Home /News /coronavirus-latest-news /

ਦੁਬਈ 'ਚ ਫਸੇ 177 ਨੌਜਵਾਨ ਵਾਪਸ ਲਿਆਂਦੇ, ਨੌਕਰੀ ਲਈ ਦਿੱਤੀ ਜਾਵੇਗੀ ਟਰੇਨਿੰਗ-ਸਮਾਜਸੇਵੀ ਐਸਪੀ ਉਬਰਾਏ

ਐਸ ਪੀ ਉਬਰਾਏ ਨੇ ਕਿਹਾ ਕਿਸੇ ਦੀ ਲਾਸ਼ ਨੂੰ ਲੈ ਕੇ ਆਉਣ ਉਤੇ ਡੇਢ ਲੱਖ ਰੁਪਏ ਖਰਚ ਆਉਦਾ ਹੈ ਪਰ ਇਕ ਜਿਉਦੇ ਵਿਅਕਤੀ ਨੂੰ ਲਿਆਉਣ 25000 ਰੁਪਏ ਖਰਚ ਆਉਦਾ ਹੈ। ਇਸ ਕਰਕੇ ਮੈਂ ਸੋਚਿਆ ਇਹਨਾਂ ਨੌਜਵਾਨਾਂ ਨੂੰ ਵਾਪਸ ਭਾਰਤ ਲਿਆਦਾ ਜਾਵੇ ਅਤੇ ਇੱਥੇ ਹੀ ਕੰਮ ਦੀ ਟਰੇਨਿੰਗ ਦਿੱਤੀ ਜਾਵੇ ਤਾਂ ਕਿ ਇਹ ਪੰਜਾਬ ਵਿਚ ਹੀ ਆਪਣਾ ਕੋਈ ਕੰਮਕਾਰ ਕਰ ਸਕਣ।

ਹੋਰ ਪੜ੍ਹੋ ...
  • Share this:

ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਉਨ ਕਾਰਨ ਪੂਰੀ ਦੁਨੀਆ ਵਿੱਚ ਨੌਕਰੀਆਂ ਜਾ ਰਹੀਆਂ ਹਨ। ਕਈ ਲੋਕ ਲੌਕਡਾਉਨ ਤੋਂ ਪਰੇਸ਼ਾਨ ਖੁਦਕੁਸ਼ੀ ਕਰ ਚੁੱਕੇ ਹਨ। ਇਸ ਸਮੇਂ ਸਮਾਜਸੇਵੀ ਐਸਪੀ ਉਬਰਾਏ ਅਜਿਹੇ ਲੋਕਾਂ ਲਈ ਮਸੀਹਾ ਬਣ ਕੇ ਸਾਹਮਣੇ ਆਏ ਹਨ। ਉਨ੍ਹਾਂ ਵੱਲੋਂ ਚਲਾਇਆ ਜਾ ਰਿਹਾ ਸਰਬੱਤ ਦਾ ਭਲਾ ਟਰੱਸਟ ਲੋਕਾਂ ਦੀ ਸਹਾਇਤਾ ਕਰ ਰਿਹਾ ਹੈ। ਇਸਦੀ ਕੜੀ ਵੱਜੋਂ ਹੀ ਹੁਣ ਦੁਬਈ ਵਿਚ ਫਸੇ ਸਾਰੇ ਲੋਕਾਂ ਨੂੰ ਵਾਪਸ ਲਿਆਉਣ ਦੇ ਲਈ  ਵੱਲੋਂ ਉਹਨਾਂ ਨੂੰ ਚਾਰਟਡ ਫਲਈਟਸ ਦੇ ਜਰੀਏ ਭਾਰਤ ਵਾਪਸ ਲਿਆਦਾ ਜਾ ਰਿਹਾ ਹੈ।

ਹੁਣ ਇਕ ਵਿਸ਼ੇਸ਼ ਜਹਾਜ ਦੁਆਰਾ 177 ਲੋਕਾਂ ਨੂੰ ਭਾਰਤ ਵਾਪਸ ਲਿਆਦਾ ਹੈ। ਜਿਹੜੇ ਨੌਜਵਾਨ ਖੁਦਕੁਸ਼ੀ ਕਰ ਚੁੱਕੇ ਹਨ ਉਹਨਾਂ ਦੀਆਂ ਲਾਸ਼ਾ ਨੂੰ ਭਾਰਤ ਵਾਪਸ ਲੈ ਕੇ ਆਵੇਗੀ ਸਰਬੱਤ ਦਾ ਭਲਾ ਟਰੱਸਟ। ਇਸ ਟਰੱਸਟ ਦੇ ਮੁਖੀ ਐਸ ਪੀ ਐਸ ਉਬਰਾਏ ਨੇ ਕਿਹਾ ਕਿ ਦੁਬਈ ਵਿਚ ਫਸੇ ਨੌਜਵਾਨਾਂ ਨੂੰ ਭਾਰਤ ਵਾਪਸ ਲਿਆ ਕੇ ਨੌਜਵਾਨਾਂ ਨੂੰ ਸਰਕਾਰ ਦੀ ਮਦਦ ਨਾਲ ਟਰੇਨਿੰਗ ਦਿੱਤੀ ਜਾਵੇਗੀ ਕਿ ਉਹ ਪੰਜਾਬ ਵਿਚ ਕੰਮ ਕਰਨ ਅਤੇ ਆਪਣੀਆਂ ਜਰੂਰਤਾਂ ਪੂਰੀਆ ਕਰਨ ਸਕਣ। ਪੰਜਾਬ ਦੇ ਨੌਜਵਾਨਾਂ ਨੂੰ ਏਜੰਟਾਂ ਦੇ ਚੱਕਰ ਵਿਚ ਫਸਣ ਤੋਂ ਅਗਾਂਹ ਕੀਤਾ ਹੈ। ਐਸ ਪੀ ਉਬਰਾਏ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਹੋ ਚੁੱਕੀ ਹੈ।

ਐਸ ਪੀ ਉਬਰਾਏ ਨੇ ਕਿਹਾ ਕਿਸੇ ਦੀ ਲਾਸ਼ ਨੂੰ ਲੈ ਕੇ ਆਉਣ ਉਤੇ ਡੇਢ ਲੱਖ ਰੁਪਏ ਖਰਚ ਆਉਦਾ ਹੈ ਪਰ ਇਕ ਜਿਉਦੇ ਵਿਅਕਤੀ ਨੂੰ ਲਿਆਉਣ 25000 ਰੁਪਏ ਖਰਚ ਆਉਦਾ ਹੈ। ਇਸ ਕਰਕੇ ਮੈਂ ਸੋਚਿਆ ਇਹਨਾਂ ਨੌਜਵਾਨਾਂ ਨੂੰ ਵਾਪਸ ਭਾਰਤ ਲਿਆਦਾ ਜਾਵੇ ਅਤੇ ਇੱਥੇ ਹੀ ਕੰਮ ਦੀ ਟਰੇਨਿੰਗ ਦਿੱਤੀ ਜਾਵੇ ਤਾਂ ਕਿ ਇਹ ਪੰਜਾਬ ਵਿਚ ਹੀ ਆਪਣਾ ਕੋਈ ਕੰਮਕਾਰ ਕਰ ਸਕਣ।

Published by:Sukhwinder Singh
First published:

Tags: Coronavirus, COVID-19, Dubai