Home /News /coronavirus-latest-news /

Coronavirus update: ਪੰਜਾਬ 'ਚ ਅੱਜ 930 ਨਵੇਂ ਕੋਰੋਨਾ ਮਰੀਜ਼, 29 ਲੋਕਾਂ ਦੀ ਗਈ ਜਾਨ

Coronavirus update: ਪੰਜਾਬ 'ਚ ਅੱਜ 930 ਨਵੇਂ ਕੋਰੋਨਾ ਮਰੀਜ਼, 29 ਲੋਕਾਂ ਦੀ ਗਈ ਜਾਨ

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਮੁਹਾਲੀ ਤੋਂ 155, ਜਲੰਧਰ ਤੋਂ 122, ਲੁਧਿਆਣਾ 89, ਅੰਮ੍ਰਿਤਸਰ ਤੋਂ 100 ਤੇ ਗੁਰਦਾਸਪੁਰ ਤੋਂ 60 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ

  • Share this:

ਅੱਜ ਪੰਜਾਬ 'ਚ 930 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 121716  ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 107200 ਮਰੀਜ਼ ਠੀਕ ਹੋ ਚੁੱਕੇ, ਬਾਕੀ 10775 ਮਰੀਜ ਇਲਾਜ਼ ਅਧੀਨ ਹਨ। ਅੱਜ 1615 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 228 ਮਰੀਜ਼ ਆਕਸੀਜਨ ਅਤੇ 42 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਮੁਹਾਲੀ ਤੋਂ 155, ਜਲੰਧਰ ਤੋਂ 122, ਲੁਧਿਆਣਾ 89, ਅੰਮ੍ਰਿਤਸਰ ਤੋਂ 100 ਤੇ ਗੁਰਦਾਸਪੁਰ ਤੋਂ 60 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।

ਹੁਣ ਤੱਕ 3741 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 29 ਮੌਤਾਂ 'ਚ 2 ਲੁਧਿਆਣਾ, 5 ਫਰੀਦਕੋਟ, 3 ਜਲੰਧਰ , 1 ਅੰਮ੍ਰਿਤਸਰ, 3 ਗੁਰਦਾਸਪੁਰ, 2 ਬਰਨਾਲਾ, 2 ਫਿਰੋਜ਼ਪੁਰ, 2 ਕਪੂਰਥਲਾ, 2 ਪਟਿਆਲਾ, 1 ਮਾਨਸਾ, 1 ਫਤਿਹਗੜ੍ਹ ਸਾਹਿਬ, 1 ਫਾਜ਼ਿਲਕਾ, 1 ਤਰਨਤਾਰਨ, 2 ਰੋਪੜ, 1 ਪਠਾਨਕੋਟ ਤੋਂ ਰਿਪੋਰਟ ਹੋਈਆਂ ਹਨ।

ਭਾਰਤ 'ਚ ਹੁਣ ਤੱਕ 68 ਲੱਖ, 35 ਹਜ਼ਾਰ, 655 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 58 ਲੱਖ , 27 ਹਜ਼ਾਰ, 704 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 1 ਲੱਖ, 5 ਹਜ਼ਾਰ, 554 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ 'ਚ 3 ਕਰੋੜ, 64 ਲੱਖ, 69 ਹਜ਼ਾਰ, 387 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 2 ਕਰੋੜ, 74 ਲੱਖ, 53 ਹਜ਼ਾਰ, 713 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 10 ਲੱਖ, 61 ਹਜ਼ਾਰ, 749 ਲੋਕਾਂ ਦੀ ਜਾਨ ਜਾ ਚੁੱਕੀ ਹੈ।

Published by:Ashish Sharma
First published:

Tags: Coronavirus, COVID-19, Punjab