ਬਠਿੰਡਾ ਦੇ ਮੈਰੀਟੋਰੀਅਸਮ ਸਕੂਲ ’ਚ ਬਣੇਗਾ ਕੋਵਿਡ ਮਰੀਜਾਂ ਲਈ  200 ਬੈੱਡ ਦਾ ਮੁਫ਼ਤ ਹਸਪਤਾਲ

News18 Punjabi | News18 Punjab
Updated: May 17, 2021, 2:33 PM IST
share image
ਬਠਿੰਡਾ ਦੇ ਮੈਰੀਟੋਰੀਅਸਮ ਸਕੂਲ ’ਚ ਬਣੇਗਾ ਕੋਵਿਡ ਮਰੀਜਾਂ ਲਈ  200 ਬੈੱਡ ਦਾ ਮੁਫ਼ਤ ਹਸਪਤਾਲ
ਬਠਿੰਡਾ ਦੇ ਮੈਰੀਟੋਰੀਅਸਮ ਸਕੂਲ ’ਚ ਬਣੇਗਾ ਕੋਵਿਡ ਮਰੀਜਾਂ ਲਈ  200 ਬੈੱਡ ਦਾ ਮੁਫ਼ਤ ਹਸਪਤਾਲ

  • Share this:
  • Facebook share img
  • Twitter share img
  • Linkedin share img
ਸੂਰਜ ਭਾਨ: ਬਠਿੰਡਾ ਕਾਂਗਰਸ ਨੇ ਸ਼ਲਾਘਾਯੋਗ ਕਦਮ ਚੁੱਕਦਿਆਂ ਮੈਰੀਟੋਰੀਅਸ ਸਕੂਲ ਨੂੰ 200 ਬੈੱਡ ਦੇ ਹਸਪਤਾਲ ਵਿਚ ਤਬਦੀਲ ਕਰਨ ਦਾ ਬੀੜਾ ਚੁੱਕ ਲਿਆ ਹੈ, ਜਿਸ ਵਿਚ ਤਿੰਨ ਦਰਜਨ ਸਮਾਜ ਸੇਵੀ ਸੰਸਥਾਵਾਂ ਵੀ ਜੁੜ ਚੁੱਕੀਆਂ ਹਨ। ਪ੍ਰੰਤੂ ਇਕ ਪ੍ਰਾਈਵੇਟ ਹਸਪਤਾਲ ਨੂੰ ਕੋਰੋਨਾ ਮਰੀਜ਼ਾਂ ਲਈ ਮੁਫ਼ਤ ਸਹੂਲਤਾਂ ਦੇਣ ਵਜੋਂ ਪ੍ਰਸ਼ਾਸਨ ਵਲੋਂ ਮਨਜ਼ੂਰੀ ਨਾ ਦੇਣ ਕਿਰਕ ਬਣ ਰਿਹਾ ਹੈ।ਆਦਰਸ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮੁਨੀਸ਼ ਪਾਂਧੀ ਨੇ ਦੱਸਿਆ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਮੈਰੀਟੌਰੀਅਸ ਸਕੂਲ, ਡੱਬਵਾਲੀ ਰੋਡ, ਬਠਿੰਡਾ ਨੂੰ 200 ਬੈੱਡ ਦੇ ਹਸਪਤਾਲ ਵਿਚ ਤਬਦੀਲ ਕੀਤਾ ਜਾ ਰਿਹਾ ਹੈ, ਜਿਥੇ ਲੋੜਵੰਦ ਕੋਰੋਨਾ ਮਰੀਜ਼ਾਂ ਦਾ ਇਲਾਜ਼ ਬਿਲਕੁੱਲ ਮੁਫ਼ਤ ਹੋਵੇਗਾ। ਪਹਿਲਾਂ ਇਥੇ 50 ਬੈੱਡ ਤੋਂ ਸ਼ੁਰੂ ਕੀਤੀ ਜਾਵੇਗੀ, ਜਦਕਿ ਬਾਕੀ ਕੰਮ ਲੋੜ ਮੁਤਾਬਕ ਨਾਲ ਦੀ ਨਾਲ ਸ਼ੁਰੂ ਕੀਤਾ ਜਾਵੇਗਾ। ਹਸਪਤਾਲ ਖਾਤਰ ਵਿੱਤ ਮੰਤਰੀ ਵਲੋਂ 20 ਲੱਖ ਰੁਪਏ ਦੇ ਦਿੱਤੇ ਗਏ ਹਨ, ਜਦਕਿ 10 ਲੱਖ ਰੁਪਏ ਹੋਰ ਦੇਣ ਦਾ ਐਲਾਨ ਕੀਤਾ ਗਿਆ ਹੈ। ਸ. ਬਾਦਲ ਨੇ ਭਰੋਸਾ ਦਿਵਾਇਆ ਹੈ ਕਿ ਲੋਕਾਂ ਦੇ ਇਲਾਜ਼ ਤੇ ਸਹੂਲਤਾਂ ’ਚ ਕੋਈ ਘਾਟ ਨਹੀਂ ਆਉਣੀ ਚਾਹੀਦੀ, ਪੈਸੇ ਦੀ ਬਿਲਕੁੱਲ ਵੀ ਪ੍ਰਵਾਹ ਨਾ ਕੀਤੀ ਜਾਵੇ। ਇਸ ਕਾਰਜ਼ ਦੀ ਅਗਵਾਈ ਪ੍ਰਮੁੱਖ ਕਾਂਗਰਸੀ ਜੈਜੀਤ ਸਿੰਘ ਜੌਹਲ ਕਰ ਰਹੇ ਹਨ। ਦੂਜੇ ਪਾਸੇ ਅਕਾਲੀ ਦਲ ਨੇ ਇਹ ਚਰਚਾ ਛੇੜ ਦਿੱਤੀ ਹੈ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸਰਾਂ ਅਤੇ ਏਮਜ਼ ਹਸਪਤਾਲ ਵਿਚ ਕੋਰੋਨਾ ਹਸਪਤਾਲ ਸ਼ੁਰੂ ਹੋਣ ਤੋਂ ਬਾਅਦ ਹੀ ਕਾਂਗਰਸ ਨੇ ਇਹ ਕਾਰਜ ਸ਼ੁਰੂ ਕੀਤਾ ਹੈ ਤਾਂ ਕਿ ਕੋਰੋਨਾ ਸਿਆਸਤ ਵਿਚ ਉਹ ਪਿੱਛੇ ਨਾ ਰਹਿ ਜਾਣ, ਜਦਕਿ ਅਕਾਲੀ ਦਲ ਕੋਰੋਨਾ ਸਿਆਸਤ ’ਚ ਪਹਿਲਾਂ ਹੀ ਅੱਗੇ ਚੱਲ ਰਿਹਾ ਹੈ।
ਪ੍ਰਾਈਵੇਟ ਹਸਪਤਾਲ ਨੂੰ ਮਨਜ਼ੂਰੀ ਨਾ ਦੇਣਾ ਮੰਦਭਾਗਾ -ਜਿਕਰਯੋਗ ਹੈ ਕਿ ਚਾਲੂ ਹਾਲਤ ਵਿਚ ਕਿਸ਼ੋਰੀ ਰਾਮ ਹਸਪਤਾਲ ਦੇ ਮਾਲਕ ਡਾ. ਵਿਤੁਲ ਗੁਪਤਾ ਨੇ ਆਪਣਾ ਹਸਪਤਾਲ ਕੋਰੋਨਾ ਮਰੀਜ਼ਾਂ ਲਈ ਮੁਫਤ ਦੇਣ ਦਾ ਐਲਾਨ ਕਰ ਦਿੱਤਾ ਸੀ, ਜਿਸਨੂੰ ਨੌਜ਼ਵਾਨ ਵੈਲਫੇਅਰ ਸੁਸਾਇਟੀ ਵਲੋਂ ਚਲਾਇਆ ਜਾਣਾ ਸੀ। ਪ੍ਰੰਤੂ ਜ਼ਿਲਾ ਪ੍ਰਸ਼ਾਸਨ ਵਲੋਂ ਇਸਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ਉਪਰੋਕਤ ਬਣ ਰਹੇ ਹਸਪਤਾਲ ਦੀ ਸ਼ਲਾਘਾ ਦੌਰਾਨ ਇਸ ਹਸਪਤਾਲ ਨੂੰ ਮਨਜ਼ੂਰੀ ਨਾ ਦੇਣਾ ਕਿਰਕ ਵਾਂਗ ਜਾਪ ਰਿਹਾ ਹੈ। ਇਸ ਸੰਬੰਧੀ ਪ੍ਰਮੁੱਖ ਕਾਂਗਰਸੀ ਜਗਰੂਪ ਸਿੰਘ ਗਿੱਲ ਮੁੱਖ ਮੰਤਰੀ ਤੇ ਸਿਹਤ ਮੰਤਰੀ ਨੂੰ ਵੀ ਚਿੱਠੀ ਲਿਖ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਹਨ, ਹੁਣ ਜ਼ਿਲਾ ਬਠਿੰਡਾ ਨੂੰ 500 ਬੈੱਡ ਤੱਕ ਦੀ ਜ਼ਰੂਰਤ ਵੀ ਪੈ ਸਕਦੀ ਹੈ। ਵਿੱਤ ਮੰਤਰੀ ਵਲੋਂ ਮੈਰੀਟੋਰੀਅਸ ਨੂੰ ਹਸਪਤਾਲ ਵਿਚ ਤਬਦੀਲ ਕਰਨਾ ਸ਼ਲਾਘਾਯੋਗ ਹੈ, ਪ੍ਰੰਤੂ ਜੇਕਰ ਉਕਤ ਪ੍ਰਾਈਵੇਟ ਹਸਪਤਾਲ ਨੂੰ ਮਨਜ਼ੂਰੀ ਦਿੱਤੀ ਹੁੰਦੀ ਤਾਂ ਸ਼ਾਇਦ ਹੋਰ ਸੰਸਥਾਵਾਂ ਜਾਂ ਹਸਪਤਾਲ ਵਿਚ ਅਗਾਂਹ ਆ ਕੇ ਇਸ ਕੰਮ ਵਿਚ ਹਿੱਸਾ ਪਾਉਂਦੇ।
Published by: Ramanpreet Kaur
First published: May 17, 2021, 2:33 PM IST
ਹੋਰ ਪੜ੍ਹੋ
ਅਗਲੀ ਖ਼ਬਰ