Home /News /coronavirus-latest-news /

Corona Lockdown Impact: ਕੋਰੋਨਾ ਮਹਾਮਾਰੀ ਕਾਰਨ 280 ਤੋਂ ਜ਼ਿਆਦਾ ਕੰਪਨੀਆਂ ਹੋਈਆਂ ਦੀਵਾਲਿਆ...

Corona Lockdown Impact: ਕੋਰੋਨਾ ਮਹਾਮਾਰੀ ਕਾਰਨ 280 ਤੋਂ ਜ਼ਿਆਦਾ ਕੰਪਨੀਆਂ ਹੋਈਆਂ ਦੀਵਾਲਿਆ...

ਕੋਰੋਨਾ ਮਹਾਮਾਰੀ ਕਾਰਨ 280 ਤੋਂ ਜ਼ਿਆਦਾ ਕੰਪਨੀਆਂ ਹੋਈਆਂ ਦਿਵਾਲਿਆ...

ਕੋਰੋਨਾ ਮਹਾਮਾਰੀ ਕਾਰਨ 280 ਤੋਂ ਜ਼ਿਆਦਾ ਕੰਪਨੀਆਂ ਹੋਈਆਂ ਦਿਵਾਲਿਆ...

  • Share this:
    ਕੋਰੋਨਾ ਮਹਾਂਮਾਰੀ ਦੇ ਕਾਰਨ ਦੇਸ਼ ਦੀਆਂ ਕੁੱਲ 283 ਕੰਪਨੀਆਂ ਨੂੰ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐਨਸੀਐਲਟੀ) ਦੁਆਰਾ ਦੀਵਾਲੀਆ ਐਲਾਨ ਦਿੱਤਾ ਗਿਆ ਹੈ। ਕੋਰੋਨਾ ਮਹਾਂਮਾਰੀ ਦੌਰਾਨ ਲਗਾਈ ਗਈ ਤਾਲਾਬੰਦੀ ਕਾਰਨ ਭਾਰਤ ਵਿਚ ਆਰਥਿਕ ਗਤੀਵਿਧੀਆਂ ਪੂਰੀ ਤਰ੍ਹਾਂ ਰੁਕ ਗਈਆਂ ਸਨ। ਅਜਿਹੀ ਸਥਿਤੀ ਵਿਚ ਬਹੁਤ ਸਾਰੀਆਂ ਕੰਪਨੀਆਂ ਬੰਦ ਹੋਣ ਦੇ ਕਗਾਰ 'ਤੇ ਪਹੁੰਚ ਗਈਆਂ। ਲੋਕ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਕਾਰਪੋਰੇਟ ਮਾਮਲਿਆਂ ਬਾਰੇ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਜਾਣਕਾਰੀ ਦਿੱਤੀ ਹੈ।

    ਰਾਜ ਮੰਤਰੀ ਨੇ ਕਿਹਾ ਕਿ 1 ਅਪ੍ਰੈਲ, 2020 ਅਤੇ 31 ਦਸੰਬਰ, 2020 ਦੇ ਅਰਸੇ ਦੌਰਾਨ ਕੁੱਲ 76 ਕਾਰਪੋਰੇਟ ਇਨਸੋਲਵੈਂਸੀ ਰੈਜ਼ੋਲਿਊਸ਼ਨ ਪ੍ਰੋਸੈਸ (CIRP) ਪੂਰੇ ਕੀਤੇ ਗਏ। 128 ਸੀ.ਆਈ.ਆਰ.ਪੀ. ਨੂੰ ਨਿਕਾਸੀ ਜਾਂ ਅਪੀਲ ਜਾਂ ਨਿਪਟਾਰਾ ਕਾਰਨ ਬੰਦ ਕਰ ਦਿੱਤਾ ਗਿਆ ਅਤੇ 189 ਕੰਪਨੀਆਂ Liquidation ਵਿੱਚ ਚਲੀਆਂ ਗਈਆਂ।

    ਇਸ ਤੋਂ ਇਲਾਵਾ ਸਰਕਾਰ ਨੇ ਅਸਥਾਈ ਤੌਰ 'ਤੇ CIRP ਦੀ ਧਾਰਾ 7, 9 ਅਤੇ 10 ਦੇ ਤਹਿਤ ਛੇ ਮਹੀਨਿਆਂ ਦੀ ਮਿਆਦ ਲਈ ਮੁਅੱਤਲ ਕਰ ਦਿੱਤਾ। ਬਾਅਦ ਵਿਚ ਇਸ ਨੇ ਵੱਧ ਤੋਂ ਵੱਧ ਮਿਆਦ 25 ਮਾਰਚ, 2020 ਤੋਂ ਇਕ ਸਾਲ ਵਧਾ ਦਿੱਤੀ ਗਈ। ਲੋਕ ਸਭਾ ਵਿੱਚ ਬਿੱਲ ਉੱਤੇ ਚਰਚਾ ਦੇ ਜਵਾਬ ਵਿੱਚ ਵਿੱਤ ਮੰਤਰੀ ਸੀਤਾਰਮਨ ਨੇ ਸਪੱਸ਼ਟ ਕੀਤਾ ਕਿ 25 ਮਾਰਚ ਤੋਂ ਪਹਿਲਾਂ ਕਰਜ਼ਾ ਅਦਾਇਗੀਆਂ ਵਿੱਚ ਡਿਫਾਲਟਰ ਕੰਪਨੀਆਂ ਵਿਰੁੱਧ ਕਾਰਵਾਈ ਦੀਵਾਲਿਆ ਪ੍ਰਕਿਰਿਆ ਤਹਿਤ ਕਾਰਵਾਈ ਜਾਰੀ ਰਹੇਗੀ।

    ਦੱਸ ਦਈਏ ਕਿ 25 ਮਾਰਚ, 2020 ਨੂੰ ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਲੌਕਡਾਊਨ ਲਗਾਇਆ ਗਿਆ ਸੀ। ਇਸ ਦੌਰਾਨ ਵੱਡੇ ਪੱਧਰ 'ਤੇ ਕਾਰੋਬਾਰ ਬੰਦ ਰਿਹਾ। ਕਾਰੋਨਾ ਅਤੇ ਤਾਲਾਬੰਦੀ ਕਾਰਨ ਉਦਯੋਗਾਂ ਦੇ ਕਾਰੋਬਾਰਾਂ ਨੂੰ ਵੱਡੇ ਪੱਧਰ 'ਤੇ ਹੋਏ ਨੁਕਸਾਨ ਕਾਰਨ ਲੱਖਾਂ ਲੋਕਾਂ ਨੇ ਨੌਕਰੀਆਂ ਖਤਮ ਕਰ ਦਿੱਤੀਆਂ।
    Published by:Gurwinder Singh
    First published:

    Tags: Business, Business idea, Businessman, Coronavirus, Lockdown, Lockdown 4.0

    ਅਗਲੀ ਖਬਰ