93 ਸਾਲਾ ਬਜ਼ੁਰਗ ਨੇ ਦਿੱਤੀ ਕੋਰੋਨਾ ਨੂੰ ਮਾਤ, ਘਰ ਲਿਜਾਉਣ ਨੂੰ ਤਿਆਰ ਨਹੀਂ ਪਰਿਵਾਰ

ਹੈਦਰਾਬਾਦ ਦੇ ਗਾਂਧੀਨਗਰ ਹਸਪਤਾਲ ਵਿੱਚ ਇੱਕ 93 ਸਾਲਾ ਔਰਤ ਕੋਵਿਡ -19 ਨੂੰ ਹਰਾ ਕੇ ਠੀਕ ਹੋ ਗਈ ਹੈ। ਪਰ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਘਰ ਲਿਜਾਣ ਲਈ ਤਿਆਰ ਨਹੀਂ ਹੈ। ਹਸਪਤਾਲ ਪ੍ਰਸ਼ਾਸਨ ਦੇ ਅਨੁਸਾਰ, ਔਰਤ ਠੀਕ ਹੋ ਗਈ ਹੈ। ਪਰ ਘਰ ਵਿੱਚ ਲੈ ਜਾਣ ਦੇ ਬਾਅਦ ਵੀ ਉਸਨੂੰ 14 ਦਿਨਾਂ ਲਈ ਅਲੱਗ ਰਹਿਣਾ ਪਏਗਾ।

93 ਸਾਲਾ ਬਜ਼ੁਰਗ ਨੇ ਦਿੱਤੀ ਕੋਰੋਨਾ ਨੂੰ ਮਾਤ, ਘਰ ਲਿਜਾਉਣ ਨੂੰ ਤਿਆਰ ਨਹੀਂ ਪਰਿਵਾਰ

 • Share this:
  ਹੈਦਰਾਬਾਦ ਦੇ ਗਾਂਧੀਨਗਰ ਹਸਪਤਾਲ ਵਿੱਚ ਇੱਕ 93 ਸਾਲਾ ਔਰਤ ਕੋਵਿਡ -19 ਨੂੰ ਹਰਾ ਕੇ ਠੀਕ ਹੋ ਗਈ ਹੈ। ਪਰ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਘਰ ਲਿਜਾਣ ਲਈ ਤਿਆਰ ਨਹੀਂ ਹੈ। ਹਸਪਤਾਲ ਪ੍ਰਸ਼ਾਸਨ ਦੇ ਅਨੁਸਾਰ, ਔਰਤ ਠੀਕ ਹੋ ਗਈ ਹੈ। ਪਰ ਘਰ ਵਿੱਚ ਲੈ ਜਾਣ ਦੇ ਬਾਅਦ ਵੀ ਉਸਨੂੰ 14 ਦਿਨਾਂ ਲਈ ਅਲੱਗ ਰਹਿਣਾ ਪਏਗਾ। ਰਾਜ ਵਿਚ ਕੋਵਿਡ -19 ਦੇ ਇਲਾਜ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਜਦੋਂ ਕੋਈ ਵਿਅਕਤੀ ਸਕਾਰਾਤਮਕ ਟੈਸਟ ਤੇ ਆਉਂਦਾ ਹੈ ਤਾਂ ਉਸਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਜਾਂਦਾ ਹੈ। ਪਰ ਠੀਕ ਹੋਣ ਤੋਂ ਬਾਅਦ, ਦੁਬਾਰਾ ਟੈਸਟ ਕੀਤੇ ਜਾਣ ਦੀ ਬਜਾਏ ਉਸ ਵਿਅਕਤੀ ਨੂੰ ਘਰ ਵਿਚ 14 ਦਿਨਾਂ ਲਈ ਕੁਆਰੰਟੀਨ ਰਹਿਣ ਦੇ ਨਿਰਦੇਸ਼ ਹਨ। ਪਰਿਵਾਰਕ ਮੈਂਬਰ ਚਾਹੁੰਦੇ ਹਨ ਕਿ ਬਜ਼ੁਰਗ ਔਰਤ ਦਾ ਦੁਬਾਰਾ ਟੈਸਟ ਕੀਤਾ ਜਾਵੇ। ਪਰ ਹਸਪਤਾਲ ਪ੍ਰਸ਼ਾਸਨ ਇਸ ਲਈ ਤਿਆਰ ਨਹੀਂ ਹੈ।

  ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਦੇ ਅਨੁਸਾਰ ਬਜ਼ੁਰਗ ਔਰਤ, ਉਸਦਾ ਬੇਟਾ ਅਤੇ ਦੋ ਪੋਤੇ ਪੋਤਰੇ ਕੋਰੋਨਾ ਪਾਜ਼ੇਟਿਵ ਮਿਲੇ ਸਨ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਔਰਤ ਦੇ ਬੇਟੇ ਦੀ ਪਿਛਲੇ ਹਫਤੇ ਮੌਤ ਹੋ ਗਈ ਸੀ। ਪੋਤਾ ਇਸ ਸਮੇਂ ਘਰੇਲੂ ਕੁਆਰੰਟੀਨ ਵਿਚ ਹੈ ਅਤੇ ਸਥਿਰ ਸਥਿਤੀ ਵਿਚ ਹੈ। ਹਸਪਤਾਲ ਪ੍ਰਸ਼ਾਸਨ ਅਨੁਸਾਰ ਬਜ਼ੁਰਗ ਔਰਤ ਪੂਰੀ ਤਰ੍ਹਾਂ ਠੀਕ ਹੈ। ਉਸ ਨੂੰ ਘਰ ਜਾ ਕੇ 14 ਦਿਨ ਲਈ ਏਕਾਂਵਾਸ ਰਹਿਣਾ ਹੈ। ਪਰ ਪਰਿਵਾਰਕ ਮੈਂਬਰਾਂ ਦੀ ਜਿੱਦ ਹੈ ਕਿ ਬਜ਼ੁਰਗ ਦਾ ਪਹਿਲਾਂ ਟੈਸਟ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੀ ਤਸੱਲੀ ਹੋ ਜਾਵੇ ਕਿ ਉਹ ਪੂਰੀ ਤਰ੍ਹਾਂ ਠੀਕ ਹੈ।

  ਹਸਪਤਾਲ ਦੇ ਅਧਿਕਾਰੀ ਵੱਲੋਂ ਟਾਈਮਜ਼ ਆਫ ਇੰਡੀਆ ਦੇ ਇਕ ਰਿਪੋਰਟਰ ਨੂੰ ਦਿੱਤੇ ਬਿਆਨ ਅਨੁਸਾਰ, ‘ਠੀਕ ਹੋਣ ਤੋਂ ਬਾਅਦ ਔਰਤ ਦਾ ਫਿਰ ਟੈਸਟ ਨਹੀਂ ਕੀਤਾ ਗਿਆ। ਹਾਲਾਂਕਿ ਉਹ ਪੂਰੀ ਤਰ੍ਹਾਂ ਠੀਕ ਹੈ। ਪਰ ਘਰ ਵਾਲੇ ਚਾਹੁੰਦੇ ਹਨ ਕਿ ਇਸ ਦੀ ਦੁਬਾਰਾ ਟੈਸਟ ਕੀਤਾ ਜਾਵੇ, ਜੋ ਰਾਜ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਸ਼ਾਮਲ ਨਹੀਂ ਹੈ। ਇਹੀ ਕਾਰਨ ਹੈ ਕਿ ਪਰਿਵਾਰ ਔਰਤ ਨੂੰ ਘਰ ਲਿਜਾਣ ਲਈ ਤਿਆਰ ਨਹੀਂ ਹੈ।
  Published by:Ashish Sharma
  First published:
  Advertisement
  Advertisement