Home /News /coronavirus-latest-news /

ਪੰਜਾਬ 'ਚ ਹੁਣ ਤੱਕ 1219 ਮੌਤਾਂ, ਇਕੱਲੇ ਲੁਧਿਆਣਾ 'ਚ 347 ਲੋਕਾਂ ਦੀ ਗਈ ਜਾਨ

ਪੰਜਾਬ 'ਚ ਹੁਣ ਤੱਕ 1219 ਮੌਤਾਂ, ਇਕੱਲੇ ਲੁਧਿਆਣਾ 'ਚ 347 ਲੋਕਾਂ ਦੀ ਗਈ ਜਾਨ

ਅੱਜ ਪੰਜਾਬ 'ਚ 1513 ਨਵੇਂ ਮਰੀਜ਼ ਰਿਪੋਰਟ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 46090 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 30231 ਮਰੀਜ਼ ਠੀਕ ਹੋ ਚੁੱਕੇ, ਬਾਕੀ 14640 ਮਰੀਜ ਇਲਾਜ਼ ਅਧੀਨ ਹਨ।

  • Share this:

ਅੱਜ ਪੰਜਾਬ 'ਚ 1513 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 46090 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 30231 ਮਰੀਜ਼ ਠੀਕ ਹੋ ਚੁੱਕੇ, ਬਾਕੀ 14640 ਮਰੀਜ ਇਲਾਜ਼ ਅਧੀਨ ਹਨ। ਪੀੜਤ 423 ਮਰੀਜ਼ ਆਕਸੀਜਨ ਅਤੇ 60 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 472, ਪਟਿਆਲਾ 237  ਤੇ ਜਲੰਧਰ ਤੋਂ 147 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।  ਹੁਣ ਤੱਕ 1219 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 41 ਮੌਤਾਂ 'ਚ 5 ਪਟਿਆਲਾ, 12 ਲੁਧਿਆਣਾ, 4 ਕਪੂਰਥਲਾ, 2 ਮੁਕਤਸਰ, 1 ਜਲੰਧਰ, 2 ਸੰਗਰੂਰ, 2 ਮਾਨਸਾ,  2 ਬਰਨਾਲਾ, 4 ਹੁਸ਼ਿਆਰਪੁਰ, 3 ਗੁਰਦਾਸਪੁਰ, 1 ਮੋਗਾ, 1 ਬਠਿੰਡਾ, 1 ਮੁਹਾਲੀ,  1 ਪਠਾਨਕੋਟ ਤੋਂ ਰਿਪੋਰਟ ਹੋਈਆਂ ਹਨ।

ਭਾਰਤ 'ਚ ਹੁਣ ਤੱਕ 32 ਲੱਖ, 46 ਹਜ਼ਾਰ, 929 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 24 ਲੱਖ, 74 ਹਜ਼ਾਰ, 743 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 59736 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ 'ਚ 2 ਕਰੋੜ, 41 ਲੱਖ, 5 ਹਜ਼ਾਰ, 584 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 1 ਕਰੋੜ, 66 ਲੱਖ, 43 ਹਜ਼ਾਰ, 813 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 8 ਲੱਖ, 24 ਹਜ਼ਾਰ, 406 ਲੋਕਾਂ ਦੀ ਜਾਨ ਜਾ ਚੁੱਕੀ ਹੈ।

Published by:Ashish Sharma
First published:

Tags: Coronavirus, COVID-19, Punjab