Home /News /coronavirus-latest-news /

ਇਸ ਸਾਲ 16 ਤੋਂ ਵੱਧ ਖ਼ਤਰਨਾਕ ਸਮੁੰਦਰੀ ਤੂਫ਼ਾਨਾਂ ਦੀ ਭਵਿੱਖਬਾਣੀ : Colorado State University ਦਾ ਦਾਅਵਾ

ਇਸ ਸਾਲ 16 ਤੋਂ ਵੱਧ ਖ਼ਤਰਨਾਕ ਸਮੁੰਦਰੀ ਤੂਫ਼ਾਨਾਂ ਦੀ ਭਵਿੱਖਬਾਣੀ : Colorado State University ਦਾ ਦਾਅਵਾ

  • Share this:

ਇਸ ਸਾਲ ਦੀ ਸ਼ੁਰੂਆਤ 'ਚ ਖ਼ਤਰਨਾਕ ਕੋਰੋਨਾ ਵਾਇਰਸ ਦੀ ਦਸਤਕ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ. ਪਰ ਕੋਰੋਨਾ ਵਾਇਰਸ ਤੋਂ ਬਾਅਦ ਵੀ ਖ਼ਤਰੇ ਦੇ ਬੱਦਲ ਛਾਏ ਰਹਿਣਗੇ. ਕੋਲੋਰਾਡੋ ਸਟੇਟ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਨੇ ਇਸ ਸਾਲ ਦੁਨੀਆ ਭਰ ਵਿੱਚ 16 ਤੋਂ ਵੱਧ ਤੂਫ਼ਾਨ ਆਉਣ ਦੀ ਭਵਿੱਖਬਾਣੀ ਕੀਤੀ ਹੈ. ਇਨ੍ਹਾਂ 'ਚ 8 ਹੈਰੀਕੇਨ ਵੀ ਸ਼ਾਮਲ ਹਨ. ਇਨ੍ਹਾਂ 8 ਤੂਫ਼ਾਨਾਂ ਵਿਚੋਂ 4 ਬਹੁਤ ਖ਼ਤਰਨਾਕ ਅਤੇ ਸ਼ਕਤੀਸ਼ਾਲੀ ਹੋਣਗੇ. ਮਾਹਿਰ ਨੇ ਕਿਹਾ ਕਿ ਸਾਨੂੰ ਇਸ ਸਾਲ ਫਿਰ ਤੋਂ ਵੱਡੀਆਂ ਗਤੀਵਿਧੀਆਂ ਹੋਣ ਦੇ ਸੰਕੇਤ ਮਿਲੇ ਹਨ. ਮੌਸਮ ਵਿਗਿਆਨੀ ਫਿਲ ਕਲਾਟਜ਼ਬੇਕ ਨੇ ਕਿਹਾ, "ਸਾਡਾ ਅਨੁਮਾਨ ਹੈ ਕਿ 2020 ਵਿੱਚ ਐਟਲਾਂਟਿਕ ਬੇਸਿਨ ਹੈਰੀਕੇਨ ਮੌਸਮ ਦੀ ਗਤੀਵਿਧੀ ਆਮ ਨਾਲੋਂ ਉੱਪਰ ਰਹੇਗੀ.

ਜਿਹੜੇ ਹੈਰੀਕੇਨ ਤੂਫ਼ਾਨ ਦੀ ਕੈਟਾਗਰੀ 3 ਤੋਂ 5 ਹੋਵੇਗੀ, ਉਹ ਵੱਡੇ ਤੂਫ਼ਾਨ ਬਣ ਜਾਣਗੇ. ਇਨ੍ਹਾਂ 'ਚ 111 ਮੀਲ ਪ੍ਰਤੀ ਘੰਟਾ ਅਤੇ ਇਸ ਤੋਂ ਉੱਪਰ ਦੀਆਂ ਤੇਜ਼ ਹਵਾਵਾਂ ਚੱਲਣਗੀਆਂ. ਅਨੁਮਾਨ ਹੈ ਕਿ ਇਹ ਤੂਫ਼ਾਨ 1 ਜੂਨ ਤੋਂ 30 ਨਵੰਬਰ ਤੱਕ ਹੈਰੀਕੇਨ ਮੌਸਮ ਦੌਰਾਨ ਆਉਣਗੇ.

ਜ਼ਮੀਨ ਖਿਸਕਣ ਦੇ ਵੀ ਮਿਲੇ ਸੰਕੇਤ :

ਇਨ੍ਹਾਂ ਵੱਡੇ ਤੂਫ਼ਾਨਾਂ ਤੋਂ ਇਲਾਵਾ ਜ਼ਮੀਨ ਖਿਸਕਣ ਦੇ ਸੰਕੇਤ ਵੀ ਹਨ. ਉਨ੍ਹਾਂ ਅਨੁਸਾਰ ਇਸ ਸਾਲ ਘੱਟੋ-ਘੱਟ ਇੱਕ ਵੱਡੇ ਤੂਫ਼ਾਨ ਦੇ ਕਾਰਨ ਅਮਰੀਕਾ ਦੇ ਸਮੁੰਦਰੀ ਕੰਢਿਆਂ ਨੇੜੇ 69 ਫ਼ੀਸਦੀ ਭੂਚਾਲ ਆਉਣ ਦੀ ਸੰਭਾਵਨਾ ਹੈ. ਹਾਲਾਂਕਿ ਭਵਿੱਖਬਾਣੀ 'ਚ ਇਹ ਸਹੀ ਅੰਦਾਜਾ ਨਹੀਂ ਲਗਾਇਆ ਜਾ ਸਕਿਆ ਕਿ ਤੂਫ਼ਾਨ ਕਿੱਥੇ ਆ ਸਕਦਾ ਹੈ ਅਤੇ ਕਿਸੇ ਥਾਂ 'ਤੇ ਜ਼ਮੀਨ ਖਿਸਕਣ ਦੀ ਸੰਭਾਵਨਾ ਹੈ. ਕਲਾਟਜ਼ਬੇਕ ਅਤੇ ਹੋਰ ਮਾਹਿਰਾਂ ਮੁਤਾਬਕ ਅਟਲਾਂਟਿਕ ਬੇਸਿਨ 'ਚ ਹਰ ਸਾਲ ਔਸਤਨ 12 ਤੂਫਾਨ ਆਉਂਦੇ ਹਨ, ਜਿਨ੍ਹਾਂ ਵਿਚੋਂ 6 ਹੈਕੀਕੇਨ ਹੁੰਦੇ ਹਨ.

ਜਾਣੋ ਕੀ ਹੈ ਹੈਰੀਕੇਨ :

ਹੈਰੀਕੇਨ ਇੱਕ ਤਰ੍ਹਾਂ ਦਾ ਤੂਫਾਨ ਹੈ, ਜਿਸ ਨੂੰ ਖੰਡੀ ਚੱਕਰਵਾਤ ਕਿਹਾ ਜਾਂਦਾ ਹੈ. ਇਹ ਸ਼ਕਤੀਸ਼ਾਲੀ ਤੇ ਵਿਨਾਸ਼ਕਾਰੀ ਤੂਫਾਨ ਹਨ. ਇਹ ਐਟਲਾਂਟਿਕ ਬੇਸਿਨ ਵਿੱਚ ਪੈਦਾ ਹੁੰਦੇ ਹਨ. ਵਿਗਿਆਨੀਆਂ ਦੇ ਅਨੁਸਾਰ ਇੱਕ ਗਰਮ ਖੰਡੀ ਤੂਫ਼ਾਨ ਉਦੋਂ ਹੈਰੀਕੇਨ ਬਣ ਜਾਂਦਾ ਹੈ ਜਦੋਂ ਇਸ ਦੀ ਹਵਾ ਦੀ ਰਫ਼ਤਾਰ 74 ਮੀਲ ਪ੍ਰਤੀ ਘੰਟਾ ਤੱਕ ਪਹੁੰਚ ਜਾਂਦੀ ਹੈ. ਇਸ ਦੀ ਤੀਬਰਤਾ ਸੈਫੀਰ-ਸਿੰਪਸਨ ਤੂਫਾਨ ਵਿੰਡ ਸਕੇਲ ਨਾਲ ਮਾਪੀ ਜਾਂਦੀ.

ਇਹ ਤੂਫ਼ਾਨ ਆਉਣਗੇ :

ਆਰਥਰ, ਬੇਰਥਾ, ਕ੍ਰਿਸਟੋਬਲ, ਡੌਲੀ, ਐਡੁਆਰਡ, ਫੇ, ਗੋਂਜ਼ਲੋ, ਹੰਨਾਹ, ਇਜਿਆਸ, ਜੋਸੇਫਾਈਨ, ਕੈਲੀ, ਲੌਰਾ, ਮਾਰਕੋ, ਨਾਨਾ, ਓਮ, ਪੌਲੇਟ, ਰੇਨੇ, ਸੈਲੀ, ਟੇਡੀ, ਵਿੱਕੀ, ਵਿਲਫ੍ਰੈਡ।

Published by:Abhishek Bhardwaj
First published:

Tags: Cyclone