ਕੈਨੇਡਾ ਸਣੇ 11 ਦੇਸ਼ ਲਾ ਚੁੱਕੇ ਹਨ ਭਾਰਤੀ ਉਡਾਣਾਂ ਉੱਤੇ ਰੋਕ, 30 ਦਿਨ ਲਈ ਕੈਨੇਡਾ ਲਈ ਉਡਾਣਾਂ ਰੱਦ

News18 Punjabi | News18 Punjab
Updated: April 23, 2021, 12:49 PM IST
share image
ਕੈਨੇਡਾ ਸਣੇ 11 ਦੇਸ਼ ਲਾ ਚੁੱਕੇ ਹਨ ਭਾਰਤੀ ਉਡਾਣਾਂ ਉੱਤੇ ਰੋਕ, 30 ਦਿਨ ਲਈ ਕੈਨੇਡਾ ਲਈ ਉਡਾਣਾਂ ਰੱਦ
ਪਾਕਿਸਤਾਨ, ਅਮਰੀਕਾ, ਬ੍ਰਿਟੇਨ, ਨਿਊਜ਼ੀਲੈਂਡ, ਯੂਨਾਈਟਿਡ ਰੱਬ ਐਮੀਰੇਟ (UAE), ਹੌਂਗ ਕੌਂਗ, ਸਿੰਗਾਪੁਰ, ਓਮਾਨ, ਫਰਾਂਸ, ਸਾਊਦੀ ਅਰਬ ਵੀ ਭਾਰਤ ਤੋਂ ਉਡਾਣਾਂ ਉੱਤੇ ਰੋਕ ਲਾ ਚੁੱਕੇ ਹਨ ਤਾਂ ਜੋ ਕੋਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

ਪਾਕਿਸਤਾਨ, ਅਮਰੀਕਾ, ਬ੍ਰਿਟੇਨ, ਨਿਊਜ਼ੀਲੈਂਡ, ਯੂਨਾਈਟਿਡ ਰੱਬ ਐਮੀਰੇਟ (UAE), ਹੌਂਗ ਕੌਂਗ, ਸਿੰਗਾਪੁਰ, ਓਮਾਨ, ਫਰਾਂਸ, ਸਾਊਦੀ ਅਰਬ ਵੀ ਭਾਰਤ ਤੋਂ ਉਡਾਣਾਂ ਉੱਤੇ ਰੋਕ ਲਾ ਚੁੱਕੇ ਹਨ ਤਾਂ ਜੋ ਕੋਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

  • Share this:
  • Facebook share img
  • Twitter share img
  • Linkedin share img
ਓਟਾਵਾ: ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੈਨੇਡਾ (Canada) ਨੇ ਭਾਰਤ (India) ਅਤੇ ਪਾਕਿਸਤਾਨ (Pakistan) ਤੋਂ ਆਉਣ ਵਾਲਿਆਂ ਉਡਾਣਾਂ ਰੱਦ ਕਰਨ ਦਾ ਫੈਸਲਾ ਲਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਪਬੰਦੀ ਵੀਰਵਾਰ ਤੋਂ ਸ਼ੁਰੂ ਹੋ ਕੇ 30 ਦੀਨਾ ਲਈ ਲਾਗੂ ਕੀਤੀਆਂ ਗਈਆਂ ਹਨ। ਪਾਕਿਸਤਾਨ, ਅਮਰੀਕਾ, ਬ੍ਰਿਟੇਨ, ਨਿਊਜ਼ੀਲੈਂਡ, ਯੂਨਾਈਟਿਡ ਰੱਬ ਐਮੀਰੇਟ (UAE), ਹੌਂਗ ਕੌਂਗ, ਸਿੰਗਾਪੁਰ, ਓਮਾਨ, ਫਰਾਂਸ, ਸਾਊਦੀ ਅਰਬ ਵੀ ਭਾਰਤ ਤੋਂ ਉਡਾਣਾਂ ਉੱਤੇ ਰੋਕ ਲਾ ਚੁੱਕੇ ਹਨ ਤਾਂ ਜੋ ਕੋਰੋਨਾ ਦੇ ਫੈਲਾਅ ਨੂੰ ਰੋਕਕੇਆ ਜਾ ਸਕੇ।

ਵਿਰੋਧੀ ਪਾਰਟੀਆਂ ਵੱਲੋਂ ਵਿਰੋਧ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਫ਼ੈਸਲਾ ਕੀਤਾ ਹੈ।

ਕਾਰਗੋ ਫਲਾਈਟ ਉੱਤੇ ਇਸਦਾ ਅਸਰ ਨਹੀਂ ਪਏਗਾ। ਕੈਨੇਡਾ ਦੇ ਸਿਹਤ ਮੰਤਰੀ ਪੈਟੀ ਹਾਜੂ ਨੇ ਕਿਹਾ ਹੈ ਕਿ ਅੰਤਰਾਸ਼ਟਰੀ ਯਾਤਰੀਆਂ ਵਿੱਚੋਂ 20 ਫ਼ੀਸਦੀ ਭਾਰਤੀ ਹਨ। ਇਨ੍ਹਾਂ ਵਿੱਚੋਂ ਕੈਨੇਡਾ ਏਅਰਪੋਰਟ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਵਿੱਚ 50 ਫ਼ੀਸਦੀ ਕੋਰੋਨਾ ਨਾਲ ਸੰਕ੍ਰਮਿਤ ਪਾਏ ਗਏ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਕਾਂ ਤੋਂ ਸਿੱਧੀ ਫਲਾਇਟ੍ਸ ਰੋਕਣ ਤੋਂ ਬਾਅਦ ਹੀ ਸਿਹਤ ਵਿਭਾਗ ਨੂੰ ਬਿਮਾਰੀ ਦੇ ਪ੍ਰਸਾਰ ਦਾ ਸਹੀ ਅੰਦਾਜ਼ਾ ਹੋ ਸਕਦਾ ਹੈ। ਉਨਟਾਰੀਓ ਅਤੇ ਕਿਊਬੇਕ ਦੇ ਕੰਜ਼ਰਵੇਟਿਵ ਆਗੂਆਂ ਨੇ ਟਰੂਡੋ ਨੂੰ ਪੱਤਰ ਲਿਖਿਆ ਸੀ ਅਤੇ ਅੰਤਰਾਸ਼ਟਰੀ ਉਡਾਣਾਂ ਬੰਦ ਕਰਨ ਦੀ ਅਪੀਲ ਕੀਤੀ ਸੀ।
Published by: Anuradha Shukla
First published: April 23, 2021, 11:04 AM IST
ਹੋਰ ਪੜ੍ਹੋ
ਅਗਲੀ ਖ਼ਬਰ