Home /News /career /

ਭਾਰਤੀ ਫੌਜ ਵਿੱਚ ਨਿੱਕਲੀਆਂ ਇਹ ਅਸਾਮੀਆਂ, ਜਾਣੋ ਅਪਲਾਈ ਕਰਨ ਦੀ ਆਖ਼ਰੀ ਮਿਤੀ ਤੇ ਲੋੜੀਂਦੀ ਯੋਗਤਾ ਬਾਰੇ ਡਿਟੇਲ

ਭਾਰਤੀ ਫੌਜ ਵਿੱਚ ਨਿੱਕਲੀਆਂ ਇਹ ਅਸਾਮੀਆਂ, ਜਾਣੋ ਅਪਲਾਈ ਕਰਨ ਦੀ ਆਖ਼ਰੀ ਮਿਤੀ ਤੇ ਲੋੜੀਂਦੀ ਯੋਗਤਾ ਬਾਰੇ ਡਿਟੇਲ

ਸਰਕਾਰੀ ਨੌਕਰੀ 2022: ਭਾਰਤੀ ਫੌਜ ਦੇ ਦੱਖਣੀ ਕਮਾਂਡ ਹੈੱਡਕੁਆਰਟਰ ਵਿੱਚ 10ਵੀਂ ਅਤੇ 12ਵੀਂ ਪਾਸ ਲਈ ਸਰਕਾਰੀ ਨੌਕਰੀਆਂ ਹਨ। ਦੱਖਣੀ ਕਮਾਂਡ ਨੇ ਸਟੈਨੋ ਗ੍ਰੇਡ-2, ਲੋਅਰ ਡਿਵੀਜ਼ਨ ਕਲਰਕ, ਕੁੱਕ, ਐਮਟੀਐਸ (ਦਫ਼ਤਰੀ), ਐਮਟੀਐਸ (ਮੈਸੇਂਜਰ), ਐਮਟੀਐਸ (ਸਫ਼ਾਈਵਾਲਾ) ਅਤੇ ਐਮਟੀਐਸ (ਚੌਕੀਦਾਰ) ਦੇ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਹਨ।

ਹੋਰ ਪੜ੍ਹੋ ...
  • Share this:
Indian Army Jobs 2022: ਭਾਰਤੀ ਫੌਜ (Indian Army) ਵਿੱਚ ਭਰਤੀ ਦੀ ਉਡੀਕ ਕਰ ਰਹੇ ਨੌਜਵਾਨਾਂ ਦੇ ਲਈ ਖ਼ੁਸ਼ੀ ਦੀ ਖ਼ਬਰ ਹੈ। ਭਾਰਤੀ ਫੌਜ ਵਿੱਚ ਗਰੁੱਪ ਸੀ ਸ਼੍ਰੇਣੀ ਦੀਆਂ ਅਸਾਮੀਆਂ (Indian Army Recruitment 2022) ਨਿੱਕਲੀਆਂ ਹਨ। ਚਾਹਵਾਨ ਤੇ ਯੋਗ ਉਮੀਦਵਾਰਾਂ ਲਈ ਸਰਕਾਰੀ ਨੌਕਰੀ (Government Jobs) ਕਰਨ ਦਾ ਸੁਨਿਹਰੀ ਮੌਕਾ ਹੈ। ਇਹ ਭਰਤੀ ਪੁਣੇ ਸਥਿਤ ਦੱਖਣੀ ਕਮਾਂਡ ਹੈੱਡਕੁਆਰਟਰ ਵਿਖੇ ਹੋਣੀ ਹੈ। ਭਰਾਤੀ ਫੌਜ ਵੱਲੋਂ 20 ਜੂਨ 2022 ਨੂੰ ਜਾਰੀ ਕੀਤੇ ਗਏ ਭਰਤੀ ਇਸ਼ਤਿਹਾਰ ਦੇ ਅਨੁਸਾਰ, ਦੱਖਣੀ ਕਮਾਂਡ ਵਿੱਚ ਸਟੈਨੋ ਗ੍ਰੇਡ-2, ਲੋਅਰ ਡਿਵੀਜ਼ਨ ਕਲਰਕ, ਕੁੱਕ, ਐਮਟੀਐਸ (ਦਫ਼ਤਰੀ), ਐਮਟੀਐਸ (ਮੈਸੇਂਜਰ), ਐਮਟੀਐਸ (ਸਫ਼ਾਈਵਾਲਾ) ਅਤੇ ਐਮਟੀਐਸ (ਚੌਕੀਦਾਰ) ਦੀਆਂ ਅਸਾਮੀਆਂ ਕੱਢੀਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਇਸ ਭਰਤੀ ਲਈ, ਔਫਲਾਈਨ ਅਰਜ਼ੀ ਦੱਖਣੀ ਕਮਾਂਡ ਹੈੱਡਕੁਆਰਟਰ ਦੀ ਵੈੱਬਸਾਈਟ 'ਤੇ ਉਪਲਬਧ ਫਾਰਮ ਦੇ ਫਾਰਮੈਟ ਰਾਹੀਂ ਕੀਤੀ ਜਾਣੀ ਹੈ। ਇਸ ਭਰਤੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 19 ਜੁਲਾਈ 2022 ਹੈ। ਇਸ ਭਰਤੀ ਲਈ ਚਾਹਵਾਨ ਅਤੇ ਯੋਗ ਉਮਦੀਰਵਾਰ ਅਪਲਾਈ ਕਰ ਸਕਦੇ ਹਨ। ਇਸਦੇ ਨਾਲ ਹੀ ਜ਼ਿਕਰਯੋਗ ਹੈ ਕਿ ਇਸ ਭਰਤੀ ਲਈ ਕੁੱਲ ਖ਼ਾਲੀ ਅਸਾਮੀਆਂ ਦੀ ਗਿਣਤੀ 32 ਹੈ।

ਭਾਰਤੀ ਫੌਜ ਭਰਤੀ 2022 ਅਸਾਮੀਆਂ ਦੇ ਵੇਰਵੇ

ਭਾਰਤੀ ਫੌਜ ਭਰਤੀ 2022 (Indian Army Recruitment 2022) ਦੇ ਲਈ ਕੁੱਲ 32 ਅਸਾਮੀਆਂ ਖਾਲੀ ਹਨ। ਜਿੰਨਾਂ ਵਿੱਚ ਸਟੈਨੋ ਗ੍ਰੇਡ II ਦੀ 1 ਪੋਸਟ, ਲੋਅਰ ਡਿਵੀਜ਼ਨ ਕਲਰਕ ਦੀਆਂ 8 ਅਸਾਮੀਆਂ, ਕੁੱਕ ਦੀ 1 ਅਸਾਮੀ ਅਤੇ MTS ਦੀਆਂ 22 ਅਸਾਮੀਆਂ ਹਨ। ਯੋਗ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ।

ਭਾਰਤੀ ਫੌਜ ਭਰਤੀ 2022 ਜ਼ਰੂਰੀ ਵਿਦਿਅਕ ਯੋਗਤਾ

ਭਾਰਤੀ ਫੌਜ ਭਰਤੀ 2022 ਦੇ ਲਈ ਅਲੱਗ ਅਲੱਗ ਪੋਸਟਾਂ ਲਈ ਯੋਗਤਾ ਵੱਖੋ ਵੱਖਰੀ ਹੈ। ਆਓ ਜਾਣਦੇ ਹਾਂ ਕਿ ਕਿਸ ਪੋਸਟ ਲਈ ਤੁਹਾਡੇ ਕੋਲ ਕਿਸ ਤਰ੍ਹਾਂ ਦੀ ਯੋਗਤਾ ਹੋਣੀ ਚਾਹੀਦੀ ਹੈ-

  • ਸਟੈਨੋ ਗ੍ਰੇਡ II - ਅੰਗਰੇਜ਼ੀ/ਹਿੰਦੀ ਵਿੱਚ ਕੰਪਿਊਟਰ ਸਟੈਨੋਗ੍ਰਾਫੀ ਹੁਨਰ ਦੇ ਨਾਲ 12ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ।

  • ਲੋਅਰ ਡਿਵੀਜ਼ਨ ਕਲਰਕ - ਅੰਗਰੇਜ਼ੀ ਅਤੇ ਹਿੰਦੀ ਟਾਈਪਿੰਗ ਆਉਣੀ ਚਾਹੀਦੀ ਹੈ ਅਤੇ ਇਸਦੇ ਨਾਲ ਹੀ 12ਵੀਂ ਪਾਸ ਹੋਣੀ ਲਾਜ਼ਮੀ ਹੈ।

  • ਕੁੱਕ - ਭਾਰਤੀ ਖਾਣਾ ਪਕਾਉਣ ਦੇ ਗਿਆਨ ਨਾਲ 10ਵੀਂ ਪਾਸ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ ਸਬੰਧਤ ਕੰਮ ਦਾ ਤਜਰਬਾ ਹੋਣਾ ਵੀ ਜ਼ਰੂਰੀ ਹੈ।

  • MTS - 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ।

Published by:Krishan Sharma
First published:

Tags: Indian Army Recruitment 2022, Indian Army Recruitment 2022 Essential Educational Qualification, Indian Army Recruitment 2022 Vacancy Details, Last Date to Apply for Indian Army Recruitment 2022

ਅਗਲੀ ਖਬਰ