ਪੰਜਾਬ 'ਚ 3 ਹੋਰ ਕੋਰੋਨਾ ਮਰੀਜ਼ਾਂ ਨੇ ਤੋੜਿਆ ਦਮ, ਫਤਿਹਗੜ੍ਹ ਸਾਹਿਬ 'ਚ ਪਹਿਲੀ ਮੌਤ

News18 Punjabi | News18 Punjab
Updated: July 6, 2020, 5:56 PM IST
share image
ਪੰਜਾਬ 'ਚ 3 ਹੋਰ ਕੋਰੋਨਾ ਮਰੀਜ਼ਾਂ ਨੇ ਤੋੜਿਆ ਦਮ, ਫਤਿਹਗੜ੍ਹ ਸਾਹਿਬ 'ਚ ਪਹਿਲੀ ਮੌਤ
ਪੰਜਾਬ 'ਚ 3 ਹੋਰ ਕੋਰੋਨਾ ਮਰੀਜ਼ਾਂ ਨੇ ਤੋੜਿਆ ਦਮ, ਫਤਿਹਗੜ੍ਹ ਸਾਹਿਬ 'ਚ ਪਹਿਲੀ ਮੌਤ (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
ਪੰਜਾਬ ਵਿਚ ਅੱਜ ਕੋਰੋਨਾ ਨੇ ਤਿੰਨ ਵਿਅਕਤੀਆਂ ਦੀ ਜਾਨ ਲਈ ਹੈ। ਫਤਿਹਗੜ੍ਹ ਸਾਹਿਬ 'ਚ 53 ਸਾਲਾ ਸ਼ਖਸ ਦੀ ਮੌਤ ਹੋਈ ਹੈ। ਇਹ ਫਤਿਹਗੜ੍ਹ ਸਾਹਿਬ ਵਿਚ ਕੋਰੋਨਾ ਨਾਲ ਪਹਿਲੀ ਮੌਤ ਹੈ।

ਮਲੇਰਕੋਟਲਾ ਵਿਚ ਕੋਰੋਨਾ ਵਾਇਰਸ ਨਾਲ ਇਕ 60 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਲੁਧਿਆਣਾ ਦੇ ਸੀਐਮਸੀ ਹਸਪਤਾਲ (CMC Hospital, Ludhiana) ਵਿਚ ਇਲਾਜ ਅਧੀਨ ਇਸ ਵਿਅਕਤੀ ਦੀ ਮੌਤ ਹੋਈ ਹੈ। ਮ੍ਰਿਤਕ ਸ਼ੂਗਰ ਅਤੇ ਬਲ਼ੱਡ ਪ੍ਰੈਸ਼ਰ ਦਾ ਮਰੀਜ਼ ਸੀ। ਕਈ ਦਿਨਾਂ ਤੋਂ ਉਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ।

ਮਲੇਰਕੋਟਲਾ ਵਿਚ ਕੋਰੋਨਾ ਨਾਲ ਹੁਣ ਤੱਕ 12 ਮੌਤਾਂ ਚੁੱਕੀਆਂ ਹਨ। ਬਠਿੰਡਾ ਵਿਚ ਵੀ ਕੋਰੋਨਾ ਵਾਇਰਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਇਹਨਾਂ ਤਿੰਨਾਂ ਦੀ ਮੌਤ ਨਾਲ ਹੁਣ ਸੂਬੇ ਭਰ ਵਿ ਕੁੱਲ 169 ਮਰੀਜ਼ਾਂ ਦੀ ਮੌਤ ਹੋ ਗਈ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦਾ ਅੰਕੜਾ 6300 ਤੋਂ ਪਾਰ ਹੋ ਗਿਆ ਹੈ। ਪੰਜਾਬ ਵਿਚ 4400 ਤੋਂ ਜਿਆਦਾ ਮਰੀਜ਼ ਠੀਕ ਹੋ ਗਏ ਹਨ।
Published by: Gurwinder Singh
First published: July 6, 2020, 5:56 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading