Home /News /coronavirus-latest-news /

ਡਿਪਟੀ ਕਮਿਸ਼ਨਰ ਰੂਪਨਗਰ ਦੇ ਪਰਿਵਾਰ ਦੇ 6 ਮੈਂਬਰ ਕੋਰੋਨਾ ਪੀੜਤ

ਡਿਪਟੀ ਕਮਿਸ਼ਨਰ ਰੂਪਨਗਰ ਦੇ ਪਰਿਵਾਰ ਦੇ 6 ਮੈਂਬਰ ਕੋਰੋਨਾ ਪੀੜਤ

ਡਿਪਟੀ ਕਮਿਸ਼ਨਰ ਰੂਪਨਗਰ ਦੇ ਪਰਿਵਾਰ ਦੇ 6 ਮੈਂਬਰ ਕੋਰੋਨਾ ਪੀੜਤ

ਡਿਪਟੀ ਕਮਿਸ਼ਨਰ ਰੂਪਨਗਰ ਦੇ ਪਰਿਵਾਰ ਦੇ 6 ਮੈਂਬਰ ਕੋਰੋਨਾ ਪੀੜਤ

  • Share this:

ਅਵਤਾਰ ਸਿੰਘ ਕੰਬੋਜ਼

ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਨੇ ਆਪਣੀ ਕੋਰੋਨਾ ਰਿਪੋਰਟ ਪਾਜ਼ੀਟਿਵ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ, ਹਾਲਾਂਕਿ ਪਹਿਲਾਂ ਡਿਪਟੀ ਕਮਿਸ਼ਨਰ ਰੋਪੜ ਦੇ ਕੋਰੋਨਾ ਪਾਜ਼ੀਟਿਵ ਹੋਣ ਬਾਰੇ ਮੁੱਖ ਮੰਤਰੀ ਪੰਜਾਬ ਵੱਲੋਂ ਦੱਸਿਆ ਗਿਆ ਸੀ। ਹੁਣ ਉਨਾਂ ਖ਼ੁਦ ਦੱਸਿਆ ਕਿ ਉਨ੍ਹਾਂ ਸਮੇਤ ਉਨ੍ਹਾਂ ਦੇ ਪਰਿਵਾਰ ਦੇ 6 ਮੈਂਬਰਾਂ ਦੀ ਰਿਪੋਰਟ ਵਿਚ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਪਰ ਸਾਰੇ ਬਿਲਕੁਲ ਤੰਦਰੁਸਤ ਹਨ ਅਤੇ ਕੋਈ ਗੰਭੀਰ ਲੱਛਣ ਨਹੀਂ ਹਨ।

ਪਰਿਵਾਰ ਵਿਚ ਉਨ੍ਹਾਂ ਦੇ ਆਈ.ਏ.ਐਸ. ਪਤੀ ਵਿਪੁਲ ਉੱਜਵਲ (42), 8 ਸਾਲਾ ਬੇਟਾ ਅਤੇ 1 ਸਾਲ ਦੀ ਬੇਟੀ , 66 ਸਾਲ ਦੇ ਪਿਤਾ ਅਤੇ 65 ਸਾਲ ਦੀ ਮਾਤਾ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਉਹ ਸਾਰੇ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਘਰ ’ਚ ਹੀ ਇਕਾਂਤਵਾਸ ਹਨ।

ਨਵੇਂ 10 ਪਾਜੀਟਿਵ ਕੇਸਾਂ ਨਾਲ ਰੂਪਨਗਰ ਜ਼ਿਲ੍ਹੇ ’ਚ ਕੁੱਲ 21 ਕੇਸ ਐਕਟਿਵ ਹੋ ਗਏ ਹਨ। ਐਸ.ਡੀ.ਐਮ. ਰੂਪਨਗਰ ਗੁਰਵਿੰਦਰ ਸਿੰਘ ਜੌਹਲ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਡੀ.ਸੀ. ਅਤੇ ਐਸ.ਡੀ.ਐਮ. ਦਫ਼ਤਰਾਂ ਦੇ 110 ਜਣਿਆਂ ਦੇ ਸੈਂਪਲ ਲਏ ਗਏ ਸਨ ਅਤੇ ਤਿੰਨ ਦਿਨ ਲਈ ਇਨ੍ਹਾਂ ਦਫ਼ਤਰਾਂ ਰਾਹੀਂ ਪਬਲਿਕ ਡੀਲਿੰਗ ਬੰਦ ਕਰ ਦਿੱਤੀ ਗਈ ਸੀ।

Published by:Gurwinder Singh
First published:

Tags: Coronavirus, COVID-19