Home /News /coronavirus-latest-news /

Corona ਦੇ ਡਰਾਉਣੇ ਅੰਕੜੇ; ਭਾਰਤ ਦੇ ਸਿਰਫ 2 ਸੂਬਿਆਂ ਵਿਚੋਂ ਆ ਰਹੇ ਹਨ ਪੂਰੇ ਯੂਰਪ ਤੋਂ ਵੱਧ ਕੇਸ

Corona ਦੇ ਡਰਾਉਣੇ ਅੰਕੜੇ; ਭਾਰਤ ਦੇ ਸਿਰਫ 2 ਸੂਬਿਆਂ ਵਿਚੋਂ ਆ ਰਹੇ ਹਨ ਪੂਰੇ ਯੂਰਪ ਤੋਂ ਵੱਧ ਕੇਸ

 ਪੰਜਾਬ 'ਚ ਅੱਜ ਕੋਰੋਨਾ ਦੇ 792 ਨਵੇਂ ਮਰੀਜ਼, 18 ਮੌਤਾਂ

 ਪੰਜਾਬ 'ਚ ਅੱਜ ਕੋਰੋਨਾ ਦੇ 792 ਨਵੇਂ ਮਰੀਜ਼, 18 ਮੌਤਾਂ

 • Share this:
  ਕੋਰੋਨਾਵਾਇਰਸ ਭਾਰਤ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਹੁਣ ਰੋਜਾਨਾ ਲਗਭਗ 48-49 ਹਜ਼ਾਰ ਕੇਸ ਦੇਸ਼ ਵਿਚ ਆਉਣੇ ਸ਼ੁਰੂ ਹੋ ਗਏ ਹਨ। ਇਹ ਵੀ ਨਹੀਂ ਕਿ ਪੂਰੇ ਦੇਸ਼ ਵਿਚ ਕੋਰੋਨਾ ਦਾ ਫੈਲਾਅ ਇਕੋ ਜਿਹਾ ਹੈ, ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ ਵਰਗੇ ਰਾਜਾਂ ਵਿੱਚ ਇੱਕ ਲੱਖ ਤੋਂ ਵੱਧ ਕੇਸ ਹਨ।

  ਝਾਰਖੰਡ, ਛੱਤੀਸਗੜ੍ਹ ਵਰਗੇ ਰਾਜਾਂ ਵਿੱਚ 10 ਹਜ਼ਾਰ ਤੋਂ ਵੀ ਘੱਟ ਮਾਮਲੇ ਹਨ। ਭਾਰਤ ਦੇ ਕੁਝ ਰਾਜ ਕੋਰੋਨਾ ਕੇਸਾਂ ਅਤੇ ਮੌਤ ਦੇ ਮਾਮਲਿਆਂ ਵਿੱਚ ਦੁਨੀਆਂ ਦੇ ਕਈ ਦੇਸ਼ਾਂ ਨਾਲੋਂ ਅੱਗੇ ਹਨ। ਜੇ ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਦੇ ਅੰਕੜਿਆਂ ਨੂੰ ਮਿਲਾ ਕੇ ਵੇਖੀਏ ਤਾਂ ਹੁਣ ਇਨ੍ਹਾਂ ਦੋ ਸੂਬਿਆਂ ਵਿਚ ਪੂਰੇ ਯੂਰਪ ਤੋਂ ਵਧੇਰੇ ਮਾਮਲੇ ਸਾਹਮਣੇ ਆ ਰਹੇ ਹਨ।

  ਭਾਰਤ ਵਿੱਚ ਸ਼ੁੱਕਰਵਾਰ ਨੂੰ 48 ਹਜ਼ਾਰ ਤੋਂ ਵੱਧ ਕੋਰੋਨਾ ਮਾਮਲੇ ਆਏ। ਇਹ ਲਗਾਤਾਰ ਦੂਸਰਾ ਦਿਨ ਹੈ ਜਦੋਂ ਦੇਸ਼ ਵਿਚ 50 ਹਜਾਰ ਨੇ ਨੇੜੇ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਦੇਸ਼ ਵਿਚ ਕੋਵਿਡ -19 ਦੇ ਕੁਲ 13.37 ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 4.55 ਲੱਖ ਕੇਸ ਸਰਗਰਮ ਹਨ। ਭਾਰਤ ਵਿੱਚ ਸਭ ਤੋਂ ਵੱਧ ਮਾਮਲੇ ਇਸ ਸਮੇਂ ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਵਿੱਚ ਹਨ। ਸ਼ੁੱਕਰਵਾਰ ਨੂੰ ਮਹਾਰਾਸ਼ਟਰ ਵਿੱਚ 9615 ਮਾਮਲੇ ਦਰਜ ਹੋਏ। ਇਸ ਦਿਨ ਆਂਧਰਾ ਪ੍ਰਦੇਸ਼ ਵਿਚ 8147 ਮਾਮਲੇ ਦਰਜ ਹੋਏ ਸਨ। ਯਾਨੀ ਸ਼ੁੱਕਰਵਾਰ ਨੂੰ ਦੋਵਾਂ ਰਾਜਾਂ ਵਿੱਚ ਕੁੱਲ 17,762 ਮਾਮਲੇ ਸਾਹਮਣੇ ਆਏ।

  ਮਹਾਰਾਸ਼ਟਰ ਅਤੇ ਆਂਧਰਾ ਵਿੱਚ ਰੋਜ਼ਾਨਾ 17 ਹਜ਼ਾਰ ਕੇਸ ਆ ਰਹੇ ਹਨ

  ਮਹਾਰਾਸ਼ਟਰ ਵਿੱਚ ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਕ੍ਰਮਵਾਰ 10576, 9895 ਅਤੇ 9615 ਕੇਸ ਦਰਜ ਹੋਏ ਹਨ। ਆਂਧਰਾ ਪ੍ਰਦੇਸ਼ ਵਿੱਚ ਇਨ੍ਹਾਂ ਤਿੰਨ ਦਿਨਾਂ ਵਿੱਚ ਕ੍ਰਮਵਾਰ 6045, 7998 ਅਤੇ 8147 ਮਾਮਲੇ ਸਾਹਮਣੇ ਆਏ ਹਨ। ਜੇ ਤੁਸੀਂ ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਦੇ ਅੰਕੜਿਆਂ ਨੂੰ ਜੋੜਦੇ ਹੋ, ਤਾਂ ਤੁਸੀਂ ਦੇਖੋਗੇ ਕਿ ਬੁੱਧਵਾਰ ਨੂੰ ਇਨ੍ਹਾਂ ਦੋਵਾਂ ਰਾਜਾਂ ਵਿੱਚ ਕੁੱਲ 16,621 ਮਾਮਲੇ ਸਾਹਮਣੇ ਆਏ ਸਨ। ਇਸੇ ਤਰ੍ਹਾਂ ਵੀਰਵਾਰ ਨੂੰ 17,893 ਅਤੇ ਸ਼ੁੱਕਰਵਾਰ ਨੂੰ 17,762 ਮਾਮਲੇ ਦਰਜ ਹੋਏ ਸਨ। ਯਾਨੀ ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਵਿਚ ਔਸਤਨ 16-17 ਹਜ਼ਾਰ ਕੇਸ ਆ ਰਹੇ ਹਨ।

  ਯੂਰਪ ਵਿਚ ਵੀ ਰੋਜ਼ਾਨਾ 16-17 ਹਜ਼ਾਰ ਕੇਸ ਆ ਰਹੇ ਹਨ

  ਉਂਜ, ਕਿਸੇ ਵੀ ਮਹਾਂਦੀਪ ਦੇ ਨਾਲ ਕਿਸੇ ਵੀ ਦੇਸ਼ ਜਾਂ ਰਾਜ ਦੀ ਤੁਲਨਾ ਬਹੁਤ ਢੁਕਵੀਂ ਨਹੀਂ ਜਾਪਦੀ, ਪਰ ਜੇ ਦੋਵਾਂ ਵਿਚਕਾਰ ਸਮਾਨਤਾ ਹੈ, ਤਾਂ ਇਹ ਵੀ ਦਿਲਚਸਪ ਬਣ ਜਾਂਦੀ ਹੈ। ਅਜਿਹਾ ਹੀ ਮਾਮਲਾ ਯੂਰਪ ਦੇ ਨਾਲ ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਵਿੱਚ ਰੋਜ਼ਾਨਾ ਵਾਪਰ ਰਿਹਾ ਹੈ। ਵਰਲਡ ਮੀਟਰ ਦੇ ਅਨੁਸਾਰ ਯੂਰਪ ਵਿੱਚ ਕ੍ਰਮਵਾਰ ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ 15640, 17233 ਅਤੇ 16175 ਮਾਮਲੇ ਸਾਹਮਣੇ ਆਏ ਹਨ। ਇਹ ਸਪੱਸ਼ਟ ਹੈ ਕਿ ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਵਿੱਚ ਇਨ੍ਹਾਂ ਤਿੰਨ ਦਿਨਾਂ ਵਿੱਚ ਯੂਰਪ ਦੇ ਕੇਸਾਂ ਨਾਲੋਂ ਵੱਧ ਕੇਸ ਹਨ।

  ਯੂਰਪ ਵਿੱਚ ਰੋਜ਼ਾਨਾ ਹੋ ਰਹੀਆਂ 300 ਮੌਤਾਂ

  ਯੂਰਪ ਵਿਚ ਕੋਰੋਨਾ ਕਾਰਨ ਕ੍ਰਮਵਾਰ ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ 384, 357 ਅਤੇ 405 ਮੌਤਾਂ ਹੋਈਆਂ ਹਨ। ਭਾਰਤ ਦੀ ਗੱਲ ਕਰੀਏ ਤਾਂ ਹੁਣ ਇਥੇ ਹਰ ਰੋਜ਼ 700 ਤੋਂ ਵੱਧ ਮੌਤਾਂ ਹੋ ਰਹੀਆਂ ਹਨ। ਇਨ੍ਹਾਂ ਵਿੱਚੋਂ ਅੱਧੀਆਂ ਮੌਤਾਂ ਸਿਰਫ ਤਿੰਨ ਰਾਜਾਂ ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਹੋ ਰਹੀਆਂ ਹਨ। ਯਾਨੀ ਮੌਤ ਦੇ ਮਾਮਲੇ ਵਿਚ, ਭਾਰਤ ਦੇ ਤਿੰਨ ਰਾਜ ਯੂਰਪ ਨਾਲ ਮੇਲ ਖਾ ਰਹੇ ਹਨ। ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਕਾਰਨ 415 ਲੋਕਾਂ ਦੀ ਮੌਤ ਹੋ ਗਈ।
  Published by:Gurwinder Singh
  First published:

  Tags: Coronavirus, COVID-19, Europe, Maharashtra

  ਅਗਲੀ ਖਬਰ