ਨਵੀਂ ਦਿੱਲੀ: (Sarkari Naukri 2021): ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਚੰਗੀ ਖਬ਼ਰ ਹੈ। ਸੈਂਟਰ ਫਾਰ ਇੰਟਰਪ੍ਰੇਰਨਸ਼ਿਪ ਡਿਵੈਲਪਮੈਂਟ (CDEMAP), ਮੱਧ ਪ੍ਰਦੇਸ਼ ਨੇ ਅਕਾਊਂਟੈਂਟ ਕਮ ਡਾਟਾ ਐਂਟਰੀ ਅਪ੍ਰੇਟਰਾਂ ਸਣੇ ਵੱਖ ਵੱਖ ਆਸਾਮੀਆਂ ਲਈ ਬੰਪਰ ਭਰਤੀਆਂ ਕੱਢੀਆਂ ਹਨ। ਇਨ੍ਹਾਂ ਆਸਾਮੀਆਂ 'ਤੇ (CEDMAP Recruitment 2021) ਲਈ 15 ਨਵੰਬਰ 2021 ਤੋਂ ਬਿਨੈ ਕਰਨ ਦੀ ਪ੍ਰਕਿਰਿਆ ਜਾਰੀ ਹੈ। ਉਮੀਦਵਾਰ ਅਧਿਕਾਰਤ ਵੈਬਸਾਈਟ mponline.gov.in ਰਾਹੀਂ ਇਨ੍ਹਾਂ ਆਸਾਮੀਆਂ (CEDMAP Recruitment 2021) ਲਈ 30 ਨਵੰਬਰ 2021 ਤੱਕ ਬਿਨੈ ਕਰ ਸਕਦੇ ਹਨ।
ਉਮੀਦਵਾਰ ਸਿੱਧਾ ਇਸ ਲਿੰਕ 'ਤੇ http://mponline.gov.in/Quick%20Links/Documents/CEDMAP/Postwise
ਕਲਿੱਕ ਕਰਕੇ ਨੋਟੀਫਿਕੇਸ਼ਨ ਵੇਖ ਸਕਦੇ ਹਨ। ਨਾਲ ਹੀ ਇਸ ਲਿੰਕ http://mponline.gov.in/Portal/Services/Recruit_CEDMAP/CEDM01/FRMApplication 'ਤੇ ਕਲਿੱਕ ਕਰਕੇ ਇਨ੍ਹਾਂ ਆਸਾਮੀਆਂ (CEDMAP Recruitment 2021) ਲਈ ਬਿਨੈ ਵੀ ਕਰ ਸਕਦੇ ਹਨ। ਕੁੱਲ 1411 ਖਾਲੀ ਆਸਾਮੀਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ।
ਖਾਲੀ ਆਸਾਮੀਆਂ ਦੀ ਗਿਣਤੀ
ਲੇਖਾਕਾਰ ਕਮ ਡਾਟਾ ਐਂਟਰੀ ਆਪਰੇਟਰ – 626 ਅਸਾਮੀਆਂ
ਸਬ ਇੰਜੀਨੀਅਰ/ਤਕਨੀਕੀ ਕੋਆਰਡੀਨੇਟਰ – 313 ਅਸਾਮੀਆਂ
PESA ਬਲਾਕ ਕੋਆਰਡੀਨੇਟਰ – 89 ਅਸਾਮੀਆਂ
ਜ਼ਿਲ੍ਹਾ ਕੋਆਰਡੀਨੇਟਰ - 52 ਅਸਾਮੀਆਂ
ਕੰਪਿਊਟਰ ਆਪਰੇਟਰ ਕਮ ਆਫਿਸ ਅਸਿਸਟੈਂਟ – 52 ਅਸਾਮੀਆਂ
ਪ੍ਰੋਗਰਾਮਰ - 1 ਆਸਾਮੀ
ਸਟੇਟ ਫਾਈਨਾਂਸ ਮੈਨੇਜਰ/ਸਲਾਹਕਾਰ – 1 ਆਸਾਮੀ
ਨਿਗਰਾਨੀ ਅਤੇ ਮੁਲਾਂਕਣ - 1 ਆਸਾਮੀ
IEC/ਮੀਡੀਆ ਅਤੇ ਕਮਿਊਨਿਟੀ - 2 ਅਸਾਮੀਆਂ
ਤਕਨੀਕੀ ਮਾਹਿਰ – 1 ਆਸਾਮੀ
GIS/MIS/&ME ਸਪੈਸ਼ਲਿਸਟ – 1 ਆਸਾਮੀ
ਸਥਾਨਕ ਸਰਕਾਰ ਅਤੇ ਸ਼ਾਸਨ ਮਾਹਰ - 1 ਆਸਾਮੀ
ਸਿੱਖਿਆ ਯੋਗਤਾ
ਅਕਾਊਂਟੈਂਟ ਕਮ ਡਾਟਾ ਐਂਟਰੀ ਆਪਰੇਟਰ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣੀ ਚਾਹੀਦੀ ਹੈ। ਨਾਲ ਹੀ ਉਮੀਦਵਾਰ ਨੇ DCA ਕੀਤਾ ਹੋਣਾ ਚਾਹੀਦਾ ਹੈ। ਸਬ ਇੰਜੀਨੀਅਰ/ਤਕਨੀਕੀ ਕੋਆਰਡੀਨੇਟਰ ਦੀ ਆਸਾਮੀ ਲਈ, ਸਿਵਲ ਇੰਜੀਨੀਅਰਿੰਗ ਵਿੱਚ ਡਿਗਰੀ ਜਾਂ ਡਿਪਲੋਮਾ ਦੀ ਲੋੜ ਹੈ। ਦੂਜੇ ਪਾਸੇ, PESA ਬਲਾਕ ਕੋਆਰਡੀਨੇਟਰ ਦੀ ਆਸਾਮੀ ਲਈ, ਉਮੀਦਵਾਰ ਲਈ ਕਿਸੇ ਵੀ ਸਟਰੀਮ ਵਿੱਚ ਗ੍ਰੈਜੂਏਸ਼ਨ ਪਾਸ ਕਰਨਾ ਲਾਜ਼ਮੀ ਹੈ। ਉਮੀਦਵਾਰ ਇਸ ਭਰਤੀ ਨਾਲ ਸਬੰਧਤ ਹੋਰ ਜਾਣਕਾਰੀ ਲਈ ਜਾਰੀ ਕੀਤੀ ਅਧਿਕਾਰਤ ਨੋਟੀਫਿਕੇਸ਼ਨ ਨੂੰ ਦੇਖ ਸਕਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Career, Government job, Jobs, Life style, Madhya pardesh, Recruitment