Corona Virus: ਮੋਹਾਲੀ ਵਿਚ ਕੋਰੋਨਾ ਨਾਲ ਦੋ ਵਿਅਕਤੀਆਂ ਦੀ ਮੌਤ, 21 ਹੋਰ ਕੋਰੋਨਾ ਪੋਜ਼ੀਟਿਵ 

 • Share this:
  ਮੋਹਾਲੀ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਅੱਜ ਮੋਹਾਲੀ ਵਿਚ ਕੋਰੋਨਾ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 21 ਹੋਰ ਕੋਰੋਨਾ ਪੋਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੰਗਲਵਾਰ ਨੂੰ ਵਿਚ 21 ਕੋਵਿਡ ਪਾਜੇਟਿਵ ਕੇਸ ਦਰਜ ਹੋਏ ਹਨ, ਜਦਕਿ 2 ਮਰੀਜ਼ ਠੀਕ ਹੋ ਗਏ ਅਤੇ 2 ਜੋ ਹੋਰਨਾਂ ਬਿਮਾਰੀਆਂ ਤੋਂ ਵੀ ਪੀੜਤ ਸਨ, ਦੀ ਮੌਤ ਹੋ ਗਈ ਹੈ।
  ਨਵੇਂ ਮਰੀਜ਼ਾਂ ਵਿੱਚ ਪੀਰ ਮੁਛੱਲਾ ਤੋਂ ਚਾਰ (ਦੋ 21 ਸਾਲਾ ਪੁਰਸ਼, 35 ਸਾਲਾ ਪੁਰਸ਼, 21 ਸਾਲਾ ਮਹਿਲਾ), ਢਕੋਲੀ ਤੋਂ ਦੋ (7 ਅਤੇ 12 ਸਾਲਾ ਲੜਕੇ), ਡੇਰਾਬਸੀ ਤੋਂ ਤਿੰਨ (30, 24, 30 ਸਾਲਾ ਪੁਰਸ਼), ਜਵਾਹਰਪੁਰ ਤੋ ਇੱਕ (50 ਸਾਲਾ ਪੁਰਸ਼), ਫੇਜ਼ 4 ਮੁਹਾਲੀ ਤੋਂ ਚਾਰ (30 ਸਾਲਾ ਮਹਿਲਾ, 4, 1, 3 ਸਾਲਾ ਲੜਕੇ), ਐਲਆਈਸੀ ਕਲੋਨੀ ਖਰੜ ਤੋਂ ਦੋ (28 ਸਾਲਾ ਮਹਿਲਾ, 33 ਸਾਲਾ ਪੁਰਸ਼), ਗਿਲਕੋ, ਖਰੜ, ਤੋਂ ਇੱਕ 44 ਸਾਲਾ ਪੁਰਸ਼, ਖਰੜ ਤੋਂ ਦੋ (36 ਸਾਲਾ ਪੁਰਸ਼, 6 ਸਾਲਾ ਲੜਕਾ), ਸੈਕਟਰ 68 ਮੁਹਾਲੀ ਤੋਂ ਇਕ 56 ਸਾਲ ਪੁਰਸ਼ ਅਤੇ ਫੇਜ਼ 9 ਮੁਹਾਲੀ ਤੋਂ ਇਕ 22 ਸਾਲਾ ਮਹਿਲਾ ਸ਼ਾਮਲ ਹੈ।
  ਦੋਵਾਂ ਮ੍ਰਿਤਕਾਂ ਵਿਚ ਜਵਾਹਰਪੁਰ ਦਾ ਇਕ 48 ਸਾਲਾ ਪੁਰਸ਼ ਸ਼ਾਮਲ ਸੀ ਅਤੇ ਦੂਜਾ ਕੇਸ ਨਿਊ ਚੰਡੀਗੜ੍ਹ ਤੋਂ 65 ਸਾਲਾ ਵਿਅਕਤੀ ਨਾਲ ਸਬੰਧਤ ਹੈ। ਜ਼ਿਕਰਯੋਗ ਹੈ ਕਿ ਇਹ ਦੋਵੇਂ ਮਰੀਜ ਹੋਰਨਾਂ ਬਿਮਾਰੀਆਂ ਤੋਂ ਵੀ ਪੀੜਤ ਸਨ।
  ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 444 ਕੇਸ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚ 158 ਐਕਟਿਵ ਕੇਸ ਹਨ ਅਤੇ 279 ਨੂੰ ਛੁੱਟੀ ਦਿੱਤੀ ਗਈ ਹੈ ਜਦਕਿ 9 ਦੀ ਮੌਤ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਹੋ ਰਹੇ ਵਾਧੇ ਦੇ ਮੱਦੇਨਜ਼ਰ, ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਮਨੁੱਖੀ ਸੰਪਰਕ ਦੀ ਲੜੀ ਤੋੜਨੀ ਲਾਜ਼ਮੀ ਹੈ। ਸੇਫਟੀ ਪ੍ਰੋਟੋਕੋਲਾਂ ਨੂੰ ਸਖਤੀ ਨਾਲ ਲਾਗੂ ਕਰਨ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਵਿਹਲੇ ਘੁੰਮਣ ਤੋਂ ਗੁਰੇਜ਼ ਕੀਤਾ ਜਾਵੇ। ਉਹਨਾਂ ਕਿਹਾ ਕਿ ਸੇਫਟੀ ਪ੍ਰੋਟੋਕੋਲ ਲਾਗੂ ਕਰਨ ਵਾਲੀਆਂ ਟੀਮਾਂ ਸਿਰਫ ਚੇਤਾਵਨੀਆਂ ਨਹੀਂ ਦੇਣਗੀਆਂ ਅਤੇ ਉਨ੍ਹਾਂ ਦੀ ਕਾਰਵਾਈ ਚਲਾਣ ਕਰਨ ਤੱਕ ਸੀਮਤ ਨਹੀਂ ਰਹੇਗੀ ਬਲਕਿ ਸੂਬਾ ਸਰਕਾਰ ਦੀਆ ਹਦਾਇਤਾਂ ਭੰਗ ਕਰਨ ਵਾਲਿਆਂ ਵਿਰੁੱਧ ਐਫਆਈਆਰਾਂ ਦਰਜ ਕੀਤੀਆਂ ਜਾਣਗੀਆਂ।
  Published by:Anuradha Shukla
  First published:
  Advertisement
  Advertisement