''ਸ਼ਰਾਬ ਦੇ ਠੇਕੇਦਾਰਾਂ ਨੂੰ 676 ਕਰੋੜ, ਮਾਈਨਿੰਗ ਕਾਰੋਬਾਰੀਆਂ ਨੂੰ 150 ਕਰੋੜ ਮੁਆਵਜ਼ਾ, ਤੇ ਕਿਸਾਨਾਂ ਨੂੰ ਕੁਝ ਵੀ ਨਹੀਂ?''

News18 Punjabi | News18 Punjab
Updated: May 23, 2020, 6:40 PM IST
share image
''ਸ਼ਰਾਬ ਦੇ ਠੇਕੇਦਾਰਾਂ ਨੂੰ 676 ਕਰੋੜ, ਮਾਈਨਿੰਗ ਕਾਰੋਬਾਰੀਆਂ ਨੂੰ 150 ਕਰੋੜ ਮੁਆਵਜ਼ਾ, ਤੇ ਕਿਸਾਨਾਂ ਨੂੰ ਕੁਝ ਵੀ ਨਹੀਂ?''
'ਸ਼ਰਾਬ ਤੇ ਮਾਈਨਿੰਗ ਕਾਰੋਬਾਰੀਆਂ ਨੂੰ ਕਰੋੜਾਂ ਦਾ ਮੁਆਵਜ਼ਾ, ਤੇ ਕਿਸਾਨਾਂ ਨੂੰ ਕੁਝ ਨਹੀਂ'

  • Share this:
  • Facebook share img
  • Twitter share img
  • Linkedin share img
ਅਕਾਲੀ ਦਲ ਨੇ ਪੰਜਾਬ ਸਰਕਾਰ ਉਤੇ ਗੰਭੀਰ ਦੋਸ਼ ਲਾਏ ਹਨ। ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਐਮ.ਪੀ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਤਾਲਾਬੰਦੀ ਦੇ ਦਿਨਾਂ ਦੌਰਾਨ ਸ਼ਰਾਬ ਦੇ ਠੇਕੇਦਾਰਾਂ ਨੂੰ ਹੋਏ ਨੁਕਸਾਨ ਦਾ 676 ਕਰੋੜ ਮੁਆਵਜ਼ਾ ਦਿੱਤਾ, ਜਦ ਕਿ ਮਾਈਨਿੰਗ ਕਾਰੋਬਾਰੀਆਂ ਨੂੰ ਹੋਏ ਨੁਕਸਾਨ ਲਈ 150 ਕਰੋੜ ਰੁਪਏ ਦਿੱਤੇ ਗਏ। ਪਰ ਕਿਸਾਨਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਤੋਂ ਸਰਕਾਰ ਪਾਸਾ ਵੱਟੀ ਬੈਠੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬੇਮੌਸਮੇ ਮੀਂਹ ਕਾਰਨ 2 ਲੱਖ ਮੀਟ੍ਰਿਕ ਟਨ ਘੱਟ ਕਣਕ, ਜੋ ਕਿ ਤਕਰੀਬਨ 350 ਕਰੋੜ ਦਾ ਨੁਕਸਾਨ ਝੱਲਣਾ ਪਿਆ ਹੈ। ਉਨ੍ਹਾਂ ਕਿਹਾ ਕਿ ਆਪਦਾ ਪ੍ਰਬੰਧਨ ਫੰਡ ਦਾ 6 ਹਜ਼ਾਰ ਕਰੋੜ ਸਰਕਾਰ ਕੋਲ ਪਿਆ ਹੈ।  ਇਹ ਫੰਡ ਕਿਉਂ ਨਹੀਂ ਵਰਤਿਆ ਜਾ ਰਿਹਾ ਹੈ।

ਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਕੇਂਦਰੀ ਆਫ਼ਤ ਪ੍ਰਬੰਧਨ ਫੰਡ ਵਿਚੋਂ ਮੁਆਵਜ਼ਾ ਦੇਵੇ। ਉਨ੍ਹਾਂ ਦੋਸ਼ ਲਾਇਆ ਕਿ ਨਾਜਾਇਜ਼ ਸ਼ਰਾਬ ਦੀ ਫੈਕਟਰੀ ਵਿਚ ਕਿਸੇ ਨਾ ਕਿਸੇ ਠੇਕੇਦਾਰ ਦਾ ਹੱਥ ਜ਼ਰੂਰ ਹੈ। ਇਸੇ ਕਾਰਨ ਸੂਬੇ ਵਿਚ ਸ਼ਰਾਬ ਦੇ ਠੇਕਿਆਂ ਤੋਂ ਵਿਕਰੀ ਨਾ ਦੇ ਬਰਾਬਰ ਬਨ।

ਇਸ ਤੋਂ ਇਲਾਵਾ ਸਰਕਾਰ ਨੂੰ ਗਰੀਬਾਂ ਦਾ ਬਿਜਲੀ ਬਿੱਲ ਵੀ ਮੁਆਫ ਕਰਨਾ ਚਾਹੀਦਾ ਹੈ। ਚੰਦੂਮਾਜਰਾ ਨੇ ਦੱਸਿਆ ਕਿ 6 ਹਜ਼ਾਰ ਕਰੋੜ ਪਹਿਲਾਂ ਅਤੇ ਹੁਣ 246 ਕਰੋੜ ਪੰਜਾਬ ਨੂੰ ਕੇਂਦਰ ਵੱਲੋਂ ਆਇਆ ਹੈ। ਕੇਂਦਰ ਨੇ ਪਹਿਲਾਂ ਕਿਹਾ ਸੀ ਕਿ ਰਾਜ ਆਪਦਾ ਫੰਡਾਂ ਦੀ ਵਰਤੋਂ ਕਰ ਸਕਦਾ ਹੈ, ਇਹ ਫੰਡ ਕਿਉਂ ਨਹੀਂ ਵਰਤਿਆ ਜਾ ਰਿਹਾ ਹੈ।
First published: May 23, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading