Home /News /career /

Sarkari Naukri 2021: ਪੰਜਾਬ ਸਣੇ ਉਤਰਾਖੰਡ, ਮੱਧ ਪ੍ਰਦੇਸ਼ ਲਈ ਵੱਡੀ ਪੱਧਰ 'ਤੇ ਨੌਕਰੀਆਂ, ਬੀਏ ਪਾਸ ਕਰ ਸਕਦੇ ਹਨ ਅਪਲਾਈ

Sarkari Naukri 2021: ਪੰਜਾਬ ਸਣੇ ਉਤਰਾਖੰਡ, ਮੱਧ ਪ੍ਰਦੇਸ਼ ਲਈ ਵੱਡੀ ਪੱਧਰ 'ਤੇ ਨੌਕਰੀਆਂ, ਬੀਏ ਪਾਸ ਕਰ ਸਕਦੇ ਹਨ ਅਪਲਾਈ

Recruitment 2021: ਨੌਕਰੀਆਂ, ਤੁਰਤ ਕਰੋ ਅਪਲਾਈ

Recruitment 2021: ਨੌਕਰੀਆਂ, ਤੁਰਤ ਕਰੋ ਅਪਲਾਈ

  • Share this:
    Sarkari Naukri 2021: ਮੱਧ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ, ਪੰਜਾਬ ਪੁਲਿਸ ਅਤੇ ਉੱਤਰਾਖੰਡ ਪਬਲਿਕ ਸਰਵਿਸ ਕਮਿਸ਼ਨ ਨੇ ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਧਿਕਾਰਤ ਵੈਬਸਾਈਟ ਰਾਹੀਂ ਅਰਜ਼ੀ ਦੇ ਸਕਦੇ ਹਨ। ਇੱਥੇ ਜਾਣੋ ਕਿ ਇਨ੍ਹਾਂ ਤਿੰਨਾਂ ਰਾਜਾਂ ਵਿੱਚ ਕਿੰਨੀਆਂ ਅਸਾਮੀਆਂ ਦੀ ਭਰਤੀ ਕੀਤੀ ਗਈ ਹੈ ਅਤੇ ਅਰਜ਼ੀ ਦੇਣ ਦੀ ਆਖਰੀ ਤਾਰੀਖ ਕੀ ਹੈ?

    government jobs:
    ਉਤਰਾਖੰਡ ਲੋਕ ਸੇਵਾ ਕਮਿਸ਼ਨ (Uttarakhand Public Service Commission) ਨੇ ਨਾਇਬ ਤਹਿਸੀਲਦਾਰ ਅਤੇ ਡਿਪਟੀ ਜੇਲ੍ਹਰ ਸਣੇ ਵੱਖ ਵੱਖ ਆਸਾਮੀਆਂ ਲਈ ਭਰਤੀਆਂ (UKPSC Recruitment 2021) ਕੱਢੀਆਂ ਹਨ। ਇਨ੍ਹਾਂ ਭਰਤੀਆਂ ਲਈ 9 ਅਗਸਤ 2021 ਤੋਂ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਉਮੀਦਵਾਰ ਕਮਿਸ਼ਨ ਦੀ ਅਧਿਕਾਰਤ ਵੈਬਸਾਈਟ ukpsc.gov.in ਰਾਹੀਂ 29 ਅਗਸਤ 2021 ਤੱਕ ਅਪਲਾਈ ਕਰ ਸਕਦੇ ਹਨ। ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਕੁੱਲ 190 ਖਾਲੀ ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ ਹਨ।

    ਯੋਗਤਾ
    ਨਾਇਬ ਤਹਿਸੀਲਦਾਰ ਅਹੁਦੇ ਲਈ ਉਮੀਦਵਾਰ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਸਿੱਖਿਆ ਅਦਾਰੇ ਤੋਂ ਗਰੈਜੂਏਸ਼ਨ ਡਿਗਰੀ ਹੋਣੀ ਚਾਹੀਦੀ ਹੈ। ਉਥੇ ਸੀਨੀਅਰ ਗੰਨਾ ਵਿਕਾਸ ਨਿਰੀਖਕ ਅਤੇ ਗੰਨਾ ਵਿਕਾਸ ਨਿਰੀਖਕ ਅਹੁਦੇ ਲਈ ਉਮੀਦਵਾਰ ਦਾ ਖੇਤੀਬਾੜੀ ਵਿੱਚ ਗਰੈਜੂਏਟ ਹੋਣਾ ਜ਼ਰੂਰੀ ਹੈ।

    Sarkari Job 2021:
    ਮੱਧ ਪ੍ਰਦੇਸ਼ ਲੋਕ ਸੇਵਾ ਕਮਿਸ਼ਨ (Madhya Pradesh Public Service Commission) ਵੱਲੋਂ ਸਹਾਇਕ ਪ੍ਰਬੰਧਕ (Assistant Manager) ਦੇ ਅਹੁਦੇ ਲਈ ਭਰਤੀ (MPPSC Recruitment 2021) ਵੀ ਕੱਢੀਆਂ ਹਨ। ਇਨ੍ਹਾਂ ਅਹੁਦਿਆਂ ਲਈ 16 ਜੁਲਾਈ 2021 ਤੋਂ ਭਰਤੀ ਪ੍ਰਕਿਰਿਆ ਜਾਰੀ ਹੈ। ਉਮੀਦਵਾਰ ਅਧਿਕਾਰਤ ਵੈਬਸਾਈਟ mppsc.nic.in ਰਾਹੀਂ 15 ਅਗਸਤ 2021 ਤੱਕ ਬਿਨੈ ਕਰ ਸਕਦੇ ਹਨ। ਕੁੱਲ 63 ਖਾਲੀ ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ ਹਨ।

    ਯੋਗਤਾ
    ਇਨ੍ਹਾਂ ਅਹੁਦਿਆਂ ਲਈ ਉਮੀਦਵਾਰ ਕੋਲ ਕਿਸੇ ਵੀ ਮਾਨਸਾ ਪ੍ਰਾਪਤ ਸਿੱਖਿਆ ਸੰਸਥਾ ਕੋਲੋਂ ਗਰੈਜੂਏਟ ਜਾਂ ਪੋਸਟ ਗਰੈਜੂਏਟ ਦੀ ਡਿਗਰੀ ਹੋਣੀ ਚਾਹੀਦੀ ਹੈ।

    Sarkari Naukri :
    ਪੰਜਾਬ ਪੁਲਿਸ ਨੇ ਹੈਡ ਕਾਂਸਟੇਬਲ (Punjab Police Head Constable Recruitment 2021) ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਨ੍ਹਾਂ ਅਹੁਦਿਆਂ ਲਈ 4 ਅਗਸਤ 2021 ਤੋਂ ਬਿਨੈ ਦੀ ਪ੍ਰਕਿਰਿਆ ਜਾਰੀ ਹੈ। ਉਮੀਦਵਾਰ 25 ਅਗਸਤ 2021 ਤੱਕ ਅਧਿਕਾਰਤ ਵੈਬਸਾਈਟ www.punjabpolice.gov.in ਰਾਹੀਂ ਬਿਨੈ ਕਰ ਸਕਦੇ ਹਨ। ਇਨ੍ਹਾਂ ਅਹੁਦਿਆਂ 'ਤੇ ਉਮੀਦਵਾਰਾਂ ਦੀ ਭਰਤੀਆਂ ਇਨਵੈਸਟੀਗੇਸ਼ਨ ਕਾਡਰ ਵਿੱਚ ਕੀਤੀਆਂ ਜਾਣਗੀਆਂ। ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਕੁੱਲ 787 ਖਾਲੀ ਸਥਾਨ ਭਰੇ ਜਾਣਗੇ।

    ਯੋਗਤਾ
    ਇਨ੍ਹਾਂ ਅਹੁਦਿਆਂ ਲਈ ਉਮੀਦਵਾਰ ਕੋਲ ਕਿਸੇ ਵੀ ਮਾਨਸਾ ਪ੍ਰਾਪਤ ਸਿੱਖਿਆ ਸੰਸਥਾ ਕੋਲੋਂ ਗਰੈਜੂਏਟ ਜਾਂ ਪੋਸਟ ਗਰੈਜੂਏਟ ਦੀ ਡਿਗਰੀ ਹੋਣੀ ਚਾਹੀਦੀ ਹੈ। ਨਾਲ ਹੀ ਉਮੀਦਵਾਰ 10ਵੀਂ ਤੱਕ ਪੰਜਾਬੀ ਭਾਸ਼ਾ ਦੀ ਪੜ੍ਹਾਈ ਕੀਤੀ ਹੋਣੀ ਚਾਹੀਦੀ ਹੈ।
    Published by:Krishan Sharma
    First published:

    Tags: Career, Government job, Jobs, Punjab government, Punjab Police, Recruitment

    ਅਗਲੀ ਖਬਰ