PSSSB Recruitment 2022 : ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਨੇ ਸਟੈਨੋ ਟਾਈਪਿਸਟ ਅਤੇ ਜੂਨੀਅਰ ਸਕੇਲ ਸਟੈਨੋਗ੍ਰਾਫਰ ਦੀਆਂ ਬੰਪਰ ਭਰਤੀਆਂ ਕੱਢੀਆਂ ਹਨ। ਭਰਤੀ ਲਈ ਬਿਨੈ ਕਰਨ ਦੇ ਚਾਹਵਾਨ ਉਮੀਦਵਵਾਰ ਬੋਰਡ ਦੀ ਅਧਿਕਾਰਤ ਵੈਬਸਾਈਟ sssb.punjab.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਨੋਟਿਸ ਅਨੁਸਾਰ ਸਟੈਨੋ ਟਾਈਪਿਸਟ ਅਤੇ ਸਟੈਨੋਗ੍ਰਾਫਰ ਦੀਆਂ ਭਰਤੀਆਂ ਲਈ ਕੁੱਲ 334 ਆਸਾਮੀਆਂ 'ਤੇ ਭਰਤੀ ਹੈ। ਆਮ ਵਰਗ ਲਈ ਫੀਸ 1000 ਰੁਪਏ ਹੈ, ਜਦਕਿ ਐਸਸੀ/ਬੀਸੀ ਅਤੇ ਡਬਲਯੂਐਸ ਵਰਗ ਦੇ ਉਮੀਦਵਾਰਾਂ ਲਈ ਬਿਨੈ ਫੀਸ 250 ਰੁਪਏ ਹੈ, ਉਥੇ ਸਾਬਕਾ ਫੌਜੀ ਅਤੇ ਡਿਟੈਂਡੈਟਸ ਲਈ ਫੀਸ 200 ਰੁਪਏ ਹੈ।
ਆਸਾਮੀਆਂ ਦਾ ਵੇਰਵਾ
ਸਟੈਨੋ ਟਾਈਪਿਸਟ: 312
ਜੂਨੀਅਰ ਸਕੇਲ ਸਟੈਨੋਗ੍ਰਾਫਰ: 22
ਸਟੈਨੋ ਦੀ ਤਨਖਾਹ
ਸਟੈਨੋ-ਟਾਈਪਿਸਟ- 10300 – 34800/ਪਲੱਸ 320 ਗ੍ਰੇਡ ਪੇ
ਜੂਨੀਅਰ ਸਕੈਲ ਸਟੈਨੋਗ੍ਰਾਫਰ- 10300 – 34800/ਪਲੱਸ 3600 ਗ੍ਰੇਡ ਪੇ
ਸਿੱਖਿਆ ਯੋਗਤਾ
ਸਟੈਨੋ ਟਾਈਪਿਸਟ ਅਤੇ ਜੂਨੀਅਰ ਸਕੇਲ ਸਟੇਨੋਗ੍ਰਾਫਰ ਭਰਤੀ ਲਈ ਜ਼ਰੂਰੀ ਸਿੱਖਿਆ ਯੋਗਤਾ ਦੀ ਜਾਣਕਾਰੀ ਨੋਟੀਫਿਕੇਸ਼ਨ ਵਿੱਚ ਹੈ। ਪੂਰੀ ਜਾਣਕਾਰੀ ਕੱਲ ਜਾਰੀ ਹੋਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Career, Jobs, Punjab, Punjab government, Recruitment