ਚਿਤਾ ਨੂੰ ਅੱਗ ਲਾਉਣ ਲੱਗਿਆਂ 'ਜਿੰਦਾ' ਹੋ ਗਈ ਕੋਰੋਨਾ ਮਰੀਜ਼, ਅੱਖਾਂ ਖੋਲ੍ਹਦਿਆਂ ਹੀ ਰੋਣ ਲੱਗੀ...

News18 Punjabi | News18 Punjab
Updated: May 17, 2021, 2:30 PM IST
share image
ਚਿਤਾ ਨੂੰ ਅੱਗ ਲਾਉਣ ਲੱਗਿਆਂ 'ਜਿੰਦਾ' ਹੋ ਗਈ ਕੋਰੋਨਾ ਮਰੀਜ਼, ਅੱਖਾਂ ਖੋਲ੍ਹਦਿਆਂ ਹੀ ਰੋਣ ਲੱਗੀ...
ਚਿਖਾ ਨੂੰ ਅੱਗ ਲਾਉਣ ਲੱਗਿਆਂ 'ਜਿੰਦਾ' ਹੋ ਗਈ ਕੋਰੋਨਾ ਮਰੀਜ਼, ਅੱਖਾਂ ਖੋਲ੍ਹਦਿਆਂ ਹੀ ਰੋਣ ਲੱਗੀ...(ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
ਭਾਰਤ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਨਵੇਂ ਕੇਸਾਂ ਦੇ ਨਾਲ-ਨਾਲ ਮੌਤਾਂ ਦੀ ਗਿਣਤੀ ਵੀ ਵਧ ਰਹੀ ਹੈ। ਇਸੇ ਦੌਰਾਨ ਪੁਣੇ ਵਿਚ ਇਕ ਅਨੋਖੀ ਘਟਨਾ ਵਾਪਰੀ ਹੈ। ਇਥੇ ਇਕ ਬਜ਼ੁਰਗ ਔਰਤ ਆਪਣੇ ਅੰਤਮ ਸੰਸਕਾਰ ਮੌਕੇ ਚਿਤਾ ਨੂੰ ਅੱਖ ਲਾਉਣ ਮੌਕੇ 'ਜ਼ਿੰਦਾ' ਹੋ ਗਈ ਹੈ।

ਦਰਅਸਲ ਇਹ ਮਾਮਲਾ ਮਹਾਰਾਸ਼ਟਰ ਦੇ ਪੁਣੇ ਦਾ ਹੈ। ਇਥੇ ਮੁਥਾਲੇ ਪਿੰਡ ਦੀ ਰਹਿਣ ਵਾਲੀ 78 ਸਾਲਾ ਸ਼ਕੁੰਤਲਾ ਗਾਇਕਵਾੜ ਨੂੰ ਕੁਝ ਦਿਨ ਪਹਿਲਾਂ ਕੋਰੋਨਾ ਇਨਫੈਕਸ਼ਨ (ਕੋਵਿਡ 19) ਹੋ ਗਿਆ ਸੀ। ਜਿਵੇਂ ਹੀ ਉਸ ਨੂੰ ਲਾਗ ਦੀ ਪੁਸ਼ਟੀ ਹੋਈ, ਉਸ ਨੂੰ ਘਰ ਵਿੱਚ ਆਈਸੋਲੇਸ਼ਨ ਵਿਚ ਰੱਖਿਆ ਗਿਆ। ਇਸ ਤੋਂ ਬਾਅਦ ਉਮਰ ਦੇ ਕਾਰਨ ਉਸ ਵਿੱਚ ਕੁਝ ਗੰਭੀਰ ਲੱਛਣ ਵੀ ਦਿਖਾਈ ਦਿੱਤੇ।

10 ਮਈ ਨੂੰ ਉਸ ਦੇ ਪਰਿਵਾਰਕ ਮੈਂਬਰ ਐਂਬੂਲੈਂਸ ਰਾਹੀਂ ਹਸਪਤਾਲ ਲੈ ਗਏ। ਜਦੋਂ ਉਸ ਦਾ ਪਰਿਵਾਰ ਹਸਪਤਾਲ ਪਹੁੰਚਿਆ ਤੇ ਉਹ ਉਥੇ ਬੈੱਡ ਦਾ ਪ੍ਰਬੰਧ ਕਰ ਰਹੇ ਸਨ। ਇਸ ਦੌਰਾਨ ਸ਼ਕੁੰਤਲਾ ਬਾਹਰ ਇਕ ਐਂਬੂਲੈਂਸ ਵਿਚ ਸੀ। ਇਸ ਦੌਰਾਨ ਉਹ ਬੇਸੁੱਧ ਹੋ ਗਈ।
ਦੱਸਿਆ ਗਿਆ ਕਿ ਇਸ ਤੋਂ ਬਾਅਦ ਐਂਬੂਲੈਂਸ ਸਟਾਫ ਨੇ ਔਰਤ ਨੂੰ ਵੇਖ ਕੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ‘ਤੇ ਪਰਿਵਾਰ ਨੇ ਆਪਣੇ ਰਿਸ਼ਤੇਦਾਰਾਂ ਨੂੰ ਸੱਦਿਆ। ਔਰਤ ਦੀ 'ਮ੍ਰਿਤਕ ਦੇਹ' ਇਸ ਤੋਂ ਬਾਅਦ ਪਿੰਡ ਲਿਜਾਈ ਗਈ। ਉਸ ਦੇ ਅੰਤਿਮ ਸੰਸਕਾਰ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ।

ਪਰ ਜਿਵੇਂ ਹੀ ਔਰਤ ਦੀ ਚਿਖਾ ਨੂੰ ਅੱਗ ਲਗਾਈ ਜਾ ਰਹੀ ਸੀ, ਤਦ ਉਸ ਨੂੰ ਹੋਸ਼ ਆਇਆ। ਉਸ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਰੋਣ ਲੱਗ ਪਈ। ਇਸ ਤੋਂ ਬਾਅਦ ਉਸ ਨੂੰ ਬਾਰਾਮਤੀ ਦੇ ਸਿਲਵਰ ਜੁਬਲੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪਿੰਡ ਦੇ ਸਿਹਤ ਅਧਿਕਾਰੀ ਸੋਮਨਾਥ ਲਾਂਡੇ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
Published by: Gurwinder Singh
First published: May 17, 2021, 1:26 PM IST
ਹੋਰ ਪੜ੍ਹੋ
ਅਗਲੀ ਖ਼ਬਰ