ਨਵੀਂ ਦਿੱਲੀ: MP High Court Recruitment 2021: ਸਰਕਾਰੀ ਨੌਕਰੀ ਲਈ ਤਿਆਰੀ ਕਰ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਮੱਧ ਪ੍ਰਦੇਸ਼ ਹਾਈ ਕੋਰਟ (MPHC) ਨੇ ਨੋਟੀਫਿਕੇਸ਼ਨ ਜਾਰੀ ਕਰਕੇ ਗਰੁੱਪ ਡੀ ਆਸਾਮੀਆਂ ਲਈ ਬੰਪਰ ਭਰਤੀਆਂ ਕੱਢੀਆਂ ਹਨ, ਜਿਨ੍ਹਾਂ ਦੀ ਕੁੱਲ ਗਿਣਤੀ 708 ਹੈ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਆਸਾਮੀਆਂ ਲਈ 8ਵੀਂ ਅਤੇ 10ਵੀਂ ਪਾਸ ਨੌਜਵਾਨ ਵੀ ਬਿਨੈ ਕਰ ਸਕਦੇ ਹਨ। ਇਨ੍ਹਾਂ ਆਸਾਮੀਆਂ 'ਤੇ ਬਿਨੈ ਕਰਨ ਦੀ ਸ਼ੁਰੂਆਤ ਮੰਗਲਵਾਰ 9 ਨਵੰਬਰ ਤੋਂ ਸ਼ੁਰੂ ਹੋ ਗਈ ਹੈ। ਉਮੀਦਵਾਰ ਇਨ੍ਹਾਂ ਆਸਾਮੀਆਂ 'ਤੇ ਅਧਿਕਾਰਤ ਵੈਬਸਾਈਟ mphc.gov.in ਰਾਹੀਂ 24 ਨਵੰਬਰ 2021 ਤੱਕ ਬਿਨੈ ਕਰ ਸਕਦੇ ਹਨ।
ਦੱਸ ਦੇਈਏ ਕਿ ਕੁੱਲ 708 ਆਸਾਮੀਆਂ 'ਤੇ ਉਮੀਦਵਾਰ ਸਿਰਫ਼ ਇੱਕ 'ਤੇ ਹੀ ਬਿਨੈ ਕਰ ਸਕਦੇ ਹਨ। ਇੱਕ ਤੋਂ ਵੱਧ ਆਸਾਮੀਆਂ 'ਤੇ ਕੀਤਾ ਗਿਆ ਬਿਨੈ ਅਯੋਗ ਮੰਨਿਆ ਜਾਵੇਗਾ, ਜਿਸ ਵਿੱਚ ਡਰਾਈਵਰਾਂ ਦੀਆਂ 69, ਚੌਕੀਦਾਰ/ਵਾਟਰ ਕੈਰੀਅਰ ਦੀਆਂ 475, ਸਵੀਪਰ ਦੀਆਂ 113 ਅਤੇ ਮਾਲੀ ਦੀਆਂ 51 ਆਸਾਮੀਆਂ ਸ਼ਾਮਲ ਹਨ। ਚੁਣੇ ਗਏ ਉਮੀਦਵਾਰਾਂ ਦੀ ਨਿਯੁਕਤੀ ਸੂਬੇ ਦੀਆਂ ਵੱਖ ਵੱਖ ਜ਼ਿਲ੍ਹਾ ਅਦਾਲਤਾਂ ਵਿੱਚ ਕੀਤੀ ਜਾਵੇਗੀ।
ਉਮਰ ਹੱਦ
ਐਮਪੀ ਹਾਈ ਕੋਰਟ ਦੀ ਭਰਤੀ ਲਈ ਘੱਟੋ-ਘੱਟ ਉਮਰ ਸੀਮਾ 18 ਸਾਲ ਅਤੇ ਵੱਧ ਤੋਂ ਵੱਧ ਉਮਰ ਸੀਮਾ 40 ਸਾਲ ਹੈ। ਹਾਲਾਂਕਿ, ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਉਮਰ ਵਿੱਚ ਛੋਟ ਦਿੱਤੀ ਜਾਵੇਗੀ।
ਚੋਣ ਪ੍ਰਕਿਰਿਆ
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਉਮੀਦਵਾਰਾਂ ਨੂੰ ਪ੍ਰੀਖਿਆ ਲਈ ਹਾਜ਼ਰ ਨਹੀਂ ਹੋਣਾ ਪਵੇਗਾ। ਅਹੁਦਿਆਂ 'ਤੇ ਉਨ੍ਹਾਂ ਦੀ ਸਿੱਧੀ ਚੋਣ ਇੰਟਰਵਿਊ ਰਾਹੀਂ ਕੀਤੀ ਜਾਵੇਗੀ। ਨੋਟੀਫਿਕੇਸ਼ਨ ਦੇ ਅਨੁਸਾਰ, ਅਪਲਾਈ ਕੀਤੇ ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਜਾਵੇਗਾ ਜੋ 30 ਅੰਕਾਂ ਦਾ ਹੋਵੇਗਾ। ਇਸ ਦੇ ਆਧਾਰ 'ਤੇ ਸਫਲ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ। ਹਾਲਾਂਕਿ ਇੰਟਰਵਿਊ ਦੀਆਂ ਤਰੀਕਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।
ਮਹੱਤਵਪੂਰਨ ਤਰੀਕਾਂ
ਨੋਟੀਫਿਕੇਸ਼ਨ ਜਾਰੀ ਕਰਨ ਦੀ ਮਿਤੀ - 26 ਅਕਤੂਬਰ 2021
ਅਰਜ਼ੀ ਦੀ ਸ਼ੁਰੂਆਤੀ ਮਿਤੀ - 9 ਨਵੰਬਰ 2021
ਅਰਜ਼ੀ ਦੀ ਆਖਰੀ ਮਿਤੀ - 24 ਨਵੰਬਰ 2021
ਵਧੇਰੇ ਜਾਣਕਾਰੀ ਲਈ ਵੇਖੋ ਅਧਿਕਾਰਤ ਵੈੱਬਸਾਈਟ - mphc.gov.in
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Career, Employees, Government job, High court, Jobs, Life style, Madhya pardesh, Recruitment