Home /News /coronavirus-latest-news /

ਕਰੋਨਾ ਦੇ ਮਾਮਲੇ ਵਧਣ ਦੇ ਬਾਵਜੂਦ ਹਰਿਆਣਾ 'ਚ ਨਹੀਂ ਲੱਗੇਗਾ ਨਾਈਟ ਕਰਫਿਊ ਤੇ ਲੌਕਡਾਊਨ

ਕਰੋਨਾ ਦੇ ਮਾਮਲੇ ਵਧਣ ਦੇ ਬਾਵਜੂਦ ਹਰਿਆਣਾ 'ਚ ਨਹੀਂ ਲੱਗੇਗਾ ਨਾਈਟ ਕਰਫਿਊ ਤੇ ਲੌਕਡਾਊਨ

ਦਿੱਲੀ ਵਿਚ ਕੱਲ੍ਹ ਤੋਂ ਖੁੱਲ੍ਹਣਗੇ ਪਾਰਕ ਤੇ ਗਾਰਡਨ, 50% ਗਾਹਕਾਂ ਨਾਲ ਬਾਰ ਨੂੰ ਇਜਾਜ਼ਤ (ਸੰਕੇਤਕ ਫੋਟੋ)

ਦਿੱਲੀ ਵਿਚ ਕੱਲ੍ਹ ਤੋਂ ਖੁੱਲ੍ਹਣਗੇ ਪਾਰਕ ਤੇ ਗਾਰਡਨ, 50% ਗਾਹਕਾਂ ਨਾਲ ਬਾਰ ਨੂੰ ਇਜਾਜ਼ਤ (ਸੰਕੇਤਕ ਫੋਟੋ)

  • Share this:
    ਹਰਿਆਣਾ ਵਿਚ ਭਾਵੇਂ ਕਰੋਨਾ ਦੇ ਕੇਸ ਵਧ ਰਹੇ ਹਨ ਪਰ ਸਰਕਾਰ ਨੇ ਫਿਲਹਾਲ ਲੌਕਡਾਊਨ ਜਾਂ ਰਾਤ ਦੇ ਕਰਫਿਊ ਉਤੇ ਵਿਚਾਰ ਨਹੀਂ ਕੀਤਾ ਹੈ। ਰਾਜ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕੋਰੋਨਾ ਇਨਫੈਕਸ਼ਨ ਸਬੰਧੀ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ, ਸਿਵਲ ਸਰਜਨਾਂ ਅਤੇ ਚੋਟੀ ਦੇ ਪੁਲਿਸ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਵਿੱਚ ਮੌਜੂਦ ਸਨ।

    ਰਾਜ ਵਿਚ ਫੈਲ ਰਹੀ ਕੋਰੋਨਾ ਦੀ ਦੂਜੀ ਲਹਿਰ ਨੂੰ ਲੈ ਕੇ ਹੋਈ ਇਸ ਬੈਠਕ ਵਿਚ ਗ੍ਰਹਿ ਮੰਤਰੀ ਅਨਿਲ ਵਿਜ ਨੇ ਸਾਰੇ ਅਧਿਕਾਰੀਆਂ ਨੂੰ ਸਖ਼ਤ ਸ਼ਬਦਾਂ ਵਿਚ ਰਾਜ ਵਿਚ ਸਖਤੀ ਵਧਾਉਣ ਦੀ ਹਦਾਇਤ ਕੀਤੀ। ਵਿਜ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਲੌਕਡਾਊਨ ਜਾਂ ਰਾਤ ਦੇ ਕਰਫਿਊ ਦੇ ਹੱਕ ਵਿਚ ਨਹੀਂ ਹਨ। ਅਜਿਹੀ ਸਥਿਤੀ ਵਿੱਚ ਸਖਤੀ ਹੀ ਰੋਕਥਾਮ ਦਾ ਇੱਕੋ ਇੱਕ ਸਾਧਨ ਹੈ।

    ਵੀਸੀ ਰਾਹੀਂ ਹੋਈ ਮਹੱਤਵਪੂਰਨ ਮੀਟਿੰਗ ਵਿੱਚ ਸਿਹਤ ਮੰਤਰੀ ਅਨਿਲ ਵਿਜ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ, ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਕਪਤਾਨਾਂ ਨੂੰ ਰਾਜ ਵਿੱਚ ਫਿਰ ਤੋਂ ਜੋਸ਼ ਵਧਾਉਣ ਦੇ ਨਿਰਦੇਸ਼ ਦਿੱਤੇ। ਵਿਜ ਨੇ ਕਿਹਾ ਕਿ ਕੋਰੋਨਾ ਖ਼ਿਲਾਫ਼ ਲੜਾਈ ਪਿਛਲੇ ਸਾਲ ਇਸ ਮਹੀਨੇ ਵਿੱਚ ਸ਼ੁਰੂ ਹੋਈ ਸੀ ਪਰ ਇਸ ਵਾਰ ਸਰਕਾਰ ਲਾਕਡਾਊਨ ਜਾਂ ਰਾਤ ਦਾ ਕਰਫਿਊ ਲਾਉਣ ਦੇ ਪੱਖ ਵਿੱਚ ਨਹੀਂ ਹੈ।

    ਵਿਜ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਮਾਸਕ ਬਗੈਰ ਘੁੰਮਣ ਵਾਲੇ ਲੋਕਾਂ ਨਾਲ ਸਖਤੀ ਲਈ ਹਰ ਚੌਰਾਹੇ 'ਤੇ ਚਲਾਨ ਸ਼ੁਰੂ ਕਰੇ। ਵਿਜ ਨੇ ਇਸ ਮੀਟਿੰਗ ਵਿਚ ਇਹ ਵੀ ਸਪੱਸ਼ਟ ਕੀਤਾ ਕਿ ਜੇ ਆਉਣ ਵਾਲੇ ਸਮੇਂ ਵਿਚ ਕੋਰੋਨਾ ਨੂੰ ਰੋਕਣ ਲਈ ਹੋਰ ਸਖਤ ਕਦਮ ਚੁੱਕੇ ਜਾਣ ਦੀ ਲੋੜ ਪਈ, ਤਾਂ ਉਹ ਵੀ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਤਾਲਾਬੰਦੀ ਕਾਰਨ ਲੋਕ ਪਹਿਲਾਂ ਹੀ ਬਹੁਤ ਕੁਝ ਸਹਿਣ ਕਰ ਚੁੱਕੇ ਹਨ। ਇਸ ਲਈ, ਉਹ ਵਾਇਰਸ ਦੇ ਵੱਧ ਰਹੇ ਇਨਫੈਕਸ਼ਨ ਦੇ ਬਾਵਜੂਦ ਦੁਬਾਰਾ ਲਾਕਡਾਉਨ ਦੇ ਹੱਕ ਵਿਚ ਨਹੀਂ ਹਨ।
    Published by:Gurwinder Singh
    First published:

    Tags: Coronavirus, Haryana, Lockdown, Unlock 5.0

    ਅਗਲੀ ਖਬਰ