Home /News /coronavirus-latest-news /

ਮੇਰੇ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਪਿਛਲੇ 9 ਦਿਨਾਂ ਤੋਂ ਪਾਜ਼ੀਟਿਵ -ਅਲੀ ਗੋਨੀ

ਮੇਰੇ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਪਿਛਲੇ 9 ਦਿਨਾਂ ਤੋਂ ਪਾਜ਼ੀਟਿਵ -ਅਲੀ ਗੋਨੀ

ਮੇਰੇ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਪਿਛਲੇ 9 ਦਿਨਾਂ ਤੋਂ ਪਾਜ਼ੀਟਿਵ -ਅਲੀ ਗੋਨੀ

ਮੇਰੇ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਪਿਛਲੇ 9 ਦਿਨਾਂ ਤੋਂ ਪਾਜ਼ੀਟਿਵ -ਅਲੀ ਗੋਨੀ

  • Share this:
ਕੋਰੋਨਾ ਦੇ ਵਧਦੇ ਮਾਮਲਿਆਂ ਨੇ ਜਿਥੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਹਿਲਾ ਕੇ ਰੱਖ ਦਿੱਤਾ ਹੈ, ਉਥੇ ਕਲਾਕਾਰ ਵੀ ਇਸ ਤੋਂ ਪ੍ਰੇਸ਼ਾਨ ਹਨ। ਮਾਡਲ ਅਤੇ ਬਿਗ ਬੌਸ 14 ਦੇ ਮੁਕਾਬਲੇਬਾਜ਼ ਅਲੀ ਗੋਨੀ ਦੇ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਅਲੀ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ, ਭੈਣ ਅਤੇ ਭੈਣ ਦੇ ਬੱਚੇ ਕੋਵਿਡ-19 ਨਾਲ ਜੂਝ ਰਹੇ ਹਨ। ਅਲੀ ਨੇ ਸੋਸ਼ਲ ਮੀਡੀਆ ’ਤੇ ਵੀ ਇਸ ਬਾਰੇ ਜਾਣਕਾਰੀ ਦਿੱਤੀ ਹੈ।ਅਲੀ ਨੇ ਕਿਹਾ ਕਿ ਮੈਂ ਸਮਝ ਸਕਦਾ ਹਾਂ ਕਿ ਉਨ੍ਹਾਂ ਲੋਕਾਂ ਤੇ ਕੀ ਬੀਤ ਰਹੀ ਹੈ ਜਿਨ੍ਹਾਂ ਦੇ ਘਰ ਵਾਲੇ ਪਾਜ਼ੇਟਿਵ ਪਾਏ ਗਏ ਹਨ। ਮੇਰੇ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਪਿਛਲੇ 9 ਦਿਨਾਂ ਤੋਂ ਪਾਜ਼ਿਟਿਵ ਹਨ। ਮੇਰੀ ਮਾਂ, ਭੈਣ ਅਤੇ ਉਨ੍ਹਾਂ ਦੇ ਬੱਚੇ ਫਾਈਟਰ ਹਨ। ਜਿਸ ਤਰ੍ਹਾਂ ਨਾਲ ਉਹ ਇਸ ਵਾਇਰਸ ਨਾਲ ਲੜ ਰਹੇ ਹਨ ਖ਼ਾਸ ਤੌਰ ’ਤੇ ਮੇਰੇ ਭਾਂਜੇ ....ਯਾ ਅੱਲਾਹ ਰਹਿਮ, ਧਿਆਨ ਰੱਖੋ’।ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਲੀ ਗੋਨੀ ਨੇ ਵੀ 30 ਅਪ੍ਰੈਲ ਨੂੰ ਕੋਵਿਡ ਟੈਸਟ ਕਰਵਾਇਆ ਸੀ ਜਿਸ ’ਚ ਨੈਗੇਟਿਵ ਪਾਏ ਗਏ ਸਨ। ਅਲੀ ਨੇ ਲੋਗਾਂ ਨੂੰ ਵੀ ਸਲਾਹ ਦਿੱਤੀ ਸੀ ਕਿ ਜੇਕਰ ਕੋਈ ਵੀ ਲੱਛਣ ਨਜ਼ਰ ਆਏ ਤਾਂ ਤੁਰੰਤ ਟੈਸਟ ਕਰਵਾਓ। ਅਲੀ ਨੇ ਲਿਖਿਆ ਕਿ ‘ਮੇਰਾ ਟੈਸਟ ਨੈਗੇਟਿਵ ਆਇਆ ਹੈ ਅਤੇ ਮੈਂ ਹੁਣ ਬਿਹਤਰ ਮਹਿਸੂਸ ਕਰ ਰਿਹਾ ਹਾਂ। ਤੁਹਾਡੇ ਸਾਰਿਆਂ ਦੇ ਪਰਿਵਾਰ ਦਾ ਧੰਨਵਾਦ ਅਤੇ ਕਿ੍ਰਪਾ ਕਰਕੇ ਧਿਆਨ ਰੱਖੋ ਜੇਕਰ ਕੋਈ ਵੀ ਲੱਛਣ ਨਜ਼ਰ ਆਏ ਤਾਂ ਸਿੱਧਾ ਟੈਸਟ ਕਰਵਾਓ। ਖ਼ੁਦ ਦਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ’।

ਉਨ੍ਹਾਂ ਕਿਹਾ ਕਿ ਉਨ੍ਹਾਂ ਫਿਲਹਾਲ ਤਾਂ ਕੋਰੋਨਾ ਵੈਕਸੀਨ ਨਹੀਂ ਲਗਵਾਈ ਪਰ ਆਉਣ ਵਾਲੇ ਕੁਝ ਦਿਨਾਂ ’ਚ ਉਹ ਜ਼ਰੂਰ ਵੈਕਸੀਨ ਲਗਵਾ ਲੈਣਗੇ ਤੇ ਲੋਕਾਂ ਨੂੰ ਵੀ ਉਨ੍ਹਾਂ ਕੋਰੋਨਾ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਹੈ।
Published by:Ashish Sharma
First published:

Tags: Actors, COVID-19, TV serial

ਅਗਲੀ ਖਬਰ