ਕੋਰੋਨਾਵਾਇਰਸ (Coronavirus) ਦੀ ਦੂਜੀ ਲਹਿਰ ਨੇ ਭਾਰਤ ਵਿੱਚ ਤਬਾਹੀ ਮਚਾਈ ਹੋਈ ਹੈ। ਇਸ ਮਾਰੂ ਬਿਮਾਰੀ ਦੇ ਹਰ ਰੋਜ ਲੱਖਾਂ ਮਰੀਜ਼ ਮਿਲ ਰਹੇ ਹਨ। ਇਸ ਦੌਰਾਨ ਦੇਸ਼ ਦੇ ਚੋਟੀ ਦੇ ਡਾਕਟਰਾਂ ਨੇ ਐਤਵਾਰ ਨੂੰ ਮਹਾਂਮਾਰੀ ਤੋਂ ਬਚਣ ਅਤੇ ਹੋਰ ਉਪਾਵਾਂ ਬਾਰੇ ਚਰਚਾ ਕੀਤੀ। ਦੇਸ਼ ਦੇ ਚਾਰ ਵੱਡੇ ਡਾਕਟਰਾਂ ਨੇ ਇਸ ਬਿਮਾਰੀ ਬਾਰੇ ਕੀ ਕਿਹਾ ਅਤੇ ਰੋਕਥਾਮ ਲਈ ਕੀ ਸੁਝਾਅ ਦਿੱਤੇ, ਆਓ ਜਾਣਦੇ ਹਾਂ...
ਏਮਜ਼ ਦਿੱਲੀ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕਿਹਾ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਕੋਵਿਡ ਇੱਕ ਹਲਕੀ ਲਾਗ (Mild infection) ਹੈ। ਆਕਸੀਜਨ ਅਤੇ ਜ਼ਿੰਦਗੀ ਬਚਾਉਣ ਵਾਲੀ ਦਵਾਈ ਦੀ ਕਾਲਾਬਾਜ਼ਾਰੀ ਕਾਰਨ ਲੋਕਾਂ ਵਿਚ ਦਹਿਸ਼ਤ ਹੈ।
ਰੀਮੇਡੀਸੀਵਰ (Remdesivir) ਕੋਈ ਜਾਦੂ ਦੀ ਦਵਾਈ ਨਹੀਂ ਹੈ, ਇਹ ਆਮ ਲਾਗਾਂ ਵਿਚ ਲਾਭਕਾਰੀ ਨਹੀਂ ਹੁੰਦੀ। ਗੁਲੇਰੀਆ ਨੇ ਇਹ ਵੀ ਕਿਹਾ ਕਿ 85-90 ਪ੍ਰਤੀਸ਼ਤ ਮਾਮਲਿਆਂ ਵਿੱਚ ਕੋਵਿਡ ਦੀ ਲਾਗ ਜਾਨਲੇਵਾ ਨਹੀਂ ਹੈ। ਇਸ ਵਿਚ ਸਿਰਫ ਜ਼ੁਕਾਮ, ਖੰਘ ਜਾਂ ਸਰੀਰ ਵਿੱਚ ਦਰਦ ਹੁੰਦਾ ਹੈ।
ਅਜਿਹੇ ਮਾਮਲਿਆਂ ਦਾ ਇਲਾਜ ਘਰ ਵਿੱਚ ਕੀਤਾ ਜਾ ਸਕਦਾ ਹੈ ਅਤੇ ਉਹਨਾਂ ਨੂੰ ਆਕਸੀਜਨ ਜਾਂ ਰੀਮੇਡੀਸੀਵਰ ਦੀ ਲੋੜ ਨਹੀਂ ਹੈ। ਉਥੇ ਹੀ ਸਿਰਫ 10-15 ਮਰੀਜ਼ਾਂ ਨੂੰ ਹੀ ਆਕਸੀਜਨ ਅਤੇ 5 ਪ੍ਰਤੀਸ਼ਤ ਮਰੀਜ਼ਾਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਰੀਮੇਡੀਸਵੀਰ ਟੀਕਾ ਨਾ ਤਾਂ ਜਾਨਾਂ ਬਚਾਉਣ ਵਿਚ ਅਸਰਦਾਰ ਹੈ ਅਤੇ ਨਾ ਹੀ ਹਸਪਤਾਲ ਵਿਚ ਘੱਟ ਦਿਨਾਂ ਵਿਚ ਛੁੱਟੀ ਦਵਾਉਣ ਵਿਚ ਸਹਾਈ ਹੈ। ਉਹ ਉਲਟਾ ਹਲਕੇ ਲੱਛਣਾਂ ਦੀ ਸਥਿਤੀ ਵਿਚ ਨੁਕਸਾਨ ਪਹੁੰਚਾ ਸਕਦਾ ਹੈ। ਦਿੱਲੀ ਏਮਜ਼ ਦੇ ਡਾਇਰੈਕਟਰ ਗੁਲੇਰੀਆ ਨੇ ਇਹ ਵੀ ਕਿਹਾ ਕਿ ਉਨ੍ਹਾਂ ਮਰੀਜ਼ਾਂ ਨੂੰ ਆਕਸੀਜਨ ਦੇਣ ਦੀ ਜ਼ਰੂਰਤ ਨਹੀਂ ਹੈ ਜਿਨ੍ਹਾਂ ਦੀ ਆਕਸੀਜਨ 94 ਤੋਂ ਵੱਧ ਹੈ।
ਮੇਦਾਂਤਾ ਹਸਪਤਾਲ ਦੇ ਡਾਇਰੈਕਟਰ ਡਾ: ਨਰੇਸ਼ ਤ੍ਰੇਹਨ ਨੇ ਕਿਹਾ ਕਿ ਜਿਵੇਂ ਹੀ ਕਿਸੇ ਨੂੰ ਕੋਰੋਨਾ ਹੁੰਦਾ ਹੈ, ਤਾਂ ਪਹਿਲਾਂ ਆਪਣੇ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਡਾਕਟਰ ਕੋਵਿਡ ਪ੍ਰੋਟੋਕੋਲ ਅਨੁਸਾਰ ਦਵਾਈਆਂ ਜਾਣਦੇ ਹਨ। ਇਕ ਵਿਅਕਤੀ ਨੂੰ ਭੀੜ ਵਾਲੀ ਜਗ੍ਹਾ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।