Coronavirus update: ਪੰਜਾਬ 'ਚ ਅੱਜ 61 ਮੌਤਾਂ, 1106 ਨਵੇਂ ਕੋਰੋਨਾ ਮਰੀਜ਼ 

News18 Punjabi | News18 Punjab
Updated: October 3, 2020, 7:15 PM IST
share image
Coronavirus update: ਪੰਜਾਬ 'ਚ ਅੱਜ 61 ਮੌਤਾਂ, 1106 ਨਵੇਂ ਕੋਰੋਨਾ ਮਰੀਜ਼ 
ਪੰਜਾਬ 'ਚ ਅੱਜ 61 ਮੌਤਾਂ (ਫਾਇਲ ਫੋਟੋ)

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 130, ਮੋਹਾਲੀ ਤੋਂ 126, ਬਠਿੰਡਾ 113, ਅੰਮ੍ਰਿਤਸਰ 100,ਹੁਸ਼ਿਆਰਪੁਰ ਤੋਂ 83 ਤੇ ਜਲੰਧਰ ਤੋਂ 76 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ

  • Share this:
  • Facebook share img
  • Twitter share img
  • Linkedin share img
ਅੱਜ ਪੰਜਾਬ 'ਚ 1106 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 117319  ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 99468 ਮਰੀਜ਼ ਠੀਕ ਹੋ ਚੁੱਕੇ, ਬਾਕੀ 14289 ਮਰੀਜ ਇਲਾਜ਼ ਅਧੀਨ ਹਨ। ਅੱਜ 1840 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 338 ਮਰੀਜ਼ ਆਕਸੀਜਨ ਅਤੇ 60 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 130, ਮੋਹਾਲੀ ਤੋਂ 126, ਬਠਿੰਡਾ 113, ਅੰਮ੍ਰਿਤਸਰ 100,ਹੁਸ਼ਿਆਰਪੁਰ ਤੋਂ 83 ਤੇ ਜਲੰਧਰ ਤੋਂ 76 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।

ਹੁਣ ਤੱਕ 3562 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 61 ਮੌਤਾਂ 'ਚ 14 ਅੰਮ੍ਰਿਤਸਰ, 10 ਲੁਧਿਆਣਾ, 5 ਜਲੰਧਰ , 2 ਨਵਾਂ ਸ਼ਹਿਰ, 1 ਫਤਿਹਗੜ੍ਹ ਸਾਹਿਬ, 2 ਗੁਰਦਾਸਪੁਰ, 5 ਕਪੂਰਥਲਾ, 1 ਫਰੀਦਕੋਟ, 3 ਫਾਜ਼ਿਲਕਾ,  2 ਫਿਰੋਜ਼ਪੁਰ, 3 ਹੁਸ਼ਿਆਰਪੁਰ, 2 ਬਠਿੰਡਾ, 5 ਪਟਿਆਲਾ, 1 ਮੋਗਾ, 2 ਸੰਗਰੂਰ, 1 ਰੋਪੜ, 2 ਤਰਨਤਾਰਨ ਤੋਂ ਰਿਪੋਰਟ ਹੋਈਆਂ ਹਨ।
ਭਾਰਤ 'ਚ ਹੁਣ ਤੱਕ 64 ਲੱਖ, 76 ਹਜ਼ਾਰ, 953 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 54 ਲੱਖ , 27 ਹਜ਼ਾਰ, 706 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 1 ਲੱਖ 903 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ 'ਚ 3 ਕਰੋੜ, 48 ਲੱਖ, 90 ਹਜ਼ਾਰ, 719 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 2 ਕਰੋੜ, 59 ਲੱਖ, 27 ਹਜ਼ਾਰ, 364 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 10 ਲੱਖ, 34 ਹਜ਼ਾਰ, 167 ਲੋਕਾਂ ਦੀ ਜਾਨ ਜਾ ਚੁੱਕੀ ਹੈ।
Published by: Ashish Sharma
First published: October 3, 2020, 7:12 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading