ਪੰਜਾਬ 'ਚ ਅੱਜ 1271 ਨਵੇਂ ਕੋਰੋਨਾ ਮਰੀਜ਼, 46 ਮੌਤਾਂ

News18 Punjabi | News18 Punjab
Updated: September 28, 2020, 11:57 PM IST
share image
ਪੰਜਾਬ 'ਚ ਅੱਜ 1271 ਨਵੇਂ ਕੋਰੋਨਾ ਮਰੀਜ਼, 46 ਮੌਤਾਂ
ਪੰਜਾਬ 'ਚ ਅੱਜ 1271 ਨਵੇਂ ਕੋਰੋਨਾ ਮਰੀਜ਼, 46 ਮੌਤਾਂ

  • Share this:
  • Facebook share img
  • Twitter share img
  • Linkedin share img
ਅੱਜ ਪੰਜਾਬ 'ਚ 1271 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 111375  ਲੋਕ ਪਾਜ਼ਿਟਿਵ ਪਾਏ ਗਏ ਹਨ, ਜਿਨ੍ਹਾਂ ਵਿਚੋਂ 90345 ਮਰੀਜ਼ ਠੀਕ ਹੋ ਚੁੱਕੇ, ਬਾਕੀ 17746 ਮਰੀਜ ਇਲਾਜ਼ ਅਧੀਨ ਹਨ। ਪੀੜਤ 331 ਮਰੀਜ਼ ਆਕਸੀਜਨ ਅਤੇ 68 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ, ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਅੰਮ੍ਰਿਤਸਰ ਤੋਂ 180, ਲੁਧਿਆਣਾ ਤੋਂ 138,  ਮੋਹਾਲੀ 127, ਜਲੰਧਰ 101, ਗੁਰਦਾਸਪੁਰ 88 ਤੇ ਪਟਿਆਲਾ ਤੋਂ 76 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ।

ਹੁਣ ਤੱਕ 3284 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 46 ਮੌਤਾਂ 'ਚ 4 ਅੰਮ੍ਰਿਤਸਰ, 6 ਲੁਧਿਆਣਾ, 8 ਜਲੰਧਰ, 7 ਮੁਹਾਲੀ , 1 ਸੰਗਰੂਰ, 1 ਫਤਿਹਗੜ੍ਹ ਸਾਹਿਬ, 5 ਗੁਰਦਾਸਪੁਰ, 2 ਤਰਨਤਾਰਨ, 2 ਪਠਾਨਕੋਟ, 2 ਕਪੂਰਥਲਾ, 1 ਬਠਿੰਡਾ, 6 ਹੁਸ਼ਿਆਰਪੁਰ 1 ਮਾਨਸਾ ਤੋਂ ਰਿਪੋਰਟ ਹੋਈਆਂ ਹਨ।
ਭਾਰਤ 'ਚ ਹੁਣ ਤੱਕ 60 ਲੱਖ, 79 ਹਜ਼ਾਰ, 350 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 50 ਲੱਖ , 17 ਹਜ਼ਾਰ, 534 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 95606 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ 'ਚ 3 ਕਰੋੜ, 33 ਲੱਖ, 60 ਹਜ਼ਾਰ, 594 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 2 ਕਰੋੜ, 46 ਲੱਖ, 68 ਹਜ਼ਾਰ, 531 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 10 ਲੱਖ, 3 ਹਜ਼ਾਰ, 174 ਲੋਕਾਂ ਦੀ ਜਾਨ ਜਾ ਚੁੱਕੀ ਹੈ।
Published by: Gurwinder Singh
First published: September 28, 2020, 8:00 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading