Corona: ਦਵਾਈ ਮਿਲਦਿਆਂ ਹੀ ਟਰੰਪ ਨੇ ਤੋੜੀ ਯਾਰੀ! ਵਾਈਟ ਹਾਊਸ ਨੇ PM ਮੋਦੀ ਨੂੰ ਕੀਤਾ ਅਨਫਾਲੋ

News18 Punjabi | News18 Punjab
Updated: April 29, 2020, 11:45 AM IST
share image
Corona: ਦਵਾਈ ਮਿਲਦਿਆਂ ਹੀ ਟਰੰਪ ਨੇ ਤੋੜੀ ਯਾਰੀ! ਵਾਈਟ ਹਾਊਸ ਨੇ PM ਮੋਦੀ ਨੂੰ ਕੀਤਾ ਅਨਫਾਲੋ
Corona: ਦਵਾਈ ਮਿਲਦਿਆਂ ਹੀ ਟਰੰਪ ਨੇ ਤੋੜੀ ਯਾਰੀ! ਵਾਈਟ ਹਾਊਸ ਨੇ PM ਮੋਦੀ ਨੂੰ ਕੀਤਾ ਅਨਫਾਲੋ

  • Share this:
  • Facebook share img
  • Twitter share img
  • Linkedin share img
ਕੋਰੋਨਾਵਾਇਰਸ ਦੇ ਟਾਕਰੇ ਲਈ ਭਾਰਤ ਤੋਂ ਹਾਈਡ੍ਰੋਕਸਾਈਕਲੋਰੋਕਿਨ (Hydroxychloroquine medicine) ਦਵਾਈ ਲੈਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਪੱਕਾ ਮਿੱਤਰ ਦੱਸ ਕੇ ਤਰੀਫਾਂ ਦੇ ਪੁਲ ਬੰਨ੍ਹਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣਾ ਰੁਖ ਬਦਲ ਲਿਆ ਹੈ।

ਦਵਾਈ ਮਿਲਣ ਤੋਂ ਬਾਅਦ ਹੁਣ ਵਾਈਟ ਹਾਊਸ ਨੇ ਆਪਣੇ ਟਵੀਟਰ ਹੈਂਡਲ ਤੋਂ ਮੋਦੀ ਨੂੰ ਅਨਲਾਇਕ ਕਰ ਦਿੱਤਾ ਹੈ। ਪਤਾ ਲੱਗਾ ਹੈ ਕਿ ਵ੍ਹਾਈਟ ਹਾਊਸ ਨੇ ਦਵਾਈ ਮੰਗਣ ਸਮੇਂ ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 6 ਟਵੀਟਰ ਹੈਂਡਲ ਨੂੰ ਫਾਲੋ ਕਰਨਾ ਸ਼ੁਰੂ ਕੀਤਾ ਸੀ। ਦਵਾਈ ਮਿਲਣ ਤੋਂ ਕੁਝ ਦਿਨਾਂ ਬਾਅਦ, ਵ੍ਹਾਈਟ ਹਾਊਸ ਨੇ ਇਨ੍ਹਾਂ ਸਾਰੇ ਟਵਿੱਟਰ ਹੈਂਡਲ ਨੂੰ ਅਨਫਾਲੋ ਕਰ ਦਿੱਤਾ ਹੈ।

ਦੱਸ ਦਈਏ ਕਿ ਵਿਗਿਆਨੀਆਂ ਨੇ ਦਾਅਵਾ ਕੀਤਾ ਸੀ ਕਿ ਭਾਰਤ ਵਿਚ ਤਿਆਰ ਕੀਤੀ ਗਈ ਹਾਈਡ੍ਰੋਕਸਾਈਕਲੋਰੋਕਿਨ ਦਵਾਈ ਕੋਰੋਨਾ ਨਾਲ ਲੜਨ ਦੇ ਸਮਰੱਥ ਹੈ ਅਤੇ ਵਾਇਰਸ ਦੇ ਪ੍ਰਭਾਵਾਂ ਨੂੰ ਜਲਦੀ ਮਿਟਾ ਦਿੰਦੀ ਹੈ। ਇਸ ਦੇ ਬਾਅਦ, ਦੁਨੀਆਂ ਭਰ ਦੇ ਦੇਸ਼ਾਂ ਵਿੱਚ ਇਸ ਦਵਾਈ ਦੀ ਮੰਗ ਵਿੱਚ ਵਾਧਾ ਹੋਇਆ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਕੇ ਇਸ ਦਵਾਈ ਦੀ ਮੰਗ ਕੀਤੀ ਸੀ। ਜਦੋਂ ਭਾਰਤ ਨੇ ਦਵਾਈ ਦੇਣ ਦੀ ਹਾਮੀ ਭਰੀ ਤਾਂ ਟਰੰਪ ਨੇ ਭਾਰਤ ਨੂੰ ਅਮਰੀਕਾ ਦਾ ਸੱਚਾ ਮਿੱਤਰ ਦੱਸਿਆ। ਪਤਾ ਲੱਗਾ ਹੈ ਜਿਸ ਸਮੇਂ ਦੋਵਾਂ ਦੇਸ਼ਾਂ ਵਿਚਾਲੇ ਇਸ ਦਵਾਈ ਬਾਰੇ ਗੱਲ ਚੱਲ ਰਹੀ ਸੀ, ਵ੍ਹਾਈਟ ਹਾਊਸ ਦੇ ਟਵਿੱਟਰ ਹੈਂਡਲ ਨੇ ਕਈ ਭਾਰਤੀ ਟਵਿੱਟਰ ਹੈਂਡਲ ਨੂੰ ਫਾਲੋ ਕੀਤਾ।
ਵ੍ਹਾਈਟ ਹਾਊਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪ੍ਰਧਾਨ ਮੰਤਰੀ ਦਫਤਰ, ਰਾਸ਼ਟਰਪਤੀ ਭਵਨ, ਅਮਰੀਕਾ ਵਿਚ ਭਾਰਤੀ ਦੂਤਾਵਾਸ ਅਤੇ ਭਾਰਤ ਵਿਚ ਅਮਰੀਕੀ ਦੂਤਾਵਾਸ ਦੇ ਟਵਿਟਰ ਹੈਂਟਲ ਨੂੰ ਫਾਲੋ ਕੀਤਾ। ਪਰ ਹੁਣ ਦਵਾਈ ਮਿਲਣ ਪਿੱਛੋਂ ਮੋਦੀ ਸਣੇ ਸਾਰਿਆਂ ਨੂੰ ਅਨਫਾਲੋ ਕਰ ਦਿੱਤਾ ਗਿਆ ਹੈ।
First published: April 29, 2020, 11:45 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading