103 ਸਾਲਾ ਸਿੱਖ ਬਜ਼ੁਰਗ ਨੇ ਜਿੱਤੀ ਕੋਰੋਨਾ ਤੋਂ ਜੰਗ, ਕੈਪਟਨ ਨੇ ਕੀਤੀ ਹੌਸਲੇ ਨੂੰ ਸਲਾਮ...

News18 Punjabi | News18 Punjab
Updated: June 30, 2020, 5:11 PM IST
share image
103 ਸਾਲਾ ਸਿੱਖ ਬਜ਼ੁਰਗ ਨੇ ਜਿੱਤੀ ਕੋਰੋਨਾ ਤੋਂ ਜੰਗ, ਕੈਪਟਨ ਨੇ ਕੀਤੀ ਹੌਸਲੇ ਨੂੰ ਸਲਾਮ...
103 ਸਾਲਾ ਸਿੱਖ ਬਜ਼ੁਰਗ ਨੇ ਜਿੱਤੀ ਕੋਰੋਨਾ ਤੋਂ ਜੰਗ, ਕੈਪਟਨ ਨੇ ਕੀਤੀ ਹੌਸਲੇ ਨੂੰ ਸਲਾਮ...

  • Share this:
  • Facebook share img
  • Twitter share img
  • Linkedin share img
ਥਾਣੇ:  103 ਸਾਲਾ ਸੁੱਖਾ ਸਿੰਘ ਛਾਬੜਾ ਨੇ ਕੋਰੋਨਾ ਤੋਂ ਜੰਗ ਜਿੱਤ ਲਈ ਹੈ। ਸ੍ਰੀ ਛਾਬੜਾ ਨੂੰ ਸੋਮਵਾਰ ਨੂੰ ਕੌਸ਼ਲਿਆ ਮੈਡੀਕਲ ਫਾਊਂਡੇਸ਼ਨ ਟਰੱਸਟ ਹਸਪਤਾਲ ਤੋਂ ਵ੍ਹੀਲਚੇਅਰ ’ਤੇ ਬਾਹਰ ਆਏ ਤੇ ਉਹ ਕੋਵਿਡ-19 ਨੂੰ ਮਾਤ ਦੇਣ ਵਾਲੇ ਦੇਸ਼ ਦੇ ਸਭ ਤੋਂ ਵੱਡੀ ਉਮਰ ਦੇ ਮਰੀਜ਼ ਹਨ।

'ਦਿ ਟ੍ਰਿਬਿਊਨ' ਦੇ ਖਬਰ ਮੁਤਾਬਕ ਹਸਪਤਾਲ ਨੇ ਉਨ੍ਹਾਂ ਦੇ ਇਲਾਜ ਦੀ ਪੂਰੀ ਫੀਸ ਮੁਆਫ਼ ਕਰ ਦਿੱਤੀ ਹੈ। ਉਨ੍ਹਾਂ ਦੇ 86 ਸਾਲਾ ਛੋਟੇ ਭਰਾ ਤਾਰਾ ਸਿੰਘ ਵੀ ਕੋਰੋਨਾ ਪੀੜਤ ਹਨ ਤੇ ਉਹ ਆਈਸੀਯੂ ਵਿੱਚੋਂ ਵਾਰਡ ਵਿੱਚ ਦਾਖਲਾ ਹਨ। ਲਾਹੌਰ ਵਿੱਚ ਜੰਮੇ ਸ੍ਰੀ ਛਾਬੜਾ ਇਕ ਮਹੀਨਾ ਹਸਪਤਾਲ ਵਿੱਚ ਰਹੇ।  31 ਮਈ ਨੂੰ ਕਰੋਨਾ ਪਾਜ਼ੇਟਿਵ ਆਉਣ ਬਾਅਦ ਬਜ਼ੁਰਗ ਨੂੰ 2 ਜੂਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 103 ਸਾਲਾ ਬਜ਼ੁਰਗ ਦੇ ਹੌਸਲੇ ਨੂੰ ਸਲਾਮ ਕੀਤੀ ਹੈ।
ਕੈਪਟਨ ਨੇ ਫੇਸਬੁੱਕ ਪੇਜ ਉਤੇ ਲਿਖਿਆ ਹੈ-  103 ਸਾਲਾਂ ਸੁੱਖਾ ਸਿੰਘ ਛਾਬੜਾ ਜੀ ਬਾਰੇ ਪੜ੍ਹ ਕੇ ਵਧੀਆ ਲੱਗਿਆ ਕਿ ਉਨ੍ਹਾਂ ਨੇ ਆਪਣੀ ਹਿੰਮਤ ਨਾਲ ਕੋਵਿਡ-19 ਨੂੰ ਮਾਤ ਦਿੱਤੀ ਹੈ। ਤੁਹਾਡੇ ਸਿਹਤਯਾਬ ਹੋਣ ਵਿੱਚ ਤੁਹਾਡਾ ਜਜ਼ਬਾ ਤੇ ਸਕਰਾਤਮਕ ਰਵੱਈਆ ਸਾਰਿਆਂ ਲਈ ਪ੍ਰੇਰਣਾਤਮਕ ਹੈ ਤੇ ਮੈਂ ਤੁਹਾਡੀ ਤੰਦਰੁਸਤੀ ਦੀ ਅਰਦਾਸ ਕਰਦਾ ਹਾਂ।

First published: June 30, 2020, 5:10 PM IST
ਹੋਰ ਪੜ੍ਹੋ
ਅਗਲੀ ਖ਼ਬਰ