Home /News /coronavirus-latest-news /

ਸਿੰਗਾਪੁਰ ਤੋਂ ਚਾਰ ਕ੍ਰਾਇਓਜੈਨਿਕ ਆਕਸੀਜਨ ਟੈਂਕਰ ਭਾਰਤ ਪੁੱਜੇ

ਸਿੰਗਾਪੁਰ ਤੋਂ ਚਾਰ ਕ੍ਰਾਇਓਜੈਨਿਕ ਆਕਸੀਜਨ ਟੈਂਕਰ ਭਾਰਤ ਪੁੱਜੇ

ਸਿੰਗਾਪੁਰ ਤੋਂ ਚਾਰ ਕ੍ਰਾਇਓਜੈਨਿਕ ਆਕਸੀਜਨ ਟੈਂਕਰ ਭਾਰਤ ਪੁੱਜੇ

ਸਿੰਗਾਪੁਰ ਤੋਂ ਚਾਰ ਕ੍ਰਾਇਓਜੈਨਿਕ ਆਕਸੀਜਨ ਟੈਂਕਰ ਭਾਰਤ ਪੁੱਜੇ

  • Share this:
    ਦੇਸ਼ ਵਿਚ ਕੋਵਿਡ -19 ਦੀ ਗੰਭੀਰ ਸਥਿਤੀ ਦੇ ਵਿਚਕਾਰ ਭਾਰਤੀ ਹਵਾਈ ਸੈਨਾ ਸਿੰਗਾਪੁਰ ਤੋਂ ਚਾਰ ਕ੍ਰਾਇਓਜੈਨਿਕ ਕੰਟੇਨਰ ਲੈ ਕੇ ਆ ਗਈ ਹੈ ਜਿਨ੍ਹਾਂ ਦੀ ਵਰਤੋਂ ਆਕਸੀਜਨ ਦੀ ਢੋਆ-ਢੁਆਈ ਲਈ ਕੀਤੀ ਜਾਵੇਗੀ। ਦੇਸ਼ ’ਚ ਕੋਵਿਡ-19 ਦੇ ਕੇਸਾਂ ’ਚ ਵਾਧੇ ਨੂੰ ਦੇਖਦਿਆਂ ਮੈਡੀਕਲ ਆਕਸੀਜਨ ਦੀ ਸਪਲਾਈ ਪੂਰੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

    ਹਵਾਈ ਸੈਨਾ ਦੇ ਸੀ-17 ਜਹਾਜ਼ ਰਾਹੀਂ ਇਹ ਕੰਟੇਨਰ ਸਿੰਗਾਪੁਰ ਤੋਂ ਲਿਆਂਦੇ ਗਏ ਹਨ। ਗ੍ਰਹਿ ਮੰਤਰਾਲੇ ਨੇ ਟਵੀਟ ਕੀਤਾ, ‘ਤਰਲ ਮੈਡੀਕਲ ਆਕਸੀਜਨ ਦੇ ਭੰਡਾਰਨ ਲਈ 4 ਕ੍ਰਾਇਓਜੈਨਿਕ ਕੰਟੇਨਰ ਸਿੰਗਾਪੁਰ ਤੋਂ ਲੈ ਕੇ ਭਾਰਤੀ ਹਵਾਈ ਸੈਨਾ ਦਾ ਜਹਾਜ਼ ਪੱਛਮੀ ਬੰਗਾਲ ਦੇ ਪਾਨਾਗੜ੍ਹ ਹਵਾਈ ਅੱਡੇ ’ਤੇ ਸ਼ਾਮ ਕਰੀਬ 4.30 ਵਜੇ ਪਹੁੰਚਿਆ।’

    ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਸੈਨਾ ਦੇ ਸੀ-17 ਜਹਾਜ਼ ਨੇ ਦਿੱਲੀ ਦੇ ਬਾਹਰੀ ਇਲਾਕੇ ’ਚ ਹਿੰਡਨ ਹਵਾਈ ਅੱਡੇ ਤੋਂ ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ ਲਈ ਉਡਾਣ ਭਰੀ ਸੀ। ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਸੀ ਕਿ ਉਹ ਸਿੰਗਾਪੁਰ ਤੇ ਯੂਏਈ ਤੋਂ ਉੱਚ ਸਮਰੱਥਾ ਵਾਲੇ ਆਕਸੀਜਨ ਟੈਂਕਰਾਂ ਦੀ ਦਰਾਮਦ ਲਈ ਗੱਲਬਾਤ ਕਰ ਰਿਹਾ ਹੈ। ਇਹ ਕਦਮ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦੇਸ਼ ’ਚ ਕਰੋਨਾ ਕਾਰਨ ਬਣੇ ਹਾਲਾਤ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ।
    Published by:Gurwinder Singh
    First published:

    Tags: China coronavirus, Corona vaccine, Coronavirus

    ਅਗਲੀ ਖਬਰ