Home /News /career /

SSB SI Recruitment 2021: SSB ਛੇਤੀ ਕੱਢੇਗਾ ਸਭ ਇੰਸਪੈਕਟਰਾਂ ਦੀਆਂ 116 ਆਸਾਮੀਆਂ

SSB SI Recruitment 2021: SSB ਛੇਤੀ ਕੱਢੇਗਾ ਸਭ ਇੰਸਪੈਕਟਰਾਂ ਦੀਆਂ 116 ਆਸਾਮੀਆਂ

SSB ਛੇਤੀ ਕੱਢੇਗਾ ਸਭ ਇੰਸਪੈਕਟਰਾਂ ਦੀਆਂ 116 ਆਸਾਮੀਆਂ

SSB ਛੇਤੀ ਕੱਢੇਗਾ ਸਭ ਇੰਸਪੈਕਟਰਾਂ ਦੀਆਂ 116 ਆਸਾਮੀਆਂ

 • Share this:

  SSB SI Recruitment 2021: ਸ਼ਸਤਰ ਸੀਮਾ ਬੱਲ (SSB) ਛੇਤੀ ਹੀ 116 ਸਬ ਇੰਸਪੈਕਟਰ ਦੀ ਭਰਤੀ ਕਰੇਗਾ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਐਸਐਸਬੀ ਐਸਆਈ ਪਾਇਨੀਰ, ਐਸਆਈ ਡਰਾਫਟਸਮੈਨ, ਐਸਆਈ ਸੰਚਾਰ ਅਤੇ ਸਟਾਫ਼ ਨਰਸਾਂ ਦੀ ਭਰਤੀ ਕਰਨ ਜਾ ਰਿਹਾ ਹੈ। ਖਾਲੀ ਆਸਾਮੀਆਂ ਹੋਣ ਦੀ ਵਿਸਥਾਰਤ ਨੋਟੀਫਿਕੇਸ਼ਨ ਅਜੇ ਜਾਰੀ ਨਹੀਂ ਕੀਤੀ ਗਈ ਹੈ। ਸਰਕਾਰ ਵੱਲੋਂ ਨਿਯੁਕਤੀ ਦਾ ਇਸ਼ਤਿਹਾਰ ਅਤੇ ਅਧਿਕਾਰਤ ਸੂਚਨਾ ਪ੍ਰਕਾਸ਼ਤ ਕੀਤੇ ਜਾਣ ਤੋਂ ਬਾਅਦ ਉਮੀਦਵਾਰ ਇਸ ਲਈ ਬਿਨੈ ਕਰ ਸਕਣਗੇ।

  30 ਦਿਨਾਂ ਅੰਦਰ ਕਰਨਾ ਹੋਵੇਗਾ ਬਿਨੈ

  ਭਰਤੀ ਦੇ ਅਧਿਕਾਰਤ ਦਿਸ਼ਾ-ਨਿਰਦੇਸ਼ ਜਾਰੀ ਹੋਣ ਤੋਂ ਬਾਅਦ 30 ਦਿਨਾਂ ਦੇ ਅੰਦਰ ਉਮੀਦਵਾਰ ਆਪਣੇ ਬਿਨੈ ਪੱਤਰ ਦਾਖ਼ਲ ਕਰ ਸਕਣਗੇ। ਕੁੱਲ 116 ਅਹੁਦਿਆਂ 'ਤੇ ਭਰਤੀ ਹੋਵੇਗੀ, ਜਿਸ ਵਿੱਚ 18 ਐਸਆਈ ਪਾਇਨੀਰ, 3 ਐਸਆਈ ਡਰਾਫਟਸਮੈਨ, 56 ਐਸਆਈ ਸੰਚਾਰ ਅਤੇ 39 ਸਟਾਫ਼ ਨਰਸਾਂ ਦੀਆਂ ਆਸਾਮੀਆਂ ਹੋਣਗੀਆਂ।

  ਚੁਣੇ ਉਮੀਦਵਾਰਾਂ ਨੂੰ 6ਵੇਂ ਪੇ ਕਮਿਸ਼ਨ ਅਨੁਸਾਰ ਤਨਖਾਹ ਮਿਲੇਗੀ, ਜੋ 35400-1,12,400 ਵਿਚਕਾਰ ਹੋਵੇਗਾ। ਬਿਨੈ ਕਰਨ ਲਈ ਜਨਰਲ, ਓਬੀਸੀ ਅਤੇ EWS ਵਰਗ ਨੂੰ 200 ਰੁਪਏ ਫ਼ੀਸ ਰੱਖੀ ਗਈ ਹੈ, ਜਦਕਿ ਐਸਸੀ, ਐਸਟੀ, ਈਐਸਐਮ ਅਤੇ ਔਰਤਾਂ ਲਈ ਕੋਈ ਫ਼ੀਸ ਨਹੀਂ ਹੈ।

  ssb will recruit 116 si notification will be released soon
  SSB ਛੇਤੀ ਕੱਢੇਗਾ ਸਭ ਇੰਸਪੈਕਟਰਾਂ ਦੀਆਂ 116 ਆਸਾਮੀਆਂ

  ਯੋਗਤਾ ਤੇ ਉਮਰ ਹੱਦ

  ਐਸਆਈ ਪਾਇਨੀਰ ਲਈ ਸਿਵਲ ਇੰਜੀਨੀਅਰ ਵਿੱਚ ਡਿਪਲੋਮਾ ਜਾਂ ਡਿਗਰੀ ਜ਼ਰੂਰੀ ਹੋਵੇਗੀ, ਜਦਕਿ ਉਮਰ ਹੱਦ 30 ਸਾਲ ਹੈ। ਐਸਆਈ ਡਰਾਫਟਸਮੈਨ ਲਈ 10ਵੀਂ ਪਾਸ, ਆਈਟੀਆਈ ਸਰਟੀਫਿਕੇਟ ਅਤੇ AUTOCAD ਵਿੱਚ ਇੱਕ ਸਾਲ ਦਾ ਤਜ਼ਰਬਾ ਜ਼ਰੂਰੀ ਹੋਵੇਗਾ, ਜਦਕਿ ਉਮਰ ਹੱਦ 18 ਤੋਂ 30 ਸਾਲ ਹੈ। ਐਸਆਈ ਸੰਚਾਰ ਦੇ ਉਮੀਦਵਾਰ ਕੋਲ ਇਲੈਕਟ੍ਰੋਨਿਕ ਅਤੇ ਸੰਚਾਰ ਜਾਂ CS ਜਾਂ IT ਜਾਂ ਵਿਗਿਆਨ ਦੀ ਡਿਗਰੀ ਹੋਣੀ ਚਾਹੀਦੀ ਹੈ, ਜਦਕਿ ਉਮਰ ਹੱਦ 30 ਸਾਲ ਹੈ। ਸਟਾਫ਼ ਨਰਸ ਲਈ ਜ਼ਰੂਰੀ ਯੋਗਤਾ ਨਰਸਿੰਗ ਵਿੱਚ ਡਿਪਲੋਮਾ ਹੈ।

  Published by:Krishan Sharma
  First published:

  Tags: Career, Jobs, Recruitment