ਪੰਜਾਬ 'ਚ ਅੱਜ 669 ਨਵੇਂ ਕੋਰੋਨਾ ਮਰੀਜ਼, 35 ਲੋਕਾਂ ਦੀ ਗਈ ਜਾਨ

News18 Punjabi | News18 Punjab
Updated: October 11, 2020, 6:48 PM IST
share image
ਪੰਜਾਬ 'ਚ ਅੱਜ 669 ਨਵੇਂ ਕੋਰੋਨਾ ਮਰੀਜ਼, 35 ਲੋਕਾਂ ਦੀ ਗਈ ਜਾਨ
ਪੰਜਾਬ 'ਚ ਅੱਜ 669 ਨਵੇਂ ਕੋਰੋਨਾ ਮਰੀਜ਼, 35 ਲੋਕਾਂ ਦੀ ਗਈ ਜਾਨ (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
NAPINDER BRAR

ਅੱਜ ਪੰਜਾਬ 'ਚ 669 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 123973 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 110865 ਮਰੀਜ਼ ਠੀਕ ਹੋ ਚੁੱਕੇ, ਬਾਕੀ 9275 ਮਰੀਜ ਇਲਾਜ਼ ਅਧੀਨ ਹਨ। ਅੱਜ 1098 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 180 ਮਰੀਜ਼ ਆਕਸੀਜਨ ਅਤੇ 35 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਮੁਹਾਲੀ ਤੋਂ 114, ਜਲੰਧਰ ਤੋਂ 53, ਲੁਧਿਆਣਾ 91, ਅੰਮ੍ਰਿਤਸਰ ਤੋਂ 65, ਪਟਿਆਲਾ 51 ਤੇ ਗੁਰਦਾਸਪੁਰ ਤੋਂ 40 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ।
ਹੁਣ ਤੱਕ 3833 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 35 ਮੌਤਾਂ 'ਚ 5 ਲੁਧਿਆਣਾ, 4 ਹੁਸ਼ਿਆਰਪੁਰ, 1 ਫਰੀਦਕੋਟ, 4 ਜਲੰਧਰ , 3 ਅੰਮ੍ਰਿਤਸਰ, 2 ਗੁਰਦਾਸਪੁਰ, 1 ਫਿਰੋਜ਼ਪੁਰ, 3 ਕਪੂਰਥਲਾ, 3 ਪਟਿਆਲਾ, 2 ਬਠਿੰਡਾ, 1 ਮੁਕਤਸਰ, 1 ਫਾਜ਼ਿਲਕਾ, 1 ਮੋਗਾ, 1 ਤਰਨਤਾਰਨ, 2 ਰੋਪੜ, 1 ਪਠਾਨਕੋਟ ਤੋਂ ਰਿਪੋਰਟ ਹੋਈਆਂ ਹਨ।

ਭਾਰਤ 'ਚ ਹੁਣ ਤੱਕ 70 ਲੱਖ, 53 ਹਜ਼ਾਰ, 806 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 60 ਲੱਖ , 77 ਹਜ਼ਾਰ, 976 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 1 ਲੱਖ, 8 ਹਜ਼ਾਰ, 371 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ 'ਚ 3 ਕਰੋੜ, 75 ਲੱਖ, 33 ਹਜ਼ਾਰ, 76 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 2 ਕਰੋੜ, 81 ਲੱਖ, 59 ਹਜ਼ਾਰ, 72 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 10 ਲੱਖ, 78 ਹਜ਼ਾਰ, 444 ਲੋਕਾਂ ਦੀ ਜਾਨ ਜਾ ਚੁੱਕੀ ਹੈ।
Published by: Gurwinder Singh
First published: October 11, 2020, 6:48 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading