ਅਮਰੀਕਾ ਦੇ ਇਸ ਸ਼ਹਿਰ ‘ਚ Corona ਵੈਕਸੀਨ ਲਗਾਉਣ ‘ਤੇ ਜਿੱਤ ਸਕਦੇ ਹੋ 10 ਲੱਖ ਰੁਪਏ

News18 Punjabi | News18 Punjab
Updated: May 14, 2021, 6:52 PM IST
share image
ਅਮਰੀਕਾ ਦੇ ਇਸ ਸ਼ਹਿਰ ‘ਚ Corona ਵੈਕਸੀਨ ਲਗਾਉਣ ‘ਤੇ ਜਿੱਤ ਸਕਦੇ ਹੋ 10 ਲੱਖ ਰੁਪਏ
ਸੰਕੇਤਿਕ ਤਸਵੀਰ

ਸੰਯੁਕਤ ਰਾਜ ਅਮਰੀਕਾ ਵਿਚ ਲੋਕਾਂ ਲਈ ਮੁਫਤ ਬੇਸਬਾਲ ਖੇਡ ਦੀਆਂ ਟਿਕਟਾਂ, ਬੀਅਰ, ਫ੍ਰੈਂਚ ਫਰਾਈ ਅਤੇ ਇੱਥੋਂ ਤਕ ਕਿ ਮੁਫਤ ਗਾਂਜਾ ਵੀ ਉਪਲਬਧ ਕਰਵਾਇਆ ਜਾ ਰਿਹਾ ਹੈ। ਪਰ ਅਮਰੀਕਾ ਦੇ ਓਹੀਓ ਸ਼ਹਿਰ ਵਿਚ ਕੋਵਿਡ ਵੈਕਸੀਨ ਲਗਵਾਉਣ ਉਤੇ ਲੋਕ 10 ਲੱਖ ਰੁਪਏ ਤਕ ਜਿੱਤ ਸਕਦੇ ਹਨ।

  • Share this:
  • Facebook share img
  • Twitter share img
  • Linkedin share img
ਓਹੀਓ - ਕੋਰੋਨਾ ਵਿਸ਼ਾਣੂ ਦੇ ਮਹਾਂਮਾਰੀ ਦੇ ਵਿਚਕਾਰ ਵਿਸ਼ਵ ਭਰ ਦੀਆਂ ਸਰਕਾਰਾਂ ਲਗਾਤਾਰ ਲੋਕਾਂ ਨੂੰ ਟੀਕਾ ਲਗਵਾਉਣ ਲਈ ਪ੍ਰੇਰਿਤ ਕਰ ਰਹੀਆਂ ਹਨ। ਅਮਰੀਕਾ ਦਾ ਇੱਕ ਸ਼ਹਿਰ ਇਸ ਮਾਮਲੇ ਵਿੱਚ ਇੱਕ ਕਦਮ ਅੱਗੇ ਵੱਧ ਗਿਆ ਹੈ। ਸੰਯੁਕਤ ਰਾਜ ਅਮਰੀਕਾ ਵਿਚ ਲੋਕਾਂ ਲਈ ਮੁਫਤ ਬੇਸਬਾਲ ਖੇਡ ਦੀਆਂ ਟਿਕਟਾਂ, ਬੀਅਰ, ਫ੍ਰੈਂਚ ਫਰਾਈ ਅਤੇ ਇੱਥੋਂ ਤਕ ਕਿ ਮੁਫਤ ਗਾਂਜਾ ਵੀ ਉਪਲਬਧ ਕਰਵਾਇਆ ਜਾ ਰਿਹਾ ਹੈ। ਪਰ ਅਮਰੀਕਾ ਦੇ ਓਹੀਓ ਸ਼ਹਿਰ ਵਿਚ ਕੋਵਿਡ ਵੈਕਸੀਨ ਲਗਵਾਉਣ ਉਤੇ ਲੋਕ 10 ਲੱਖ ਰੁਪਏ ਤਕ ਜਿੱਤ ਸਕਦੇ ਹਨ।

ਇਸ ਸ਼ਹਿਰ ਦੇ ਗਵਰਨਰ ਨੇ ਹਾਲ ਹੀ ਵਿੱਚ ਇੱਕ ਟਵੀਟ ਵਿਚ ਇਸਦੀ ਘੋਸ਼ਣਾ ਕੀਤੀ ਹੈ। ਮਾਈਕ ਡਵਾਈਨ ਨੇ ਆਪਣੇ ਟਵੀਟ ਵਿਚ ਲਿਖਿਆ ਕਿ 26 ਮਈ ਤੋਂ ਉਹ ਕੋਰੋਨਾ ਵਾਇਰਸ ਰਿਲੀਫ ਫੰਡਾਂ ਵਿਚੋਂ ਇਕ ਲਾਟਰੀ ਦਾ ਐਲਾਨ ਕਰਨ ਜਾ ਰਿਹਾ ਹੈ। ਉਹ ਸਾਰੇ ਲੋਕ ਜਿਨ੍ਹਾਂ ਨੂੰ ਘੱਟੋ ਘੱਟ ਇਕ ਵਾਰ ਕੋਰੋਨਾ ਟੀਕਾ ਲਗਾਇਆ ਗਿਆ ਹੈ, ਉਹ ਇਸ ਲਾਟਰੀ ਲਈ ਯੋਗ ਹੋਣਗੇ। ਉਨ੍ਹਾਂ ਆਪਣੇ ਟਵੀਟ ਵਿੱਚ ਅੱਗੇ ਲਿਖਿਆ ਕਿ ਇਸ ਲਾਟਰੀ ਦਾ ਡਰਾਅ ਹਰ ਹਫਤੇ ਬੁੱਧਵਾਰ ਨੂੰ ਕੱਢਿਆ ਜਾਵੇਗਾ ਅਤੇ ਇਹ ਲਾਟਰੀ ਅਗਲੇ 5 ਹਫ਼ਤਿਆਂ ਤੱਕ ਚੱਲੇਗੀ। ਹਰ ਲਾਟਰੀ ਜਿੱਤਣ ਵਾਲੇ ਨੂੰ 10 ਲੱਖ ਦਾ ਇਨਾਮ ਦਿੱਤਾ ਜਾਵੇਗਾ। ਇਸ ਤਰ੍ਹਾਂ ਕੋਰਨਾ ਰਿਲੀਫ ਫੰਡਾਂ ਵਿਚੋਂ 50 ਲੱਖ ਦਿੱਤੇ ਜਾਣਗੇ। ਉਨ੍ਹਾਂ ਉਮੀਦ ਜਤਾਈ ਕਿ ਇਹ ਬਹੁਤ ਸਾਰੇ ਲੋਕਾਂ ਨੂੰ ਟੀਕਾ ਲਗਵਾਉਣ ਲਈ ਪ੍ਰੇਰਿਤ ਕਰੇਗਾ।

ਗੌਰਤਲਬ ਹੈ ਕਿ ਓਹੀਓ ਨੇ ਟੀਕਾ ਲਗਵਾਉਣ ਬਾਰੇ ਲਾਟਰੀ ਦੀ ਸ਼ੁਰੂਆਤ ਕੀਤੀ ਹੋਵੇ, ਪਰ ਇਸ ਤੋਂ ਪਹਿਲਾਂ ਬਾਕੀ ਰਾਜਾਂ ਅਤੇ ਸਥਾਨਕ ਸਰਕਾਰਾਂ ਨੇ ਲੋਕਾਂ ਨੂੰ ਟੀਕਾ ਲਗਵਾਉਣ ਲਈ ਵਿੱਤੀ ਸਹਾਇਤਾ ਦੀ ਘੋਸ਼ਣਾ ਸ਼ੁਰੂਆਤ ਕੀਤੀ ਸੀ। ਇਹ ਐਲਾਨ ਪਿਛਲੇ ਮਹੀਨੇ ਵੈਸਟ ਵਰਜੀਨੀਆ ਦੇ ਰਾਜਪਾਲ ਜਾਰਜ ਜਸਟਿਸ ਦੁਆਰਾ ਕੀਤਾ ਗਿਆ ਸੀ।
ਜਿੰਮ ਨੇ ਘੋਸ਼ਣਾ ਕੀਤੀ ਸੀ ਕਿ ਜੇ 35 ਸਾਲ ਤੋਂ ਘੱਟ ਉਮਰ ਦੇ ਲੋਕ ਵੈਕਸੀਨੇਸ਼ਨ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ 100 ਡਾਲਰ ਦਾ ਬੱਚਤ ਬਾਂਡ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜਾਰਜੀਆ ਸ਼ਹਿਰ ਦੇ ਪ੍ਰਸ਼ਾਸਨ ਨੇ ਇਸ ਸਾਲ ਜਨਵਰੀ ਵਿਚ ਐਲਾਨ ਕੀਤਾ ਸੀ  ਸ਼ਹਿਰ ਦੇ ਇਕ ਵਾਰ ਵੈਕਸੀਨ ਲਗਵਾਉਂਦੇ ਹਨ ਤਾਂ ਉਹ ਵਾਲਮਾਰਟ ਦੇ 200 ਡਾਲਰ ਦੇ ਗਿਫਟ ਕਾਰਡਾਂ ਲਈ ਅਪਲਾਈ ਕਰ ਸਕਦੇ ਹਨ। ਓਹੀਓ ਦੇ ਉਸੇ ਸ਼ਹਿਰ ਦੀ ਗੱਲ ਕਰੀਏ ਤਾਂ ਇਸ ਸ਼ਹਿਰ ਦੀ ਆਬਾਦੀ 10 ਕਰੋੜ ਹੈ ਅਤੇ ਹੁਣ ਤੱਕ 90 ਲੱਖ ਤੋਂ ਵੱਧ ਲੋਕਾਂ ਨੂੰ ਇਥੇ ਟੀਕਾ ਲਗਾਇਆ ਜਾ ਚੁੱਕਾ ਹੈ।
Published by: Ashish Sharma
First published: May 14, 2021, 6:52 PM IST
ਹੋਰ ਪੜ੍ਹੋ
ਅਗਲੀ ਖ਼ਬਰ