ਚੰਡੀਗੜ੍ਹ: ਅੱਜ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵੱਲੋਂ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਦੀਆਂ 4161 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਸਕੂਲ ਸਿੱਖਿਆ ਵਿਭਾਗ ਅਧੀਨ ਮਾਸਟਰ ਕਾਡਰ (ਬਾਰਡਰ ਏਰੀਆ) ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ ਬੈਕਲਾਗ ਅਤੇ ਨਵੀਂ ਅਸਾਮੀਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਪਾਸੋਂ ਵਿਭਾਗ ਦੀ ਵੈਬਸਾਈਟ www.educationrecruitmentboard.com ਤੇ ਆਨਲਾਈਨ ਦਰਖਾਸਤਾਂ ਦੀ ਮੰਗ 30 ਜਨਵਰੀ 2022 ਤੱਕ ਗਈ ਹੈ।
ਇਸ਼ਤਿਹਾਰ ਵਿੱਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਮਾਸਟਰ ਕਾਡਰ ਦੀਆ ਦੇ ਵੱਖ-ਵੱਖ ਵਿਸ਼ਿਆਂ; ਹਿਸਾਬ ਦੀਆਂ 912, ਸਾਇੰਸ ਦੀਆਂ 859, ਹਿੰਦੀ ਦੀਆਂ 240, ਪੰਜਾਬੀ 534, ਸਮਾਜਿਕ ਸਿੱਖਿਆ ਦੀਆਂ 633, ਅੰਗਰੇਜ਼ੀ ਦੀਆਂ 790, ਮਿਊਜ਼ਿਕ ਦੀਆਂ 25, ਫਿਜ਼ੀਕਲ ਐਜੂਕੇਸ਼ਨ ਦੀਆਂ 168 ਅਸਾਮੀਆਂ ਸ਼ਾਮਲ ਹਨ। ਜ਼ਿਆਦਾ ਜਾਣਕਾਰੀ ਲਈ ਵੇਖ ਇਸ਼ਤਿਹਾਰ ਦੀ ਪੂਰੀ ਸੂਚੀ-
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Punjab government, Recruitment, Teachers