ਪੀਯੂ ਦੇ ਯੂਜੀ ਕੋਰਸਾਂ ਵਿਚ ਦਾਖਲਾ ਹੋਵੇਗਾ ਮੈਰਿਟ ਉਤੇ, ਨਵਾਂ ਸ਼ਡਿਊਲ ਜਾਰੀ

News18 Punjabi | News18 Punjab
Updated: August 3, 2020, 7:13 PM IST
share image
ਪੀਯੂ ਦੇ ਯੂਜੀ ਕੋਰਸਾਂ ਵਿਚ ਦਾਖਲਾ ਹੋਵੇਗਾ ਮੈਰਿਟ ਉਤੇ, ਨਵਾਂ ਸ਼ਡਿਊਲ ਜਾਰੀ
ਪੰਜਾਬ ਯੂਨੀਵਰਸਿਟੀ ਸਿੰਡੀਕੇਟ ਦੀ ਮੀਟਿੰਗ 13 ਨੂੰ 

  • Share this:
  • Facebook share img
  • Twitter share img
  • Linkedin share img
ਅਰਸ਼ਦੀਪ ਅਰਸ਼ੀ

ਪੰਜਾਬ ਯੂਨੀਵਰਸਿਟੀ ਦੇ ਗ੍ਰੈਜੁਏਸ਼ਨ ਕੋਰਸਾਂ ਵਿੱਚ ਹੁਣ ਦਾਖਲਾ ਬਿਨਾਂ ਟੈਸਟ ਜਾਂ ਐਪਟਿਟਿਊਡ ਟੈਸਟ ਦੇ ਹੋਵੇਗਾ। 12ਵੀਂ ਜਮਾਤ ਦੇ ਨੰਬਰਾਂ ਦੀ ਮੈਰਿਟ ਦੇ ਆਧਾਰ 'ਤੇ ਹੋਵੇਗਾ ਦਾਖਲਾ। 1 ਸਤੰਬਰ ਤੋਂ ਨਵੇਂ ਵਿਦਿਆਰਥੀਆਂ ਦੀਆਂ ਕਲਾਸਾਂ ਆਨਲਾਈਨ ਸ਼ੁਰੂ ਕੀਤੀਆਂ ਜਾਣਗੀਆਂ।

ਯੂਨੀਵਰਸਿਟੀ ਨੇ PU CET (UG) ਦਾਖਲਾ ਟੈਸਟ ਵੀ ਰੱਦ ਕਰ ਦਿੱਤਾ ਹੈ। ਇਹ ਟੈਸਟ B Sc (Honours) ਅਤੇ B Pharmacy ਵਿੱਚ ਦਾਖਲੇ ਲਈ ਹੁੰਦਾ ਹੈ। ਕੋਰੋਨਾਵਾਇਰਸ ਦੇ ਚਲਦਿਆਂ ਯੂਨੀਵਰਸਿਟੀ ਵੱਲੋਂ ਦਾਖਲੇ ਮੈਰਿਟ ਦੇ ਆਧਾਰ 'ਤੇ ਕਰਨ ਦਾ ਫੈਸਲਾ ਲਿਆ ਗਿਆ ਹੈ।
ਕਾਫ਼ੀ ਵਿਦਿਆਰਥੀ ਇਸ ਟੈਸਟ ਲਈ ਰਜਿਸਟਰ ਹੋ ਚੁੱਕੇ ਹਨ ਅਤੇ  ਫੀਸ ਵੀ ਭਰ ਚੁੱਕੇ ਹਨ। ਇਸ ਫੀਸ ਨੂੰ ਕਾਂਊਸਲਿੰਗ ਫੀਸ ਵਿੱਚ ਤਬਦੀਲ ਕੀਤਾ ਜਾਵੇਗਾ।



ਵਿਦਿਆਰਥੀ 9 ਅਗਸਤ ਤੱਕ ਯੂਨੀਵਰਸਿਟੀ ਦੀ ਵੈਬਸਾਈਟ www.cetug.puchd.ac.in ਉਤੇ ਆਪਣੀ ਜਾਣਕਾਰੀ ਭਰ ਸਕਦੇ ਹਨ। 14 ਅਗਸਤ ਤੋਂ ਆਨਲਾਈਨ ਦਾਖਲਾ ਫਾਰਮ ਵੈੱਬਸਾਈਟ ਉੱਤੇ ਉਪਲੱਬਧ ਹੋਣਗੇ। 24 ਅਗਸਤ ਦਾਖਲਾ ਫਾਰਮ ਭਰੇ ਜਾਣ ਦੀ ਆਖਰੀ ਮਿਤੀ ਹੈ।
Published by: Gurwinder Singh
First published: August 3, 2020, 7:13 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading