Pathankot: ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਇਆ ਮੁਕੱਦਮਾ ਦਰਜ

News18 Punjabi | News18 Punjab
Updated: July 19, 2020, 4:19 PM IST
share image
Pathankot: ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਇਆ ਮੁਕੱਦਮਾ ਦਰਜ
Pathankot: ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਇਆ ਮੁਕੱਦਮਾ ਦਰਜ

  • Share this:
  • Facebook share img
  • Twitter share img
  • Linkedin share img
ਸੁਖਜਿੰਦਰ ਕੁਮਾਰ

ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੀਕਐਂਡ ਦੇ ਦੋ ਦਿਨ ਕਰਫ਼ਿਊ ਲਗਾਇਆ ਜਾਂਦਾ ਹੈ ਅਤੇ ਸਰਕਾਰ ਵੱਲੋਂ ਦੋ ਦਿਨਾਂ ਲੌਕਡਾਉਨ ਦੀ ਸਖ਼ਤੀ ਨਾਲ ਪਾਲਨ ਕਰਵਾਉਣ ਦੇ ਆਦੇਸ਼ ਦਿੱਤੇ ਸਨ।ਪਠਾਨਕੋਟ ਵਿਚ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਨੇ ਸਖ਼ਤ ਕਾਰਵਾਈ ਕੀਤੀ ਹੈ।ਪਠਾਨਕੋਟ ਦੇ ਪੁਲਿਸ ਕਪਤਾਨ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ ਉਨ੍ਹਾਂ ਦੀ ਉਲੰਘਣਾ ਕਰਨ ਵਾਲੇ 12 ਵਿਅਕਤੀਆਂ ਦੇ ਖ਼ਿਲਾਫ਼ 8 ਮੁਕੱਦਮੇ ਦਰਜ ਕੀਤੇ ਗਏ ਹਨ।
ਕਰਫ਼ਿਊ ਦੌਰਾਨ ਉਲੰਘਣਾ ਕਰਨ ਵਾਲੇ ਵਿਅਕਤੀ ਮੁਨੀਸ਼ ਮਹਾਜਨ ਪੁੱਤਰ ਲਾਲ ਮਹਾਜਨ, ਮਨੋਹਰ ਲਾਲ ਪੁੱਤਰ ਸਾਹਿਲ , ਦੀਪਕ ਸ਼ਰਮਾ ਪੁੱਤਰ ਸੁਰਿੰਦਰ ਮੋਹਨ, ਸਲਿੰਦਰ ਸਿੰਘ ਪੁੱਤਰ ਪ੍ਰਸ਼ਨ ਸਿੰਘ , ਰਾਜਾ ਰਾਮ ਪੁੱਤਰ ਸੁੱਚਾ ਸਿੰਘ , ਗੁਰਮੀਤ ਸਿੰਘ ਪੁੱਤਰ ਬੂਟਾ ਰਾਮ , ਕੁਲਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ, ਤਿਲਕ ਰਾਜ ਪੁੱਤਰ ਮਾਨਕ ਰਾਮ, ਕੁਲਦੀਪ ਕੁਮਾਰ ਪੁੱਤਰ ਕ੍ਰਿਸ਼ਨ ਚੰਦ, ਹਰਦੀਪ ਸਿੰਘ ਪੁੱਤਰ ਰਘੁਬੀਰ ਸਿੰਘ, ਰਵੀ ਕੁਮਾਰ ਪੁੱਤਰ ਸਰਦਾਰੀ ਲਾਲ ਆਦਿ ਉੱਤੇ ਕੇਸ ਦਰਜ ਹੋਏ ਹਨ।
ਪਠਾਨਕੋਟ ਦੀ ਪੁਲਿਸ ਕੋਵਿਡ 19 ਦੌਰਾਨ ਫ਼ਰੰਟ ਲਾਈਨ ਤੇ ਬਹੁਤ ਹੀ ਮਿਹਨਤ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ। ਡਿਊਟੀ ਦੌਰਾਨ ਐਸ.ਆਈ. ਮਨਦੀਪ ਸਲਗੋਤਰਾ ਮੁੱਖ ਅਫ਼ਸਰ ਥਾਣਾ ਡਵੀਜ਼ਨ ਨੰਬਰ 1 ਪਠਾਨਕੋਟ ਜੋ ਕਿ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਿਆ ਸੀ ਅਤੇ ਹੁਣ ਠੀਕ ਹੋਣ ਤੋ ਬਾਅਦ ਡਿਊਟੀ ਜੁਆਇਨ ਕਰ ਚੁੱਕੇ ਹਨ। ਇਹਨਾਂ ਵੱਲੋਂ ਆਪਣਾ ਬਲੱਡ ਪਲਾਜਮਾ ਬਾਕੀ ਮਰੀਜ਼ਾ ਦੇ ਇਲਾਜ ਲਈ ਦਾਨ ਕਰ ਕੇ ਬਾਕੀ ਲੋਕਾਂ ਨੂੰ ਵੀ ਪਲਾਜਮਾ ਦਾਨ ਕਰਨ ਲਈ ਪ੍ਰੇਰਿਤ ਕੀਤਾ ਹੈ ਕਿਉਂਕਿ ਇੱਕ ਵਿਅਕਤੀ ਵੱਲੋਂ ਦਾਨ ਕੀਤੇ ਗਏ ਪਲਾਜਮਾ ਨਾਲ ਕੋਵਿਡ-19 ਨਾਲ ਗ੍ਰਸਤ 3 ਮਰੀਜ਼ਾ ਦਾ ਇਲਾਜ ਕੀਤਾ ਜਾ ਸਕਦਾ ਹੈ।
Published by: Anuradha Shukla
First published: July 19, 2020, 4:16 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading