• Home
  • »
  • News
  • »
  • career
  • »
  • SBI RECRUITMENT 2021 2056 NOTIFICATION OF PROBATIONARY OFFICER POSTS ISSUED APPLY NOW GH KS

SBI Recruitment 2021: ਪ੍ਰੋਬੇਸ਼ਨਰੀ ਅਫ਼ਸਰਾਂ ਦੀਆਂ 2056 ਆਸਾਮੀਆਂ ਦਾ ਨੋਟੀਫਿਕੇਸ਼ਨ ਜਾਰੀ, ਛੇਤੀ ਕਰੋ ਬਿਨੈ

ਬਿਨੈ ਕਰਨ ਦੇ ਚਾਹਵਾਨ ਉਮੀਦਵਾਰਾਂ ਨੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਿਸੇ ਹੋਰ ਉੱਚ ਸਿੱਖਿਆ ਸੰਸਥਾ ਤੋਂ ਕਿਸੇ ਵੀ ਵਿਸ਼ੇ ਵਿੱਚ ਬੈਚਲਰ ਡਿਗਰੀ ਪਾਸ ਕੀਤੀ ਹੋਣੀ ਚਾਹੀਦੀ ਹੈ। ਨਾਲ ਹੀ ਉਮੀਦਵਾਰਾਂ ਦੀ ਉਮਰ 1 ਅਪ੍ਰੈਲ 2021 ਨੂੰ 21 ਸਾਲ ਤੋਂ ਘੱਟ ਅਤੇ 30 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।

  • Share this:
ਨਵੀਂ ਦਿੱਲੀ: ਭਾਰਤੀ ਸਟੇਟ ਬੈਂਕ (SBI) ਵਿੱਚ ਸਰਕਾਰੀ ਨੌਕਰੀਆਂ (Government Jobs) ਦੀ ਮੰਗ ਕਰ ਰਹੇ ਗ੍ਰੈਜੂਏਟ ਡਿਗਰੀ ਪਾਸ ਉਮੀਦਵਾਰਾਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ, ਸਟੇਟ ਬੈਂਕ ਆਫ਼ ਇੰਡੀਆ ਨੇ ਦੇਸ਼ ਭਰ ਦੇ ਵੱਖ-ਵੱਖ ਖੇਤਰਾਂ ਵਿੱਚ ਸਥਿਤ ਆਪਣੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਪ੍ਰੋਬੇਸ਼ਨਰੀ ਅਫਸਰਾਂ (Probationary Officer) ਦੀ ਭਰਤੀ ਲਈ ਇੱਕ ਇਸ਼ਤਿਹਾਰ (Notification) ਜਾਰੀ ਕੀਤਾ ਹੈ। ਬੈਂਕ ਦੁਆਰਾ ਜਾਰੀ ਐਸਬੀਆਈ ਪੀਓ 2021 ਨੋਟੀਫਿਕੇਸ਼ਨ (ਨੰਬਰ ਸੀਆਰਪੀਡੀ/ਪੀਓ/2021-22/18) ਅਨੁਸਾਰ ਕੁੱਲ 2056 ਅਸਾਮੀਆਂ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਜਾ ਰਹੀਆਂ ਹਨ। ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਲਈ ਬਿਨੈ ਪ੍ਰਕਿਰਿਆ ਅੱਜ 5 ਅਕਤੂਬਰ 2021 ਤੋਂ ਸ਼ੁਰੂ ਹੋ ਞਈ ਹੈ ਅਤੇ ਆਖਰੀ ਮਿਤੀ 25 ਅਕਤੂਬਰ 2021 ਹੈ।

ਇਸ ਤਰ੍ਹਾਂ ਕਰੋ ਬਿਨੈ
ਉਮੀਦਵਾਰਾਂ ਨੂੰ ਭਾਰਤੀ ਸਟੇਟ ਬੈਂਕ ਦੀ ਅਧਿਕਾਰਤ ਵੈਬਸਾਈਟ sbi.co.in 'ਤੇ ਜਾਣਾ ਪਵੇਗਾ ਅਤੇ ਕਰੀਅਰ ਸ਼੍ਰੇਣੀ 'ਤੇ ਕਲਿਕ ਕਰਨਾ ਪਵੇਗਾ। ਉਮੀਦਵਾਰ ਇਸ ਸ਼੍ਰੇਣੀ ਵਿੱਚ ਦਿੱਤੀ ਗਈ ਐਸਬੀਆਈ ਪੀਓ 2021 ਨੋਟੀਫਿਕੇਸ਼ਨ ਦੇ ਲਿੰਕ ਜਾਂ ਹੇਠਾਂ ਦਿੱਤੇ ਸਿੱਧੇ ਲਿੰਕ ਤੋਂ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹਨ। ਨਾਲ ਹੀ ਕੋਈ ਵੀ ਦਿੱਤੇ ਗਏ ਆਨਲਾਈਨ ਐਪਲੀਕੇਸ਼ਨ ਲਿੰਕ ਤੋਂ ਅਰਜ਼ੀ ਫਾਰਮ ਦੇ ਪੰਨੇ 'ਤੇ ਜਾ ਸਕਦੇ ਹੋ।

ਅਰਜ਼ੀ ਪ੍ਰਕਿਰਿਆ ਤਹਿਤ ਉਮੀਦਵਾਰਾਂ ਨੂੰ ਪਹਿਲਾਂ ਰਜਿਸਟਰ ਕਰਨਾ ਪਵੇਗਾ ਅਤੇ ਫਿਰ ਅਲਾਟ ਕੀਤੇ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦੀ ਸਹਾਇਤਾ ਨਾਲ ਲਾਗਇੰਨ ਕਰਕੇ ਉਮੀਦਵਾਰ ਆਪਣੀ ਅਰਜ਼ੀ ਜਮ੍ਹਾਂ ਕਰ ਸਕਣਗੇ। ਐਸਬੀਆਈ ਪੀਓ 2021 ਅਰਜ਼ੀ ਦੇ ਦੌਰਾਨ ਉਮੀਦਵਾਰਾਂ ਨੂੰ ਬੈਂਕ ਦੁਆਰਾ ਨਿਰਧਾਰਤ ਅਰਜ਼ੀ ਫੀਸ 750 ਰੁਪਏ ਦਾ ਭੁਗਤਾਨ ਵੀ ਕਰਨਾ ਪਵੇਗਾ, ਜਿਸ ਦਾ ਉਹ ਆਨਲਾਈਨ ਭੁਗਤਾਨ ਕਰ ਸਕਣਗੇ।

SBI PO Recruitment 2021: ਭਰਤੀ ਯੋਗਤਾ
ਬਿਨੈ ਕਰਨ ਦੇ ਚਾਹਵਾਨ ਉਮੀਦਵਾਰਾਂ ਨੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਿਸੇ ਹੋਰ ਉੱਚ ਸਿੱਖਿਆ ਸੰਸਥਾ ਤੋਂ ਕਿਸੇ ਵੀ ਵਿਸ਼ੇ ਵਿੱਚ ਬੈਚਲਰ ਡਿਗਰੀ ਪਾਸ ਕੀਤੀ ਹੋਣੀ ਚਾਹੀਦੀ ਹੈ। ਨਾਲ ਹੀ ਉਮੀਦਵਾਰਾਂ ਦੀ ਉਮਰ 1 ਅਪ੍ਰੈਲ 2021 ਨੂੰ 21 ਸਾਲ ਤੋਂ ਘੱਟ ਅਤੇ 30 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਰਾਖਵੇਂ ਵਰਗਾਂ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਦੇ ਅਨੁਸਾਰ ਉਮਰ ਦੀ ਹੱਦ ਵਿੱਚ ਛੋਟ ਦਿੱਤੀ ਗਈ ਹੈ। ਵਧੇਰੇ ਜਾਣਕਾਰੀ ਅਤੇ ਹੋਰ ਵੇਰਵਿਆਂ ਲਈ ਭਾਰਤੀ ਸਟੇਟ ਬੈਂਕ ਵੱਲੋਂ ਜਾਰੀ ਭਰਤੀ ਨੋਟੀਫਿਕੇਸ਼ਨ ਵੇਖ ਸਕਦੇ ਹੋ।
Published by:Krishan Sharma
First published:
Advertisement
Advertisement