Home /News /career /

Robotics Engineering: ਰੋਬੋਟਿਕਸ ਇੰਜੀਨੀਅਰਿੰਗ 'ਚ ਬਣਾਓ ਆਪਣਾ ਕਰੀਅਰ, ਕਰੋਗੇ ਲੱਖਾਂ-ਕਰੋੜਾਂ ਦੀ ਕਮਾਈ

Robotics Engineering: ਰੋਬੋਟਿਕਸ ਇੰਜੀਨੀਅਰਿੰਗ 'ਚ ਬਣਾਓ ਆਪਣਾ ਕਰੀਅਰ, ਕਰੋਗੇ ਲੱਖਾਂ-ਕਰੋੜਾਂ ਦੀ ਕਮਾਈ

ਰੋਬੋਟਿਕਸ ਇੰਜੀਨੀਅਰਿੰਗ 'ਚ ਬਣਾਓ ਆਪਣਾ ਕਰੀਅਰ, ਕਰੋਗੇ ਲੱਖਾਂ-ਕਰੋੜਾਂ ਦੀ ਕਮਾਈ

ਰੋਬੋਟਿਕਸ ਇੰਜੀਨੀਅਰਿੰਗ 'ਚ ਬਣਾਓ ਆਪਣਾ ਕਰੀਅਰ, ਕਰੋਗੇ ਲੱਖਾਂ-ਕਰੋੜਾਂ ਦੀ ਕਮਾਈ

Scope of Robotics Engineering; ਜੇ ਤੁਸੀਂ ਰੋਬੋਟਿਕਸ ਇੰਜੀਨੀਅਰਿੰਗ ਕਰਨਾ ਚਾਹੁੰਦੇ ਹੋ ਤੇ ਇਸ ਵਿੱਚ ਆਪਣਾ ਭਵਿੱਖ ਦੇਖ ਰਹੇ ਹੋ ਤਾਂ ਤੁਸੀਂ 12ਵੀਂ ਤੋਂ ਇਸ ਦੀ ਸ਼ੁਰੂਆਤ ਸਾਇੰਸ ਸਟ੍ਰੀਮ ਤੋਂ ਕਰ ਸਕਦੇ ਹੋ। ਜੇਕਰ ਤੁਸੀਂ ਬੈਚਲਰ ਡਿਗਰੀ ਕੀਤੀ ਹੈ ਤਾਂ ਤੁਸੀਂ ਰੋਬੋਟਿਕਸ ਵਿੱਚ ਮਾਸਟਰ ਡਿਗਰੀ ਲੈ ਸਕਦੇ ਹੋ।

ਹੋਰ ਪੜ੍ਹੋ ...
  • Share this:

Robotics Engineering Scope: ਮਨੁੱਖ ਨੇ ਆਪਣੇ ਦਿਮਾਗ ਦੀ ਵਰਤੋਂ ਕਰ ਕੇ ਰੋਬੋਟ ਨੂੰ ਬਣਾਇਆ ਜਿਸ ਦੀ ਮਦਦ ਨਾਲ ਹੁਣ ਮਨੁੱਖਾਂ ਦਾ ਜ਼ਿਆਦਾਤਰ ਕੰਮ ਮਸ਼ੀਨਾਂ ਜਾਂ ਰੋਬੋਟ ਕਰ ਰਹੇ ਹਨ। ਅੱਜਕੱਲ੍ਹ ਜਿੱਥੇ ਕੋਈ ਵਿਅਕਤੀ ਕਈ-ਕਈ ਘੰਟੇ ਮਿਹਨਤ ਕਰ ਲੈਂਦਾ ਸੀ, ਹੁਣ ਉਹ ਸਾਰਾ ਕੰਮ ਮਸ਼ੀਨਾਂ ਦੀ ਮਦਦ ਨਾਲ ਥੋੜ੍ਹੇ ਸਮੇਂ ਵਿੱਚ ਹੀ ਹੋ ਜਾਂਦਾ ਹੈ। ਰੋਬੋਟ ਮਨੁੱਖ ਵੱਲੋਂ ਬਣਾਇਆ ਗਿਆ ਇੱਕ ਅਜਿਹਾ ਯੰਤਰ ਹੈ ਜੋ ਕਿ ਮਨੁੱਖ ਅਨੁਸਾਰ ਕੰਮ ਕਰਦਾ ਹੈ। ਰੋਬੋਟ ਬਹੁਤ ਸਾਰੇ ਕੰਮ ਕਰ ਸਕਦੇ ਹਨ ਜੋ ਇੱਕ ਆਮ ਮਨੁੱਖ ਕਰਨ ਦੇ ਸਮਰੱਥ ਨਹੀਂ ਹੁੰਦਾ ਹੈ।ਇਹ ਕੋਰਸ ਕਰਨ ਤੋਂ ਬਾਅਦ, ਤੁਸੀਂ ਬਹੁਤ ਸਾਰੀਆਂ ਕੰਪਨੀਆਂ ਵਿੱਚ ਨੌਕਰੀ ਦੇ ਸ਼ਾਨਦਾਰ ਵਿਕਲਪ ਪ੍ਰਾਪਤ ਕਰ ਸਕਦੇ ਹੋ। ਪਰ ਇਹ ਕੋਰਸ ਕਰਨ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਇਸ ਕੋਰਸ ਨਾਲ ਜੁੜੀ ਹਰ ਜਾਣਕਾਰੀ ਜ਼ਰੂਰ ਜਾਣ ਲੈਣੀ ਚਾਹੀਦੀ ਹੈ ਤਾਂ ਜੋ ਉਹ ਇਸ ਫ਼ੀਲਡ ਵਿੱਚ ਵਧੀਆ ਕੰਮ ਕਰਨ ਕਰ ਸਕਣ ।

ਜਾਣੋ ਰੋਬੋਟਿਕਸ ਇੰਜੀਨੀਅਰਿੰਗ ਕੀ ਹੈ?

ਇਹ ਇੱਕ ਕਿਸਮ ਦਾ ਆਟੋਮੈਟਿਕ ਮਕੈਨੀਕਲ ਯੰਤਰ ਹੁੰਦਾ ਹੈ ਜੋ ਕੰਪਿਊਟਰ ਪ੍ਰੋਗਰਾਮਿੰਗ ਦੀ ਮਦਦ ਨਾਲ ਕੰਮ ਕਰਨ ਲਈ ਸਮਰੱਥ ਹੁੰਦਾ ਹੈ। ਇਸ ਨੂੰ ਕੋਈ ਵੀ ਆਪਣੀ ਮਰਜ਼ੀ ਅਨੁਸਾਰ ਚਲਾ ਸਕਦਾ ਹੈ। ਰੋਬੋਟਿਕਸ ਇੰਜਨੀਅਰਿੰਗ ਵਿੱਚ ਕਈ ਸ਼ਾਖਾਵਾਂ ਸ਼ਾਮਲ ਹਨ, ਇਸ ਵਿੱਚ ਮਕੈਨੀਕਲ, ਇਲੈਕਟ੍ਰਾਨਿਕ, ਕੰਪਿਊਟਰ ਸਾਇੰਸ ਇੰਜਨੀਅਰਿੰਗ ਸ਼ਾਮਲ ਹੈ। ਜੋ ਰੋਬੋਟ ਡਿਜ਼ਾਈਨ, ਨਿਰਮਾਣ, ਪਾਵਰ ਸਪਲਾਈ ਅਤੇ ਸਾਫਟਵੇਅਰ ਵਰਗੀਆਂ ਚੀਜ਼ਾਂ 'ਤੇ ਕੰਮ ਕਰਦਾ ਹੈ, ਉਸ ਲਈ ਇਹ ਸਾਰੀਆਂ ਸ਼ਾਖਾਵਾਂ ਵਿੱਚ ਨਿਪੁਨਤਾ ਤੇ ਸਮਝ ਹੋਣੀ ਜ਼ਰੂਰੀ ਹੈ।

ਜੇ ਤੁਸੀਂ ਰੋਬੋਟਿਕਸ ਇੰਜੀਨੀਅਰਿੰਗ ਕਰਨਾ ਚਾਹੁੰਦੇ ਹੋ ਤੇ ਇਸ ਵਿੱਚ ਆਪਣਾ ਭਵਿੱਖ ਦੇਖ ਰਹੇ ਹੋ ਤਾਂ ਤੁਸੀਂ 12ਵੀਂ ਤੋਂ ਇਸ ਦੀ ਸ਼ੁਰੂਆਤ ਸਾਇੰਸ ਸਟ੍ਰੀਮ ਤੋਂ ਕਰ ਸਕਦੇ ਹੋ। ਜੇਕਰ ਤੁਸੀਂ ਬੈਚਲਰ ਡਿਗਰੀ ਕੀਤੀ ਹੈ ਤਾਂ ਤੁਸੀਂ ਰੋਬੋਟਿਕਸ ਵਿੱਚ ਮਾਸਟਰ ਡਿਗਰੀ ਲੈ ਸਕਦੇ ਹੋ। ਇਸ ਤੋਂ ਇਲਾਵਾ ਸੇਫਟੀ ਰੋਬੋਟਿਕਸ ਵਿੱਚ ਮਿਲਟਰੀ ਜਾਂ ਬੰਬ ਡਿਐਕਟੀਵੇਟਰ ਰੋਬੋਟਿਕਸ ਸੈਕਟਰ ਵਿੱਚ ਆਪਣਾ ਕਰੀਅਰ ਬਣਾ ਸਕਦੇ ਹਨ।

ਤੁਹਾਨੂੰ ਕੰਪਿਊਟਰ ਸਾਇੰਸ ਅਤੇ ਇਲੈਕਟ੍ਰੋਨਿਕਸ ਨਾਲ ਸਬੰਧਤ ਗਿਆਨ ਹੋਣਾ ਜ਼ਰੂਰੀ ਹੈ। ਰੋਬੋਟਿਕਸ ਇੰਜਨੀਅਰਿੰਗ ਇੱਕ ਕਿਸਮ ਦਾ ਲੰਬੇ ਸਮੇਂ ਦਾ ਰਿਸਰਚ ਬੇਸਡ ਕੋਰਸ ਹੈ। ਪਰ ਜੇਕਰ ਤੁਸੀਂ ਚਾਹੋ ਤਾਂ ਛੋਟੀ ਮਿਆਦ ਦੇ ਕੋਰਸਾਂ ਦੀ ਚੋਣ ਕਰਕੇ ਵੀ ਆਪਣਾ ਕਰੀਅਰ ਬਣਾ ਸਕਦੇ ਹੋ। ਰੋਬੋਟਿਕਸ ਇੰਜੀਨੀਅਰਿੰਗ ਵਿੱਚ, ਨੌਜਵਾਨਾਂ ਨੂੰ ਚੰਗਾ ਕਰੀਅਰ ਅਤੇ ਚੰਗੀ ਤਨਖਾਹ ਦੋਵੇਂ ਮਿਲਦੀਆਂ ਹਨ। ਤੁਸੀਂ ਲੱਖਾਂ ਤੋਂ ਕਰੋੜਾਂ ਰੁਪਏ ਤੱਕ ਦੀ ਤਨਖਾਹ ਕਮਾ ਸਕਦੇ ਹੋ।

Published by:Tanya Chaudhary
First published:

Tags: Career, Engineer, Lifestyle