ਗੁਰਧਾਮਾਂ 'ਚ ਲੱਗਿਆ ਸੋਨਾ ਕਿਸੇ ਵੀ ਦਾਨ ਜਾਂ ਲੋਕ ਸੇਵਾ 'ਚ ਨਹੀਂ ਵਰਤਿਆ ਜਾ ਸਕਦਾ: ਸੁਖਬੀਰ ਬਾਦਲ

News18 Punjabi | News18 Punjab
Updated: May 22, 2020, 2:36 PM IST
share image
ਗੁਰਧਾਮਾਂ 'ਚ ਲੱਗਿਆ ਸੋਨਾ ਕਿਸੇ ਵੀ ਦਾਨ ਜਾਂ ਲੋਕ ਸੇਵਾ 'ਚ ਨਹੀਂ ਵਰਤਿਆ ਜਾ ਸਕਦਾ: ਸੁਖਬੀਰ ਬਾਦਲ
ਗੁਰਧਾਮਾਂ 'ਚ ਲੱਗਿਆ ਸੋਨਾ ਕਿਸੇ ਵੀ ਦਾਨ ਜਾਂ ਲੋਕ ਸੇਵਾ 'ਚ ਨਹੀਂ ਵਰਤਿਆ ਜਾ ਸਕਦਾ: ਸੁਖਬੀਰ ਬਾਦਲ

ਕਿਹਾ, ਸਿੱਖ ਗੁਰਧਾਮਾਂ ਅੰਦਰ ਪਿਆ ਸੋਨਾ ਅਤੇ ਬਾਕੀ ਵਸਤਾਂ ਉਸ ਪਾਵਨ ਭਰੋਸੇ ਦਾ ਪ੍ਰਤੀਕ ਹਨ, ਜੋ ਕਿ ਸਿੱਖਾਂ ਨੂੰ ਆਪਣੇ ਧਾਰਮਿਕ ਨੁੰਮਾਇਦਿਆਂ ਉੱਤੇ ਹੈ। ਇਹ ਭਰੋਸਾ ਸਿੱਖ ਗੁਰਧਾਮਾਂ ਦੀਆਂ ਪ੍ਰਬੰਧਕੀ ਕਮੇਟੀਆਂ ਉੱਤੇ ਇੱਕ ਬਹੁਤ ਵੱਡੀ ਨੈਤਿਕ ਅਤੇ ਰੂਹਾਨੀ ਜ਼ਿੰਮੇਵਾਰੀ ਪਾਉਂਦਾ ਹੈ

  • Share this:
  • Facebook share img
  • Twitter share img
  • Linkedin share img
ਕੋਰੋਨਾਵਾਇਰਸ ਖ਼ਿਲਾਫ ਮਨੁੱਖਤਾ ਦੀ ਮੱਦਦ ਲਈ ਵੱਖ ਵੱਖ ਧਾਰਮਿਕ ਫਿਰਕਿਆਂ ਵੱਲੋਂ ਸੋਨੇ ਦੇ ਦਾਨ ਸੰਬੰਧੀ ਇੱਕ ਪ੍ਰਸਤਾਵ ਬਾਰੇ ਡੀਐਸਜੀਐਮਸੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਤੇ ਇੱਕ 'ਸੁਝਾਅ' ਉੱਤੇ ਉੱਠੇ ਵਿਵਾਦ ਦਾ ਹਵਾਲਾ ਦਿੰਦਿਆਂ ਬਾਦਲ ਨੇ ਕਿਹਾ ਕਿ ਇਹ ਅਸਵੀਕਾਰਯੋਗ ਹੈ, ਜਿਸ ਤੋਂ ਬਚਿਆ ਜਾ ਸਕਦਾ ਸੀ। ਪਰ ਇਹ ਚੰਗੀ ਗੱਲ ਹੈ ਕਿ ਸਿਰਸਾ ਨੇ ਇਸ ਉੱਤੇ ਪਛਤਾਵਾ ਕਰਦਿਆਂ ਆਪਣੀ ਇਸ ਅਣਭੋਲ ਗਲਤੀ ਲਈ ਸਿੱਖਾਂ ਤੋਂ ਮੁਆਫੀ ਮੰਗ ਲਈ ਹੈ। ਸਿੱਖਾਂ ਅੱਗੇ ਬਿਨਾਂ ਸ਼ਰਤ ਮੁਆਫੀ ਦੀ ਪੇਸ਼ਕਸ਼ ਰੱਖ ਕੇ ਸਿਰਸਾ ਨੇ ਇਸ ਮੁੱਦੇ ਬਾਰੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ ਹਨ।

ਅਕਾਲੀ ਦਲ ਪ੍ਰਧਾਨ ਬਾਦਲ ਨੇ ਕਿਹਾ ਕਿ ਸਿੱਖ ਗੁਰਧਾਮਾਂ ਅੰਦਰ ਪਿਆ ਸੋਨਾ ਅਤੇ ਬਾਕੀ ਵਸਤਾਂ ਉਸ ਪਾਵਨ ਭਰੋਸੇ ਦਾ ਪ੍ਰਤੀਕ ਹਨ, ਜੋ ਕਿ ਸਿੱਖਾਂ ਨੂੰ ਆਪਣੇ ਧਾਰਮਿਕ ਨੁੰਮਾਇਦਿਆਂ ਉੱਤੇ ਹੈ। ਇਹ ਭਰੋਸਾ ਸਿੱਖ ਗੁਰਧਾਮਾਂ ਦੀਆਂ ਪ੍ਰਬੰਧਕੀ ਕਮੇਟੀਆਂ ਉੱਤੇ ਇੱਕ ਬਹੁਤ ਵੱਡੀ ਨੈਤਿਕ ਅਤੇ ਰੂਹਾਨੀ ਜ਼ਿੰਮੇਵਾਰੀ ਪਾਉਂਦਾ ਹੈ। ਇਸ ਲਈ ਸਾਰਿਆਂ ਲਈ ਜਰੂਰੀ ਹੈ ਕਿ ਮਨੁੱਖਤਾ ਲਈ ਇਸ ਤਰ੍ਹਾਂ ਦੇ ਕਿਸੇ ਵੀ ਦਾਨ ਬਾਰੇ ਸੁਝਾਅ ਦਾ ਜੁਆਬ ਦਿੰਦਿਆਂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦਾ ਜਰੂਰ ਧਿਆਨ ਰੱਖਿਆ ਜਾਵੇ।ਸਰਦਾਰ ਬਾਦਲ ਨੇ ਕਿਹਾ ਕਿ ਸਿੱਖ ਭਾਈਚਾਰੇ ਨੇ ਆਪਣੀ ਸੇਵਾ ਅਤੇ ਕੁਰਬਾਨੀ ਨਾਲ ਇੱਕ ਮਿਸਾਲ ਕਾਇਮ ਕਰਕੇ ਪੂਰੀਆਂ ਦੁਨੀਆ ਅੰਦਰ ਸਤਿਕਾਰ ਹਾਸਿਲ ਕੀਤਾ ਹੈ। ਉਹਨਾਂ ਕਿਹਾ ਕਿ ਸਿੱਖਾਂ ਵੱਲੋਂ ਪੂਰੀ ਦੁਨੀਆਂ ਅੰਦਰ ਗਰੀਬਾਂ, ਲੋੜਵੰਦਾਂ ਅਤੇ ਭੁੱਖਿਆਂ ਦੀ ਮੱਦਦ ਕਰਕੇ ਜਿਸ ਸੇਵਾ ਅਤੇ ਕੁਰਬਾਨੀ ਦੇ ਜਜ਼ਬੇ ਦੀ ਮਿਸਾਲ ਪੇਸ਼ ਕੀਤੀ ਜਾ ਰਹੀ ਹੈ, ਉਸ ਦੀ ਪੂਰੀ ਦੁਨੀਆਂ ਖੜ੍ਹੀ ਹੋ ਸ਼ਲਾਘਾ ਕਰ ਰਹੀ ਹੈ।
First published: May 22, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading