ਸਥਾਨਕ ਸਰਕਾਰ ਵਿਭਾਗ ਦੀ ਮੀਟਿੰਗ 'ਚ ਕੋਰੋਨਾ ਨਿਯਮ ਛਿੱਕੇ ਟੰਗੇ, ਅਕਾਲੀ ਵਿਧਾਇਕ ਨੇ ਦਰਜ ਕਰਵਾਇਆ ਰੋਸ

News18 Punjabi | News18 Punjab
Updated: July 19, 2020, 8:40 AM IST
share image
ਸਥਾਨਕ ਸਰਕਾਰ ਵਿਭਾਗ ਦੀ ਮੀਟਿੰਗ 'ਚ ਕੋਰੋਨਾ ਨਿਯਮ ਛਿੱਕੇ ਟੰਗੇ, ਅਕਾਲੀ ਵਿਧਾਇਕ ਨੇ ਦਰਜ ਕਰਵਾਇਆ ਰੋਸ
ਸਰਕਾਰ ਮਰਦਮਸ਼ੁਮਾਰੀ ਵਿਭਾਗ ਵੱਲੋਂ ਵਾਰਡਾਂ ਦੀ ਹੱਦਬੰਦੀ ਬਾਰੇ ਦਿਸ਼ਾ ਨਿਰਦੇਸ਼ ਦੀ ਉਲੰਘਣਾ ਕਰ ਰਹੀ ਹੈ : ਐਨ ਕੇ ਸ਼ਰਮਾ

ਸਰਕਾਰ ਮਰਦਮਸ਼ੁਮਾਰੀ ਵਿਭਾਗ ਵੱਲੋਂ ਵਾਰਡਾਂ ਦੀ ਹੱਦਬੰਦੀ ਬਾਰੇ ਦਿਸ਼ਾ ਨਿਰਦੇਸ਼ ਦੀ ਉਲੰਘਣਾ ਕਰ ਰਹੀ ਹੈ : ਐਨ ਕੇ ਸ਼ਰਮਾ

  • Share this:
  • Facebook share img
  • Twitter share img
  • Linkedin share img
ਸਥਾਨਕ ਸਰਕਾਰ ਵਿਭਾਗ ਵੱਲੋਂ ਅੱਜ ਸੈਕਟਰ 35 ਸਥਿਤ ਦਫਤਰ ਵਿਚ ਕੀਤੀ ਗਈ ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਕੋਰੋਨਾ ਬਾਰੇ ਤੈਅ ਨਿਯਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ ਜਦਕਿ ਇਸ ਮੀਟਿੰਗ ਵਿਚ ਅਕਾਲੀ ਵਿਧਾਇਕ ਨੇ ਰੋਸ ਪ੍ਰਗਟ ਕੀਤਾ ਤੇ ਵਾਰਡਾਂ ਦੀ ਹੱਦਬੰਦੀ ਬਾਰੇ ਨਿਯਮਾਂ ਦੀ ਪਾਲਣਾ ਨਾ ਕੀਤੇ ਜਾਣ 'ਤੇ ਲਿਖਤੀ ਇਤਰਾਜ਼ ਦਰਜ ਕਰਵਾਏ।
ਡੇਰਾਬਸੀ ਦੇ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ੍ਰੀ ਐਨ ਕੇ ਸ਼ਰਮਾ ਨੇ ਦੱਸਿਆ ਕਿ ਅੱਜ ਸਥਾਨਕ ਸਰਕਾਰ ਵਿਭਾਗ ਵੱਲੋਂ ਜ਼ੀਰਕਪੁਰ ਨਗਰ ਕੌਂਸਲ ਦੇ ਵਾਰਡਾਂ ਦੀ ਨਵੇਂ ਸਿਰੇ ਤੋਂ ਹੱਦਬੰਦੀ ਵਾਸਤੇ ਸੈਕਟਰ 35 ਸਥਿਤ ਦਫਤਰ ਵਿਚ ਮੀਟਿੰਗ ਰੱਖੀ ਗਈ ਸੀ ਜਿਸ ਵਿਚ ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ, ਡੇਰਾਬਸੀ ਦੇ ਐਸ ਡੀ ਐਮ, ਜ਼ੀਰਕਪੁਰ ਨਗਰ ਕੌਂਸਲ ਦੇ ਪ੍ਰਸ਼ਾਸਕ ਤੇ ਹੋਰ ਅਧਿਕਾਰੀ ਵੀ ਸ਼ਾਮਲ ਹੋਏ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜ ਤੋਂ ਵੱਧ ਬੰਦੇ ਇਕੱਠੇ ਨਾ ਹੋਣ ਬਾਰੇ ਤੈਅ ਨਿਯਮ ਤੇ ਹੋਰ ਨਿਯਮਾਂ ਨੂੰ ਛਿੱਕੇ ਟੰਗ ਦਿੱਤਾ ਗਿਆ।

ਸ੍ਰੀ ਸ਼ਰਮਾ ਨੇ ਦੱਸਿਆ ਕਿ ਨਾ ਸਿਰਫ ਕੋਰੋਨਾ ਬਾਰੇ ਨਿਯਮਾਂ ਦੀ ਅਣਦੇਖੀ ਕੀਤੀ ਗਈ ਬਲਕਿ ਪੰਜਾਬ ਸਰਕਾਰ ਨੇ ਵਾਰਡਾਂ ਦੀ ਹੱਦਬੰਦੀ ਬਾਰੇ ਨਿਯਮ ਵੀ ਲੁਕਵੀਂ ਮਨਸ਼ਾ ਨਾਲ ਛਿੱਕੇ ਟੰਗ ਦਿੱਤੇ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਈ ਵਾਰਡ ਤਾਂ ਦੋ ਕਿਲੋਮੀਟਰ ਤੋਂ ਵੀ ਲੰਬੇ ਬਣਾ ਦਿੱਤੇ ਗਏ ਹਨ। ਇਸੇ ਤਰੀਕੇ ਪਿੰਡ ਦਿਆਲਪੁਰਾ ਸਮੇਤ ਕਈ ਵਾਰਡਾਂ ਨੂੰ ਨਿਯਮਾਂ ਦੀ ਅਣਦੇਖੀ ਕਰਦਿਆਂ ਅਨੁਸੂਚਿਤ ਜਾਤੀ ਸ਼੍ਰੇਣੀ ਲਈ ਰਾਖਵਾਂ ਕਰ ਦਿੱਤਾ ਗਿਆ ਹੈ।


ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕਾਂਗਰਸ ਸਰਕਾਰ ਆਪਣੇ ਸਥਾਨਕ ਆਗੂਆਂ ਦੀਆਂ ਇੱਛਾਵਾਂ ਅਨੁਸਾਰ ਵਾਰਡਾਂ ਦੀ ਨਵੇਂ ਸਿਰੇ ਤੋਂ ਹੱਦਬੰਦੀ ਲਈ ਕਾਹਲੀ ਹੈ ਕਿਉਂਕਿ ਉਹ ਜਾਣਦੀ ਹੈ ਕਿ ਜੇਕਰ ਇਹ ਚੋਣਾਂ ਨਿਯਮਾਂ ਤਹਿਤ ਹੋਈਆਂ ਤਾਂ ਕਾਂਗਰਸ ਹਾਰ ਜਾਵੇਗੀ। ਉਹਨਾਂ ਕਿਹਾ ਕਿ ਮਿਉਂਸਪਲ ਕੌਂਸਲਾਂ ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਲੀਡਰਸ਼ਿਪ ਇਸ ਵੇਲੇ ਬਹੁਤ ਘਬਰਾਈ ਹੋਈ ਹੈ ਕਿਉਂਕਿ ਉਹ ਜਾਣਦੀ ਹੈ ਕਿ ਚੋਣਾਂ ਦੇ ਵਾਅਦੇ ਪੂਰੇ ਕਰਨੇ ਤਾਂ ਇਕ ਪਾਸੇ ਉਹ ਸੂਬੇ ਨੂੰ ਕੋਰੋਨਾ ਤੋਂ ਬਚਾਉਣ ਵਿਚ ਵੀ ਅਸਫਲ ਰਹੀ ਹੈ। ਅਕਾਲੀ ਵਿਧਾਇਕ ਨੇ ਹੱਦਬੰਦੀ ਦੀ ਪ੍ਰਕਿਰਿਆ 'ਤੇ ਲਿਖਤੀ ਇਤਰਾਜ਼ ਵੀ ਦਰਜ ਕਰਵਾਏ ਕਿਉਂਕਿ ਇਹ ਨਿਯਮਾਂ ਮੁਤਾਬਕ ਨਹੀਂ ਸੀ। ਉਹਨਾਂ ਇਹ ਵੀ ਦੱਸਿਆ ਕਿ ਭਾਰਤ ਸਰਕਾਰ ਦੇ ਮਰਦਮਸ਼ੁਮਾਰੀ ਵਿਭਾਗ ਨੇ ਇਹ ਸਪਸ਼ਟ ਹਦਾਇਤ ਕੀਤੀ ਹੈ ਕਿ 31 ਮਾਰਚ 2021 ਤੋਂ ਪਹਿਲਾਂ ਕਿਸੇ ਵੀ ਵਾਰਡ ਦੀ ਹੱਦਬੰਦੀ ਛੇੜੀ ਨਹੀਂ ਜਾ ਸਕਦੀ ਪਰ ਫਿਰ ਵੀ ਸਰਕਾਰ ਇਹ ਹੱਦਬੰਦੀ ਕਰਵਾ ਰਹੀ ਹੈ ਤੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰ ਰਹੀ ਹੈ।
ਮੁੱਖ ਮੰਤਰੀ ਨੂੰ ਵਾਰਡਾਂ ਦੀ ਹੱਦਬੰਦੀ ਵੇਲੇ ਕੁਝ ਵੀ ਗਲਤ ਨਾ ਹੋਣਾ ਯਕੀਨੀ ਬਣਾਉਣ ਲਈ ਕਹਿੰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਜੇਕਰ ਇਹ ਚੋਣਾਂ ਨਿਯਮਾਂ ਮੁਤਾਬਕ ਹੋਈਆਂ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਹੂੰਝਾਫੇਰ ਜਿੱਤ ਹਾਸਲ ਕਰੇਗਾ ਪਰ ਕਾਂਗਰਸ ਸਰਕਾਰ ਵੱਲੋਂ ਅਜਿਹਾ ਕਰਵਾਉਣ ਦੀ ਉਮੀਦ ਬਹੁਤ ਘੱਟ ਹੈ।
Published by: Anuradha Shukla
First published: July 19, 2020, 8:34 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading