ਹਰ ਘੰਟੇ ਕੋਰੋਨਾ ਨਾਲ 196 ਲੋਕਾਂ ਦੀ ਮੌਤ, 5 ਲੱਖ ਤੋਂ ਵੱਧ ਲੋਕਾਂ ਦੀਆਂ ਗਈਆਂ ਜਾਨਾਂ

News18 Punjabi | News18 Punjab
Updated: June 30, 2020, 12:43 PM IST
share image
ਹਰ ਘੰਟੇ ਕੋਰੋਨਾ ਨਾਲ 196 ਲੋਕਾਂ ਦੀ ਮੌਤ, 5 ਲੱਖ ਤੋਂ ਵੱਧ ਲੋਕਾਂ ਦੀਆਂ ਗਈਆਂ ਜਾਨਾਂ
ਹਰ ਘੰਟੇ ਕੋਰੋਨਾ ਨਾਲ 196 ਲੋਕਾਂ ਦੀ ਮੌਤ, 5 ਲੱਖ ਤੋਂ ਵੱਧ ਲੋਕਾਂ ਦੀਆਂ ਗਈਆਂ ਜਾਨਾਂ .( ਸੰਕੇਤਕ ਤਸਵੀਰ-ਪੀਟੀਆਈ)

  • Share this:
  • Facebook share img
  • Twitter share img
  • Linkedin share img
ਪੂਰੀ ਦੁਨੀਆਂ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ। ਇਸ ਖਤਰਨਾਕ ਵਾਇਰਸ ਦੇ ਕਾਰਨ ਵਿਸ਼ਵ ਭਰ ਵਿੱਚ ਪੰਜ ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਸਿਹਤ ਮਾਹਿਰਾਂ ਨੇ ਅਮਰੀਕਾ, ਭਾਰਤ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ ਵਿਚ ਕੋਰੋਨਾ ਦੀ ਤਬਾਹੀ ਦੇ ਨਾਲ-ਨਾਲ ਏਸ਼ੀਆ ਦੇ ਹਿੱਸਿਆਂ ਵਿਚ ਵਾਇਰਸ ਦੇ ਸਰਗਰਮ ਹੋਣ ਬਾਰੇ ਚਿੰਤਾ ਜ਼ਾਹਰ ਕੀਤੀ ਹੈ।

ਹਿੰਦੁਸਤਾਨ ਟਾਈਮਜ਼ ਦੀ ਇਕ ਖ਼ਬਰ ਅਨੁਸਾਰ ਕੋਵਿਡ -19 ਨਾਲ ਹਰ 24 ਘੰਟਿਆਂ ਵਿਚ 4,700 ਤੋਂ ਵੱਧ ਲੋਕ ਮਰ ਰਹੇ ਹਨ। ਇਹ ਅੰਕੜਾ 1 ਤੋਂ 27 ਜੂਨ ਤੱਕ ਔਸਤਨ ਅਧਾਰ ਉਤੇ ਕੀਤੀ ਗਈ ਗਣਨਾ ਦੇ ਅਨੁਸਾਰ ਹੈ। ਇਸ ਮੁਤਾਬਕ ਇਕ ਘੰਟੇ ਵਿੱਚ 196 ਅਤੇ ਹਰ 18 ਸਕਿੰਟਾਂ ਵਿੱਚ ਇੱਕ ਵਿਅਕਤੀ ਮਰ ਰਿਹਾ ਹੈ। ਰਾਇਟਰਜ਼ ਦੇ ਅੰਕੜੇ ਦਰਸਾਉਂਦੇ ਹਨ ਕਿ ਹੁਣ ਤੱਕ ਹੋਈਆਂ ਮੌਤਾਂ ਦਾ ਤਕਰੀਬਨ ਚੌਥਾਈ ਹਿੱਸਾ ਅਮਰੀਕਾ ਵਿੱਚ ਹੋਇਆ ਹੈ।

ਹਾਲ ਹੀ ਵਿਚ ਦੱਖਣੀ ਅਤੇ ਪੱਛਮੀ ਦੇਸ਼ਾਂ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਐਤਵਾਰ ਨੂੰ ਦੱਖਣੀ ਅਮਰੀਕਾ ਵਿੱਚ ਕੇਸਾਂ ਦੀ ਗਿਣਤੀ ਯੂਰਪ ਦੇ ਅੰਕੜੇ ਨੂੰ ਪਾਰ ਕਰ ਗਈ। ਇਸਦੇ ਨਾਲ ਹੀ ਇਹ ਦੇਸ਼ ਉੱਤਰੀ ਅਮਰੀਕਾ ਤੋਂ ਬਾਅਦ ਮਹਾਂਮਾਰੀ ਨਾਲ ਪ੍ਰਭਾਵਿਤ ਦੂਜਾ ਦੇਸ਼ ਬਣ ਗਿਆ ਹੈ। ਵਾਇਰਸ ਕਾਰਨ ਪਹਿਲੀ ਮੌਤ 9 ਜਨਵਰੀ ਨੂੰ ਹੋਈ ਸੀ।
ਸਿਰਫ ਪੰਜ ਮਹੀਨਿਆਂ ਵਿੱਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ ਨੇ ਹਰ ਸਾਲ ਮਲੇਰੀਆ ਕਾਰਨ ਮਰਨ ਵਾਲਿਆਂ ਦੀ ਗਿਣਤੀ ਨੂੰ ਪਿੱਛੇ ਛੱਡ ਦਿੱਤਾ ਹੈ। ਹਰ ਮਹੀਨੇ ਔਸਤਨ 78,000 ਲੋਕ ਇਸ ਵਾਇਰਸ ਕਾਰਨ ਮਰਦੇ ਹਨ। ਵਰਲਡ ਹੈਲਥ ਆਰਗੇਨਾਈਜ਼ੇਸ਼ਨ 2018 ਦੇ ਅੰਕੜਿਆਂ ਅਨੁਸਾਰ 64,000 ਲੋਕਾਂ ਦੀ ਮੌਤ ਏਡਜ਼ ਨਾਲ ਸਬੰਧਤ ਬਿਮਾਰੀ ਅਤੇ 36,000 ਮਲੇਰੀਆ ਕਾਰਨ ਹੋਈ।
First published: June 30, 2020, 12:43 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading