ਰਾਮਾਇਣ ਦੀ 'ਸੀਤਾ' ਨੇ ਸਾਂਝੀ ਕੀਤੀ ਯਾਦਗਾਰ ਤਸਵੀਰ

News18 Punjabi | News18 Punjab
Updated: April 13, 2020, 5:45 PM IST
share image
ਰਾਮਾਇਣ ਦੀ 'ਸੀਤਾ' ਨੇ ਸਾਂਝੀ ਕੀਤੀ ਯਾਦਗਾਰ ਤਸਵੀਰ
ਰਾਮਾਇਣ ਦੀ 'ਸੀਤਾ' ਨੇ ਸਾਂਝੀ ਕੀਤੀ ਯਾਦਗਾਰ ਤਸਵੀਰ

  • Share this:
  • Facebook share img
  • Twitter share img
  • Linkedin share img
ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਲਾਕਡਾਊਨ ਚੱਲ ਰਿਹਾ ਹੈ। ਅਜਿਹੇ ਸਮੇਂ ਵਿੱਚ ਦੂਰਦਰਸ਼ਨ ਉੱਤੇ ਧਰਮ ਗ੍ਰੰਥ ਮਹਾਂਕਾਵਿ 'ਰਾਮਾਇਣ' ਤੇ ਆਧਾਰਿਤ 33 ਸਾਲ ਪੁਰਾਣੇ ਸੀਰੀਅਲ ਨੇ ਸਭ ਨੂੰ ਪੁਰਾਣਾ ਸਮਾਂ ਯਾਦ ਕਰਾ ਦਿੱਤਾ ਹੈ। ਇਸ ਸੀਰੀਅਲ ਤੋਂ ਸੀਤਾ ਦਾ ਕਿਰਦਾਰ ਨਿਭਾਉਣ ਤੋਂ ਘਰ ਘਰ ਚ ਮਸ਼ਹੂਰ ਹੋਈ ਦੀਪਿਕਾ ਚਿਕਲਿਆ ਨੇ ਯਾਦਗਾਰੀ ਫ਼ੋਟੋ ਆਪਣੇ ਇੰਸਟਾਗ੍ਰਾਮ ਉੱਤੇ ਸਾਂਝੀ ਕੀਤੀ ਹੈ ਜਿਸ ਵਿੱਚ ਸੀਰੀਅਲ ਵਿੱਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਨੂੰ ਛੱਡ ਕੇ ਸਾਰੀ ਟੀਮ ਸੀਰੀਅਲ ਦੇ ਨਿਰਮਾਤਾ ਰਾਮਾਨੰਦ ਸਾਗਰ ਨਾਲ ਮੌਜੂਦ ਹੈ।

ਆਪਣੀ ਪੋਸਟ ਤੇ ਦੀਪਿਕਾ ਨੇ ਲਿਖਿਆ ਹੈ ਕਿ ਇਸ ਫ਼ੋਟੋ ਵਿੱਚ ਰਾਮਾਨੰਦ ਸਾਗਰ ਉਨ੍ਹਾਂ ਦੇ ਬੇਟੇ, ਸਾਰੀ ਕਾਸਟ, ...ਰਾਵਣ ਨੂੰ ਛੱਡ ਕੇ ਸਾਰੇ ਹੀ ਹਨ। "ਸਿਰਫ਼ ਜਦੋਂ ਅਸੀਂ ਮੁੜ ਕੇ ਦੇਖਦੇ ਹਾਂ ਸਾਂਨੂੰ ਪਤਾ ਲੱਗਦਾ ਹੈ ਕਿ ਅਸੀਂ ਪਿੱਛੇ ਕੀ ਛੱਡ ਆਏ। ਇਨ੍ਹਾਂ ਵਿੱਚੋਂ ਕੁੱਝ ਲੋਕ ਹੁਣ ਇਸ ਦੁਨੀਆ ਵਿੱਚ ਨਹੀਂ ਹਨ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ..."

First published: April 13, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading