ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵੀ ਕੋਰੋਨਾ ਦਾ ਖਤਰਾ ਮੰਡਰਾ ਰਿਹਾ ਹੈ, ਕੈਪਟਨ ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਕਾਂਗਰਸ ਦੇ ਦੋ ਪਾਜ਼ਿਟਿਵ ਵਿਧਾਇਕਾਂ ਕੁਲਬੀਰ ਜੀਰਾ ਤੇ ਨਿਰਮਲ ਸਿੰਘ ਸ਼ੁਤਰਾਣਾ ਦੇ ਸੰਪਰਕ 'ਚ ਆਏ ਸਨ।
ਵਿਧਾਨ ਸਭਾ ਸੈਸ਼ਨ ਦੌਰਾਨ ਕੁਲਬੀਰ ਜੀਰਾ ਮੁੱੱਖ ਮੰਤਰੀ ਤੋਂ ਆਸ਼ਿਰਵਾਦ ਲੈਂਦੇ ਨਜਰ ਆਏ ਸਨ, ਜੀਰਾ ਨਾਲ ਤਸਵੀਰ ਕਰਵਾਉਣ ਤੋਂ ਕੁੱੱਝ ਬਾਅਦ ਹੀ ਕੁੁਲਬੀਰ ਜੀਰਾ ਦੀ ਕੋਰੋਨਾ ਪਾਜ਼ਿਟਿਵ ਰਿਪੋਰਟ ਦਾ ਪਤਾਾ ਲੱਗਾ ਸੀ।
ਦਰਅਸਲ ਕੁਲਬੀਰ ਜੀਰਾ ਦੀ ਅੱਜ ਸਵੇਰੇ ਕਰਵਾਈ ਟੈਸਟ ਰਿਪੋਰਟ ਨੈਗੇਟਿਵ ਸੀ, ਪਰ ਪਹਿਲਾਂ ਕਰਵਾਈ ਟੈਸਟਿੰਗ ਦੀ ਰਿਪੋਰਟ ਅੱਜ ਪਾਜ਼ਿਟਿਵ ਆਈ। ਹਾਲਾਂਕਿ ਬਾਅਦ 'ਚ ਤੀਜੀ ਵਾਰ ਵੀ ਟੈਸਟ ਕਰਵਾਇਆ ਗਿਆ, ਜਿਸਦੀ ਰਿਪੋਰਟ ਵੀ ਪਾਜ਼ਿਟਿਵ ਹੀ ਆਈ ਹੈ। ਫਿਲਹਾਲ ਮੁੱੱਖ ਮੰਤਰੀ ਇੱਕ ਹਫ਼ਤੇ ਲਈ ਏਕਾਂਤਵਾਸ 'ਚ ਹਨ, ਉਨ੍ਹਾਂ ਦੀ ਦੋਬਾਰਾ ਟੈਸਟਿੰਗ ਵੀ ਕੀਤੀ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।