ਅਜਨਾਲਾ ਪੁਲਿਸ ਦੁਵਾਰਾ ਫੜਿਆ ਗਿਆ ਆਰੋਪੀ ਨਿਕਲਿਆ ਕਰੋਣਾ ਪੋਜ਼ੀਟਿਵ

News18 Punjabi | News18 Punjab
Updated: July 21, 2020, 8:52 AM IST
share image
ਅਜਨਾਲਾ ਪੁਲਿਸ ਦੁਵਾਰਾ ਫੜਿਆ ਗਿਆ ਆਰੋਪੀ ਨਿਕਲਿਆ ਕਰੋਣਾ ਪੋਜ਼ੀਟਿਵ
ਫੌਜੀ ਜਵਾਨ ਸਣੇ 4 ਹੋਰਾਂ ਦੀ ਗ੍ਰਿਫ਼ਤਾਰੀ ਨਾਲ ਨਸ਼ੀਲੇ ਪਦਾਰਥਾਂ ਤੇ ਹਥਿਆਰ ਤਸਕਰ ਗਿਰੋਹ

  • Share this:
  • Facebook share img
  • Twitter share img
  • Linkedin share img
ਅਮਿਤ ਸ਼ਰਮਾ

ਅਜਨਾਲਾ ਦੇ ਨੇੜਲੇ ਇੱਕ ਪਿੰਡ ਰਾਏਪੁਰ ਖੁਰਦ ਵਿੱਚ ਕਬੂਤਰਾਂ ਨੂੰ ਲੈ ਕੇ ਪਿਛਲੇ ਦਿਨੀ ਦੋ ਧਿਰਾਂ ਵਿੱਚ ਹੋਏ ਝਗੜੇ ਵਿੱਚ ਗੋਲੀਬਾਰੀ ਹੋਈ ਸੀ, ਜਿਸਦੇ ਸਬੰਧ ਵਿੱਚ ਪੁਲਿਸ ਨੇ ਇੱਕ ਮੁਲਜ਼ਮ ਦਾ ਰਿਮਾਂਡ ਲਿਆ, ਜਿਸ ਦੀ ਰਿਪੋਰਟ ਅੱਜ ਕੋਰੋਨਾ ਟੈਸਟ ਦੀ ਰਿਪੋਰਟ ਪੋਸਟਿਵ ਆਈ। ਕਿਉਂਕਿ ਮੁਲਜ਼ਮ ਪਿਛਲੇ ਕੁੱਝ ਦਿਨਾਂ ਤੋਂ ਥਾਣੇ ਵਿੱਚ ਸੀ, ਇਸ ਲਈ ਕੁਝ ਪੁਲਿਸ ਮੁਲਾਜ਼ਮਾਂ ਨੂੰ ਉਸ ਵਿਅਕਤੀ ਨਾਲ ਸੰਪਰਕ ਦੇ ਵਿਚ ਹੋਣ ਦਾ ਵੀ ਸ਼ੱਕ  ਹੈ।

ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਡੀਐਸਪੀ ਅਜਨਾਲਾ ਵਿਪਨ ਕੁਮਾਰ ਨੇ ਦੱਸਿਆ ਕਿ ਉਸਨੇ ਇੱਕ ਨੌਜਵਾਨ ਨੂੰ ਰਿਮਾਂਡ ਉੱਤੇ ਇੱਕ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਸਦਾ ਕੋਰੋਨਾ ਟੈਸਟ ਕਰਵਾ ਲਿਆ ਸੀ, ਜਿਸਦੀ ਰਿਪੋਰਟ ਅੱਜ ਪੋਸਟਿਵ ਆਈ ਹੈ।ਉਨ੍ਹਾਂ ਕਿਹਾ ਕਿ ਕੈਦੀ ਨੂੰ ਪਹਿਲਾਂ ਹੀ ਉਸ ਨੇ ਵੱਖਰੀ ਨਜ਼ਰਬੰਦੀ ਵਿੱਚ ਰੱਖਿਆ ਹੋਇਆ ਸੀ, ਪਰ ਫਿਰ ਵੀ ਪੂਰੇ ਥਾਣੇ ਦੀ ਸਵੱਛਤਾ ਕੀਤੀ ਜਾਵੇਗੀ ਅਤੇ ਪੁਲਿਸ ਮੁਲਾਜ਼ਮਾਂ ਦੇ ਵੀ ਕਰੋਣਾ ਦੇ ਟੈਸਟ ਕਰਵਾਏ ਜਾਣਗੇ। ਪੁਲਿਸ ਮੁਤਾਬਿਕ ਹੁਣ ਦੋਸ਼ੀ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ।
Published by: Anuradha Shukla
First published: July 21, 2020, 7:57 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading