ਭਾਰਤ ਵਿਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਮੌਤ, ਹਾਲ ਹੀ ਵਿਚ ਦੁਬਈ ਤੋਂ ਪਰਤਿਆ ਸੀ

News18 Punjabi | News18 Punjab
Updated: March 11, 2020, 6:06 PM IST
share image
ਭਾਰਤ ਵਿਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਮੌਤ, ਹਾਲ ਹੀ ਵਿਚ ਦੁਬਈ ਤੋਂ ਪਰਤਿਆ ਸੀ
ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਮੌਤ, ਹਾਲ ਹੀ ਵਿਚ ਦੁਬਈ ਤੋਂ ਪਰਤਿਆ ਸੀ

ਕਰਨਾਟਕ ਦੇ ਕਲਬਰਗੀ ਵਿਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ ਸ਼ੱਕੀ ਇਕ 76 ਸਾਲਾ ਮਰੀਜ਼ ਦੀ ਮੌਤ ਹੋ ਗਈ। ਜ਼ਿਲ੍ਹਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਚੀਨ ਤੋਂ ਦੁਨੀਆ ਦੇ 104 ਦੇਸ਼ਾਂ ਵਿਚ ਫੈਲ ਚੁੱਕਾ ਹੈ। ਭਾਰਤ ਵਿਚ ਇਸ ਦੇ ਜੁੜੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਇਸ ਦੌਰਾਨ ਕਰਨਾਟਕ ਦੇ ਕਲਬਰਗੀ ਵਿਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ ਸ਼ੱਕੀ ਇਕ 76 ਸਾਲਾ ਮਰੀਜ਼ ਦੀ ਮੌਤ ਹੋ ਗਈ। ਜ਼ਿਲ੍ਹਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਵਿਭਾਗ ਵੱਲੋਂ ਜਾਰੀ ਨੋਟ ਅਨੁਸਾਰ ਮ੍ਰਿਤਕ ਦੀ ਪਛਾਣ ਮੁਹੰਮਦ ਹੁਸੈਨ ਸਿੱਦੀਕੀ ਵਜੋਂ ਹੋਈ ਹੈ। ਵਿਭਾਗ ਅਨੁਸਾਰ ਸਿੱਦੀਕੀ ਹਾਲ ਹੀ ਵਿਚ ਧਾਰਮਿਕ ਯਾਤਰਾ ਉਤੇ ਸਊਦੀ ਅਰਬ ਗਿਆ ਸੀ ਅਤੇ ਕੁਝ ਦਿਨਾਂ ਪਹਿਲਾਂ ਹੀ ਵਾਪਸ ਪਰਤਿਆ ਸੀ। ਵਿਭਾਗ ਅਧਿਕਾਰੀਆਂ ਨੇ ਦੱਸਿਆ ਕਿ ਉਸ ਦੇ ਸੈਂਪਲ ਜਾਂਚ ਲਈ ਬੰਗਲੁਰੂ ਦੀ ਇਕ ਲੈਬ ਵਿਚ ਭੇਜੇ ਸਨ। ਉਸ ਦੀ ਰਿਪੋਰਟ ਦਾ ਇੰਤਜਾਰ ਹੋ ਰਿਹਾ ਸੀ। ਇਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।

ਹੁਣ ਤੱਕ ਭਾਰਤ ਵਿਚ ਕੋਰੋਨਾ ਦੇ 60 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚ ਮਹਾਰਾਸ਼ਟਰ ਵਿਚ 5, ਕੇਰਲ ਵਿਚ 14, ਕਰਨਾਟਕਾ ਵਿਚ 4, ਤਾਮਿਲਨਾਡੂ ਵਿਚ 3, ਤੇਲੰਗਾਨਾ ਵਿਚ 1, ਪੰਜਾਬ ਵਿਚ 1, ਲੱਦਾਖ ਵਿਚ 2, ਦਿੱਲੀ ਐਨਸੀਆਰ ਵਿਚ 6, ਗੁਰੂਗ੍ਰਾਮ ਵਿਚ 15 ਅਤੇ ਉਤਰ ਪ੍ਰਦੇਸ਼ ਵਿਚ 7 ਮਾਮਲੇ ਸਾਹਮਣੇ ਆਏ ਹਨ। 
First published: March 11, 2020, 5:56 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading