Home /News /coronavirus-latest-news /

ਤਾਲਾਬੰਦੀ ਕਾਰਨ ਮਾਨਸਿਕ ਬਿਮਾਰੀਆਂ 'ਚ ਵਾਧਾ, ਮਈ ਮਹੀਨੇ 'ਚ 20 ਲੋਕਾਂ ਨੇ ਕੀਤੀ ਖੁਦਖੁਸੀ

ਤਾਲਾਬੰਦੀ ਕਾਰਨ ਮਾਨਸਿਕ ਬਿਮਾਰੀਆਂ 'ਚ ਵਾਧਾ, ਮਈ ਮਹੀਨੇ 'ਚ 20 ਲੋਕਾਂ ਨੇ ਕੀਤੀ ਖੁਦਖੁਸੀ

ਹੁਸ਼ਿਆਰਪੁਰ ਪੁਲਿਸ ਨੇ 8 ਪਿਸਟਲ ਸਮੇਤ 6 ਗੈਂਗਸਟਰਾਂ ਨੂੰ ਕੀਤਾ ਗ੍ਰਿਫਤਾਰ

ਹੁਸ਼ਿਆਰਪੁਰ ਪੁਲਿਸ ਨੇ 8 ਪਿਸਟਲ ਸਮੇਤ 6 ਗੈਂਗਸਟਰਾਂ ਨੂੰ ਕੀਤਾ ਗ੍ਰਿਫਤਾਰ

 • Share this:
  ਜਸਬੀਰ ਬਰਾੜ

  ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਲੜਨ ਲਈ ਪੂਰਾ ਦੇਸ਼ ਪਿਛਲੇ ਕਰੀਬ ਢਾਈ ਮਹੀਨੇ ਆਪਣੇ ਘਰਾਂ ਵਿੱਚ ਲਾਕ ਹੋ ਗਿਆ ਸੀ, ਬੇਸ਼ੱਕ ਸੂਬਾ ਸਰਕਾਰ ਨੇ ਲੋਕ ਭਲਾਈ ਵਿੱਚ ਹੀ ਇਹ ਫ਼ੈਸਲਾ ਕੀਤਾ ਸੀ ਤਾਂ ਜੋ ਕੋਰੋਨਾ ਵਰਗੀ ਭਿਆਨਕ ਬਿਮਾਰੀ ਨਾਲ ਨਜਿੱਠਿਆ ਜਾ ਸਕੇ, ਤੇ ਸਰਕਾਰ ਵੱਲੋਂ ਲਗਾਏ ਗਏ ਇਸ ਲਾਕਡਾਊਨ ਦੇ ਹਾਂ ਪੱਖੀ ਨਤੀਜੇ ਵੀ ਸਾਹਮਣੇ ਆਏ ਸੀ, ਪਰ ਆਪਣੇ ਘਰਾਂ ਵਿੱਚ ਕੋਰੋਨਾ ਨਾਲ ਦੋ - ਦੋ ਹੱਥ ਕਰਨ ਵਾਲੇ ਲੁਧਿਆਣਾ ਵਾਸੀਆਂ ਨੂੰ ਹੁਣ ਮਾਨਸਿਕ ਤਣਾਅ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ।

  ਮਾਨਸਿਕ ਤਣਾਅ ਕਾਰਨ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਜ਼ਿਆਦਾ ਦੇਰ ਇੱਕੋ ਥਾਂ ਤੇ ਬੰਦ ਹੋ ਕੇ ਰਹਿਣ ਨਾਲ ਮਾਨਸਿਕ ਤਣਾਅ ਹੋਣਾ ਆਮ ਗੱਲ ਹੈ, ਪਰ ਇਹ ਤਣਾਅ ਇਹਨਾਂ ਵੱਧ ਗਿਆ ਕਿ ਇਸ ਤੋਂ ਤੰਗ ਆ ਕੇ ਕਈ ਲੋਕਾਂ ਨੇ ਖ਼ੁਦਕੁਸ਼ੀ ਵਰਗਾ ਕਦਮ ਚੁੱਕਿਆ। ਇਸੇ ਦੌਰਾਨ ਪਤੀ ਪਤਨੀ ਦੇ ਘਰੇਲੂ ਝਗੜਿਆਂ 'ਚ ਵੀ ਹੈਰਾਨੀਜਨਕ ਵਾਧਾ ਦੇਖਣ ਨੂੰ ਮਿਲਿਆ।

  ਅੰਕੜਿਆਂ ਤੇ ਨਜ਼ਰ ਪਾਈ ਜਾਵੇ ਤਾਂ ਪਿਛਲੇ 31 ਦਿਨਾਂ ਵਿੱਚ 20 ਲੋਕਾਂ ਨੇ ਖ਼ੁਦਕੁਸ਼ੀ ਕੀਤੀ ਹੈ ਤੇ ਇਸ ਗਿਣਤੀ ਵਿੱਚ ਨੌਜਵਾਨਾਂ ਤੋਂ ਲੈ ਕੇ ਅਧਖੜ ਵਿਅਕਤੀ ਸ਼ਾਮਿਲ ਹਨ।
  1 ਮਈ ਨੂੰ ਮਾਡਲ ਟਾਊਨ ਦੇ ਨਿਵਾਸੀ ਪਤੀ ਪਤਨੀ ਨਾਲ ਚੱਲ ਦੇ ਵਿਵਾਦ ਕਰ ਕੇ ਇੱਕ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰ ਲਈ ਸੀ।
  6 ਮਈ ਨੂੰ ਅੰਬੇਦਕਰ ਨਗਰ ਦੇ ਇੱਕ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ।
  10 ਮਈ ਨੂੰ ਮਾਡਲ ਟਾਊਨ ਇਲਾਕੇ 'ਚ ਇੱਕ ਬੈਂਕ ਕਰਮਚਾਰੀ ਨੂੰ ਨਹਿਰ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ।
  17 ਮਈ ਨੂੰ ਸੁਨੇਤ ਦੇ ਵਸਨੀਕ ਇੱਕ ਨੌਜਵਾਨ ਨੇ ਆਤਮ ਹੱਤਿਆ ਕਰ ਲਈ।
  20 ਮਈ ਨੂੰ ਹੰਬੜਾਂ 'ਚ ਆਰਥਿਕ ਤੰਗੀ ਤੋਂ ਪਰੇਸ਼ਾਨ ਇੱਕ ਸਬਜ਼ੀ ਵੇਚਣ ਵਾਲੇ ਵਿਅਕਤੀ ਨੇ ਖ਼ੁਦਕੁਸ਼ੀ ਕਰ ਲਈ।
  23 ਮਈ ਨੂੰ ਵੇਟਰ ਨੇ ਵੀ ਆਰਥਿਕ ਮੰਦੀ ਦੇ ਚੱਲਦਿਆਂ ਮੌਤ ਨੂੰ ਗਲੇ ਲੱਗ ਲਿਆ।
  26 ਮਈ ਨੂੰ ਮਹਿਲਾ ਟਰੈਫ਼ਿਕ ਕਾਂਸਟੇਬਲ ਨੇ ਆਤਮ ਹੱਤਿਆ ਕਰ ਲਈ, ਤੇ ਨਾਲ ਹੀ ਇਸੇ ਦਿਨ ਇੱਕ ਵਿਅਕਤੀ ਨੂੰ ਨੌਕਰੀ ਤੋਂ ਕੱਢੇ ਜਾਣ ਤੋਂ ਪਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਲਈ ਸੀ।
  28 ਮਈ ਨੂੰ ਇੱਕ ਵਿਅਕਤੀ ਨੇ ਹੈਬੋਵਾਲ 'ਚ ਇੱਕ ਖ਼ਾਲੀ ਪਲਾਟ ਵਿੱਚ ਆਤਮ ਹੱਤਿਆ ਕਰ ਲਈ ਸੀ।
  29 ਮਈ ਨੂੰ ਇੱਕ ਸਕਿਉਰਿਟੀ ਗਾਰਡ ਨੇ ਖ਼ੁਦਕੁਸ਼ੀ ਕੀਤੀ, ਤੇ ਨਾਲ ਹੀ ਇਸੇ ਦਿਨ ਇੱਕ ਨਿਊਜ਼ ਪੇਪਰ ਸਪਲਾਇਰ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

  ਦੂਜੇ ਪਾਸੇ ਮਾਨਸਿਕ ਤਣਾਅ ਦੀ ਵਧ ਰਹੀ ਸਮੱਸਿਆ ਬਾਰੇ ਡੀ ਐਮ ਸੀ ਹਸਪਤਾਲ ਦੇ ਦਿਮਾਗ਼ੀ ਮਾਹਿਰ ਡਾ ਰੁਪੇਸ਼ ਚੌਧਰੀ ਅਤੇ ਡਾਕਟਰ ਪੰਕਜ ਕੁਮਾਰ ਦਾ ਕਹਿਣਾ ਹੈ ਕਿ ਲਾਕ ਡਾਊਨ ਦੇ ਦੌਰਾਨ ਮਾਨਸਿਕ ਰੋਗਾਂ ਦੇ ਮਰੀਜ਼ਾ ਚ 30-35% ਦਾ ਵਾਧਾ ਹੋਇਆ, ਜਿਸ ਦਾ ਕਾਰਨ ਸਰਕਾਰਾਂ ਵੱਲੋਂ ਅਚਾਨਕ ਲਾਕ ਡਾਊਨ ਦਾ ਐਲਾਨ ਕਰਨਾ ਦੱਸਿਆ ਜਾ ਰਿਹੈ। ਤੇ ਇਸ ਦੇ ਨਾਲ ਹੀ ਮਾਹਰਾਂ ਦਾ ਇਹ ਵੀ ਕਹਿਣੈ ਕਿ ਮਾਨਸਿਕ ਰੋਗੀਆਂ ਚ ਫਲ ਸਬਜ਼ੀਆਂ ਦੀਆਂ ਰੇਹੜੀਆਂ ਲਾਉਣ ਵਾਲੇ ਤੋਂ ਲੈ ਕੇ ਵਰਕਿੰਗ ਕਲਾਸ, ਵਪਾਰੀ, ਬੱਚੇ, ਵਿਆਹੁਤਾ ਜੋੜੇ ਸ਼ਾਮਿਲ ਹਨ।
  Published by:Anuradha Shukla
  First published:

  Tags: Depression, Lockdown, Mental, Suicides

  ਅਗਲੀ ਖਬਰ