ ਦੀ ਆਖ਼ਰੀ ਤਰੀਕ 31 ਜਨਵਰੀ, 2022 ਹੈ। ਇਸ ਭਰਤੀ ਵਿੱਚ ਅਸਾਮੀਆਂ ਦੀ ਕੁੱਲ ਗਿਣਤੀ 5 ਹੈ। ਇਸ ਲਈ ਜੇਕਰ ਉਮੀਦਵਾਰ ਦੀ ਯੋਗਤਾ ਦੀ ਗੱਲ ਕਰੀਏ ਤਾਂ, ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਆਈਟੀਆਈ ਸੰਸਥਾ ਤੋਂ ਸਰਵੇਖਣ ਵਿੱਚ ਡਿਪਲੋਮਾ ਹੋਣਾ ਚਾਹੀਦਾ ਹੈ। ਇਸਦੇ ਨਾਲ ਹੀ ਦੱਸ ਦੇਈਏ ਕਿ ਯੂਨੀਅਰ ਕੰਸਲਟੈਂਟ ਦੀ ਤਨਖਾਹ 50 ਹਜ਼ਾਰ ਰੁਪਏ ਅਤੇ ਐਸੋਸੀਏਟ ਕੰਸਲਟੈਂਟ ਦੀ ਤਨਖਾਹ 40 ਹਜ਼ਾਰ ਰੁਪਏ ਹੈ।
ਦੱਸ ਦੇਈਏ ਕਿ ਭਾਰਤੀ ਸਮਾਜ ਵਿੱਚ ਫੈਲੀ ਵੱਡੀ ਬੇਰੁਜ਼ਗਾਰੀ ਨਾਲ ਲੜ ਰਹੇ ਨੌਜਵਾਨਾਂ ਲਈ ਇਹ ਇੱਕ ਚੰਗਾ ਮੌਕਾ ਹੈ। ਇਸ ਸੰਬੰਧੀ ਯੋਗਤਾ ਰੱਖਣ ਵਾਲੇ ਨੌਜਵਾਨ ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੀਆਂ ਇਹ ਅਸਾਮੀਆਂ ਇੱਕ ਆਸ ਦੀ ਕਿਰਨ ਲੈ ਕੇ ਆਈਆਂ ਹਨ। ਆਪਣੀ ਯੋਗਤਾ ਸਦਕਾ ਨੌਜਵਾਨ ਇਸ ਸਰਕਾਰੀ ਨੌਕਰੀ ਨੂੰ ਪ੍ਰਾਪਤ ਕਰਕੇ ਆਪਣਾ ਆਉਣ ਵਾਲਾ ਭਵਿੱਖ ਸਵਾਰ ਸਕਦੇ ਹਨ। ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਇਨ੍ਹਾਂ ਅਸਾਮੀਆਂ ਲਈ ਇੰਡੀਆਂ ਦੀ ਏਅਰ ਅਥੋਰਟੀ ਚੰਗੀ ਤਨਖ਼ਾਹ ਦੇ ਰਹੀ ਹੈ। ਸੋ ਨੌਜਵਾਨਾਂ ਲਈ ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਇਹ ਇੱਕ ਚੰਗਾ ਮੌਕਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Airport, Airports Authority of India, Government job, Jobs, Recruitment