Home /News /coronavirus-latest-news /

ਅਮਰੀਕਾ ‘ਚ 10 ਲੱਖ ਲੋਕਾਂ ਨੂੰ ਲੱਗਿਆ ਕੋਰੋਨਾ ਦਾ ਟੀਕਾ

ਅਮਰੀਕਾ ‘ਚ 10 ਲੱਖ ਲੋਕਾਂ ਨੂੰ ਲੱਗਿਆ ਕੋਰੋਨਾ ਦਾ ਟੀਕਾ

ਅਮਰੀਕਾ ‘ਚ 10 ਲੱਖ ਲੋਕਾਂ ਨੂੰ ਲੱਗਿਆ ਕੋਰੋਨਾ ਦਾ ਟੀਕਾ

ਅਮਰੀਕਾ ‘ਚ 10 ਲੱਖ ਲੋਕਾਂ ਨੂੰ ਲੱਗਿਆ ਕੋਰੋਨਾ ਦਾ ਟੀਕਾ

 • Share this:
  ਕੋਰੋਨਾ ਵਾਇਰਸ ਮਹਾਂਮਾਰੀ ਦਾ ਪ੍ਰਕੋਪ ਸਾਰਾ ਸੰਸਾਰ ਚੱਲ ਰਿਹਾ ਹੈ। ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਵੱਖ ਵੱਖ ਦੇਸ਼ਾਂ ਵਿਚ ਵੈਕਸੀਨ ਤਿਆਰ ਕੀਤੀ ਜਾ ਰਹੀ ਹੈ। ਅਮਰੀਕਾ ਵਿਚ 10 ਲੱਖ ਤੋਂ ਵੱਧ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਲੱਗ ਚੁੱਕੀ ਹੈ। ਸਿਹਤ ਵਿਭਾਗ ਦੇ ਨਿਰਦੇਸ਼ਕ ਰਾਬਰਟ ਰੈਡਫੀਲਡ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਵਿਚ 10 ਦਿਨ ਪਹਿਲਾ ਕੋਰੋਨਾ ਦੀ ਸਪਲਾਈ ਅਤੇ ਟੀਕਾਕਰਨ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 10 ਲੱਖ ਤੋਂ ਵੱਧ ਲੋਕਾਂ ਨੂੰ ਟੀਕੇ ਲਗਾਏ ਗਏ ਹਨ।
  ਅਮਰੀਕਾ ਵਿਚ ਹੈਲਥ ਵਿਭਾਗ ਵੱਲੋਂ ਅਪੀਲ ਕੀਤੀ ਗਈ ਹੈ ਕਿ ਹਮੇਸ਼ਾ ਮਾਸਕ ਪਹਿਣ ਕੇ ਹੀ ਬਾਹਰ ਨਿਕਲੋ ਅਤੇ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੋ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਤੋਂ ਬਚਣ ਵਾਲੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਅਮਰੀਕਾ ਵਿਚ ਦਵਾਈ ਦੀ ਮੰਗ ਨੂੰ ਪੂਰਾ ਕਰਨ ਲਈ ਦਵਾਈਆਂ ਬਣਾਉਣ ਵਾਲੀਆ ਕੰਪਨੀਆਂ ਕੰਮ ਕਰ ਰਹੀਆ ਹਨ।ਜ਼ਿਕਰਯੋਗ ਹੈ ਕਿ ਅਮਰੀਕਾ ਰਾਸ਼ਟਰਪਤੀ ਜੋਅ ਬਾਈਡੇਨ, ਉਪ ਰਾਸ਼ਟਰਪਤੀ ਮਾਈਕ ਪੇਂਸ ਤੇ ਕਈ ਹੋਰ ਪ੍ਰਮੁੱਖ ਅਧਿਕਾਰੀ ਵੀ ਲਾਈਵ ਪ੍ਰਸਾਰਣ ਦੌਰਾਨ ਕੋਰੋਨਾ ਵੈਕਸੀਨ ਲਗਵਾ ਰਹੇ ਹਨ ਤਾਂ ਕਿ ਇਸ ਨੂੰ ਦੇਖ ਕੇ ਲੋਕ ਵੈਕਸੀਨ ਲਗਾਉਣ ਲਈ ਉਤਸ਼ਾਹਿਤ ਹੋਣ।
  ਜਿਕਰਯੋਗ ਹੈ ਕਿ ਚੀਨ ਅਤੇ ਇਟਲੀ ਤੋਂ ਬਾਅਦ ਅਮਰੀਕਾ ਵਿਚ ਕੋਰੋਨਾ ਦਾ ਪ੍ਰਕੋਪ ਵਧੇਰੇ ਦੇਖਣ ਨੂੰ ਮਿਲਿਆ ਹੈ।ਕੋਰੋਨਾ ਵਾਇਰਸ ਤੋਂ ਬਚਣ ਲਈ ਵਿਸ਼ਵ ਸਿਹਤ ਸੰਗਠਨ ਨੇ ਹਦਾਇਤਾਂ ਜਾਰੀ ਕੀਤੀਆ ਸਨ। ਜਿਵੇ ਵਾਰ ਵਾਰ ਹੱਥ ਧੋਣੇ, ਮਾਸਕ ਪਹਿਨਣਾ ਅਤੇ ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖਣਾ।ਇਹਨਾਂ ਹਦਾਇਤਾਂ ਦੀ ਪਾਲਣਾ ਕਰਕੇ ਅਸੀਂ ਕੋਰੋਨਾ ਵਾਇਰਸ ਤੋਂ ਆਪਣਾ ਬਚਾਅ ਰੱਖ ਸਕਦੇ ਹਾਂ।ਹਰ ਦੇਸ਼ ਵਿਚ ਕੋਰੋਨਾ ਦੀ ਵੈਕਸੀਨ ਤਿਆਰੀ ਹੋ ਕੀਤੀਆ ਜਾ ਰਹੀਆ ਹਨ।ਅਮਰੀਕਾ ਵਿਚ ਪਿੱਛਲੇ 10 ਦਿਨਾਂ ਵਿਚ 10 ਲੱਖ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ।
  Published by:Anuradha Shukla
  First published:

  Tags: Corona vaccine, USA

  ਅਗਲੀ ਖਬਰ