Corona-update: ਪੰਜਾਬ 'ਚ ਅੱਜ ਕੋਰੋਨਾ ਕਾਰਨ 90 ਮੌਤਾਂ, 2481 ਨਵੇਂ ਮਰੀਜ਼

News18 Punjabi | News18 Punjab
Updated: September 15, 2020, 9:20 PM IST
share image
Corona-update: ਪੰਜਾਬ 'ਚ ਅੱਜ ਕੋਰੋਨਾ ਕਾਰਨ 90 ਮੌਤਾਂ, 2481 ਨਵੇਂ ਮਰੀਜ਼
ਪੰਜਾਬ 'ਚ ਅੱਜ ਕੋਰੋਨਾ ਕਾਰਨ 90 ਮੌਤਾਂ

  • Share this:
  • Facebook share img
  • Twitter share img
  • Linkedin share img
ਅੱਜ ਪੰਜਾਬ 'ਚ 2481 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 84482  ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 60814 ਮਰੀਜ਼ ਠੀਕ ਹੋ ਚੁੱਕੇ, ਬਾਕੀ 21154 ਮਰੀਜ ਇਲਾਜ਼ ਅਧੀਨ ਹਨ। ਅੱਜ 1815 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 481 ਮਰੀਜ਼ ਆਕਸੀਜਨ ਅਤੇ 68 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ  ਤੋਂ 409, ਜਲੰਧਰ 261, ਅੰਮ੍ਰਿਤਸਰ ਤੋਂ 214, ਪਟਿਆਲਾ ਤੋਂ 204,  ਗੁਰਦਾਸਪੁਰ 197 ਤੇ ਮੋਹਾਲੀ ਤੋਂ 188 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।

ਹੁਣ ਤੱਕ 2514 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 90 ਮੌਤਾਂ 'ਚ 5 ਫਿਰੋਜ਼ਪੁਰ, 10 ਅੰਮ੍ਰਿਤਸਰ, 19 ਲੁਧਿਆਣਾ, 1 ਬਠਿੰਡਾ, 12 ਜਲੰਧਰ, 4 ਪਟਿਆਲਾ, 8 ਕਪੂਰਥਲਾ, 4 ਫਤਿਹਗੜ੍ਹ ਸਾਹਿਬ, 1 ਫਰੀਦਕੋਟ, 2 ਨਵਾਂ ਸ਼ਹਿਰ, 3 ਮੁਕਤਸਰ, 8 ਗੁਰਦਾਸਪੁਰ, 6 ਹੁਸ਼ਿਆਰਪੁਰ, 2 ਪਠਾਨਕੋਟ, 2 ਰੋਪੜ,  1 ਬਰਨਾਲਾ, 1 ਸੰਗਰੂਰ,  1 ਤਰਨਤਾਰਨ ਤੋਂ ਰਿਪੋਰਟ ਹੋਈਆਂ ਹਨ।
ਭਾਰਤ 'ਚ ਹੁਣ ਤੱਕ 49 ਲੱਖ, 63 ਹਜ਼ਾਰ, 97 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 38 ਲੱਖ , 87 ਹਜ਼ਾਰ, 371 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 81168 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ 'ਚ 2 ਕਰੋੜ, 95 ਲੱਖ, 21 ਹਜ਼ਾਰ, 900 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 2 ਕਰੋੜ, 13 ਲੱਖ, 44 ਹਜ਼ਾਰ, 996 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 9 ਲੱਖ, 34 ਹਜ਼ਾਰ, 143 ਲੋਕਾਂ ਦੀ ਜਾਨ ਜਾ ਚੁੱਕੀ ਹੈ।
Published by: Ashish Sharma
First published: September 15, 2020, 9:20 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading