Coronavirus update: ਪੰਜਾਬ 'ਚ ਅੱਜ ਕੋਰੋਨਾ ਨੇ ਲਈਆਂ 75 ਜਾਨਾਂ, 1100 ਨਵੇਂ ਮਰੀਜ਼

News18 Punjabi | News18 Punjab
Updated: September 29, 2020, 8:32 PM IST
share image
Coronavirus update: ਪੰਜਾਬ 'ਚ ਅੱਜ ਕੋਰੋਨਾ ਨੇ ਲਈਆਂ 75 ਜਾਨਾਂ, 1100 ਨਵੇਂ ਮਰੀਜ਼
ਪੰਜਾਬ 'ਚ ਕੋਰੋਨਾ ਕਾਰਨ 75 ਮੌਤਾਂ ਹੋਈਆਂ

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 180, ਜਲੰਧਰ 145, ਮੁਹਾਲੀ 109, ਅੰਮ੍ਰਿਤਸਰ ਤੋਂ 95, ਗੁਰਦਾਸਪੁਰ 62 ਤੇ ਪਟਿਆਲਾ ਤੋਂ 71 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ

  • Share this:
  • Facebook share img
  • Twitter share img
  • Linkedin share img
ਅੱਜ ਪੰਜਾਬ 'ਚ 1100 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 112460  ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 92277 ਮਰੀਜ਼ ਠੀਕ ਹੋ ਚੁੱਕੇ, ਬਾਕੀ 16824 ਮਰੀਜ ਇਲਾਜ਼ ਅਧੀਨ ਹਨ। ਅੱਜ 1932 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 396 ਮਰੀਜ਼ ਆਕਸੀਜਨ ਅਤੇ 65 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 180, ਜਲੰਧਰ 145, ਮੁਹਾਲੀ 109, ਅੰਮ੍ਰਿਤਸਰ ਤੋਂ 95, ਗੁਰਦਾਸਪੁਰ 62 ਤੇ ਪਟਿਆਲਾ ਤੋਂ 71 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।

ਹੁਣ ਤੱਕ 3359 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 75 ਮੌਤਾਂ 'ਚ 7 ਅੰਮ੍ਰਿਤਸਰ, 12 ਲੁਧਿਆਣਾ, 4 ਜਲੰਧਰ, 5 ਮੁਹਾਲੀ , 5 ਨਵਾਂ ਸ਼ਹਿਰ, 1 ਫਤਿਹਗੜ੍ਹ ਸਾਹਿਬ, 7 ਗੁਰਦਾਸਪੁਰ, 3 ਬਰਨਾਲਾ, 2 ਤਰਨਤਾਰਨ, 2 ਰੋਪੜ, 5 ਪਠਾਨਕੋਟ, 4 ਫਿਰੋਜ਼ਪੁਰ, 4 ਹੁਸ਼ਿਆਰਪੁਰ, 3 ਕਪੂਰਥਲਾ, 3 ਮੁਕਤਸਰ, 2 ਬਠਿੰਡਾ, 2 ਫਰੀਦਕੋਟ, 2 ਪਟਿਆਲਾ, 1 ਮੋਗਾ, 1 ਸੰਗਰੂਰ ਤੋਂ ਰਿਪੋਰਟ ਹੋਈਆਂ ਹਨ।
ਭਾਰਤ 'ਚ ਹੁਣ ਤੱਕ 61 ਲੱਖ, 56 ਹਜ਼ਾਰ, 722 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 51 ਲੱਖ , 9 ਹਜ਼ਾਰ, 584 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 96468 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ 'ਚ 3 ਕਰੋੜ, 36 ਲੱਖ, 17 ਹਜ਼ਾਰ, 681 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 2 ਕਰੋੜ, 49 ਲੱਖ, 24 ਹਜ਼ਾਰ, 518 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 10 ਲੱਖ, 7 ਹਜ਼ਾਰ, 661 ਲੋਕਾਂ ਦੀ ਜਾਨ ਜਾ ਚੁੱਕੀ ਹੈ।
Published by: Ashish Sharma
First published: September 29, 2020, 8:29 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading