ਸੰਗਰੂਰ ਤੋਂ ਇਕੱਠੇ ਹੀ ਸਾਹਮਣੇ ਆਏ 48 ਕੋਰੋਨਾ ਪਾਜ਼ੀਟਿਵ ਕੇਸ, ਪੰਜਾਬ ‘ਚ ਗਿਣਤੀ ਪਹੁੰਚੀ 1,200 ਦੇ ਪਾਰ...

48 ਵਿਅਕਤੀ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਹਨ, 3 ਪਟਿਆਲਾ ਦੇ ਨਾਭਾ ਨਾਲ ਅਤੇ 1 ਹਰਿਆਣਾ ਦਾ ਵਸਨੀਕ ਪਾਜ਼ਿਟਿਵ ਆਇਆ ਹੈ। ਇਹ ਸਾਰੇ ਵਿਅਕਤੀ ਸੰਸਥਾਤਮਕ ਕਵਾਰਿੰਟੀਨ ‘ਚ ਰੱਖੇ ਗਏ ਸਨ ਅਤੇ ਪਾਜਿਟਿਵ ਪਾਏ ਜਾਣ ਵਾਲ਼ਿਆਂ ਨੂੰ ਕੋਵਿਡ ਕੇਅਰ ਆਇਸੋਲੇਸ਼ਨ ਸੈਂਟਰ ‘ਚ ਤਬਦੀਲ ਕੀਤਾ ਜਾ ਰਿਹਾ ਹੈ।

ਕਾਲਾਝਾੜ ਟੋਲ ਬੂਥ ‘ਤੇ ਪਟਿਆਲਾ ਵਾਲੇ ਪਾਸਿਓਂ ਆਉਣ ਵਾਲੇ ਲੋਕਾਂ ਦੇ ਸੈਂਪਲ ਐਮ.ਓ. ਡੈਂਟਲ ਡਾ. ਸੁਰਜੀਤ ਚੌਧਰੀ ਵੱਲੋਂ ਲੈਬ ਟੈਕਨੀਸ਼ੀਅਨਜ਼ ਰਜਿੰਦਰ ਸਿੰਘ ਚੋਪੜਾ ਤੇ ਸੁਰਿੰਦਰ ਸਿੰਘ ਦੀ ਮਦਦ ਨਾਲ ਲਏ ਜਾ ਰਹੇ ਹਨ।

ਕਾਲਾਝਾੜ ਟੋਲ ਬੂਥ ‘ਤੇ ਪਟਿਆਲਾ ਵਾਲੇ ਪਾਸਿਓਂ ਆਉਣ ਵਾਲੇ ਲੋਕਾਂ ਦੇ ਸੈਂਪਲ ਐਮ.ਓ. ਡੈਂਟਲ ਡਾ. ਸੁਰਜੀਤ ਚੌਧਰੀ ਵੱਲੋਂ ਲੈਬ ਟੈਕਨੀਸ਼ੀਅਨਜ਼ ਰਜਿੰਦਰ ਸਿੰਘ ਚੋਪੜਾ ਤੇ ਸੁਰਿੰਦਰ ਸਿੰਘ ਦੀ ਮਦਦ ਨਾਲ ਲਏ ਜਾ ਰਹੇ ਹਨ।

  • Share this:
    ਪੰਜਾਬ ਵਿੱਚ ਕੋਰੋਨਾ ਦਾ ਕਹਿਰ ਰੁਕ ਨਹੀਂ ਰਿਹਾ। ਸੰਗਰੂਰ (Sangrur) ਤੋਂ ਇਕੱਠੇ ਹੀ 48 ਨਵੇਂ ਕੇਸ ਸਾਹਮਣੇ ਆ ਗਏ ਹਨ। ਜ਼ਿਲ੍ਹਾ ਸੰਗਰੂਰ ਤੋਂ ਭੇਜੇ ਗਏ 52 ਸੈਂਪਲ ਅੱਜ ਪਾਜਿਟਿਵ ਆਏ ਹਨ। ਇਨ੍ਹਾਂ ਵਿੱਚ 48 ਵਿਅਕਤੀ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਹਨ, 3 ਪਟਿਆਲਾ (Patiala) ਦੇ ਨਾਭਾ (Nabha) ਨਾਲ ਅਤੇ 1 ਹਰਿਆਣਾ ਦਾ ਵਸਨੀਕ ਪਾਜ਼ਿਟਿਵ ਆਇਆ ਹੈ। ਇਹ ਸਾਰੇ ਵਿਅਕਤੀ ਸੰਸਥਾਤਮਕ ਕਵਾਰਿੰਟੀਨ ‘ਚ ਰੱਖੇ ਗਏ ਸਨ ਅਤੇ ਪਾਜਿਟਿਵ ਪਾਏ ਜਾਣ ਵਾਲ਼ਿਆਂ ਨੂੰ ਕੋਵਿਡ ਕੇਅਰ ਆਇਸੋਲੇਸ਼ਨ ਸੈਂਟਰ ‘ਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ 11 ਕੇਸ ਪਾਜ਼ਿਟਿਵ ਆਏ ਹੋਏ ਹਨ ਜਿਨ੍ਹਾਂ ‘ਚੋਂ 3 ਮਰੀਜ਼ ਠੀਕ ਹੋ ਕੇ ਘਰ ਵੀ ਜਾ ਚੁੱਕੇ ਹਨ।

    ਇਸਦੇ ਨਾਲ ਹੀ ਗੁਰਦਾਸਪੁਰ (Gurdaspur) ਤੋਂ ਕੋਰੋਨਾ ਦੇ 6 ਨਵੇਂ ਕੇਸ ਸਾਹਮਣੇ ਆਏ। ਜ਼ਰੂਰਤਮੰਦਾਂ ਨੂੰ ਮਾਸਕ ਤੇ ਦਵਾਈਆਂ ਵੰਡਣ ਵਾਲਾ ਸਮਾਜਸੇਵੀ ਵੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਇਸ ਦੇ ਸੰਪਰਕ 'ਚ ਆਉਣ ਵਾਲਿਆਂ ਦੀ ਟੈਸਟਿੰਗ ਸ਼ੁਰੂ ਹੋ ਗਈ। ਹੁਣ ਤੱਕ ਗੁਰਦਾਸਪੁਰ ਵਿਚ ਕੋਰੋਨਾ ਦੇ ਕੁੱਲ 34 ਕੇਸ ਹੋ ਗਏ ਹਨ। ਪੰਜਾਬ  ਵਿਚ ਕੋਰੋਨਾ ਦੇ  ਮਰੀਜਾਂ ਦੀ ਗਿਣਤੀ 1,200 ਤੋਂ ਪਾਰ ਹੋ ਗਈ। ਇਹਨਾਂ ਵਿਚੋਂ 24 ਮਰੀਜਾਂ ਦੀ ਮੌਤ ਹੋ ਚੁੱਕੀ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ।
    Published by:Sukhwinder Singh
    First published: