ਪ੍ਰਮਾਤਮਾ ਅੱਗੇ ਅਰਦਾਸ ਨਾਲ ਠੀਕ ਹੋ ਸਕਦੇ ਹਨ ਕੋਰੋਨਾ ਮਰੀਜ?, ਅਮਰੀਕਾ 'ਚ 1000 ਮਰੀਜ਼ਾਂ 'ਤੇ ਸਟੱਡੀ ਸ਼ੁਰੂ

ਪੰਜਾਬ ਦੇ ਕੋਰੋਨਾ ਮੁਕਤ ਐਲਾਨੇ ਜਿਲ੍ਹਿਆਂ ਵਿਚ ਮੁੜ ਪਰਤਿਆ ਵਾਇਰਸ

 • Share this:
  ਦੁਨੀਆਂ ਭਰ ਵਿਚ ਤੇਜ਼ੀ ਨਾਲ ਫੈਲ ਰਹੇ ਕੋਰੋਨਾਵਾਇਰਸ (Coronavirus) ਤੋਂ ਬਚਣ ਲਈ ਵਿਗਿਆਨੀ (Scientist) ਜਿੱਥੇ ਦਿਨ ਰਾਤ ਇੱਕ ਕਰ ਵੈਕਸੀਨ (Vaccine) ਦੀ ਖੋਜ ਕਰਨ ਵਿੱਚ ਜੁਟੇ ਹੋਏ ਹਨ, ਉੱਥੇ ਹੀ ਕੁੱਝ ਲੋਕ ਹੁਣ ਪ੍ਰਮਾਤਮਾ (God) ਅੱਗੇ ਅਰਦਾਸ ਕਰ ਰਹੇ ਹਨ ਕਿ ਉਹ ਆਪਣੀ ਸ਼ਕਤੀ ਨਾਲ ਕੋਰੋਨਾ ਦਾ ਅਸਰ ਦੁਨੀਆਂ ਵਿਚੋਂ ਖ਼ਤਮ ਕਰ ਦੇਵੇ।

  ਅਮਰੀਕਾ ਦੇ ਕੰਸਾਸ ਸਿਟੀ ਵਿੱਚ ਭਾਰਤੀ ਮੂਲ ਦੇ ਅਮਰੀਕੀ (America) ਫਿਜਿਸ਼ੀਅਨ ਨੇ ਇਹ ਜਾਣਨ ਲਈ ਅਧਿਐਨ ਸ਼ੁਰੂ ਕੀਤਾ ਹੈ ਕਿ ਕੀ ਦੂਰ ਰਹਿ ਕੇ ਕੀਤੀ ਜਾਣ ਵਾਲੀ ਪ੍ਰਾਥਨਾ (Prayer) ਵਰਗੀ ਕੋਈ ਚੀਜ਼ ਰੱਬ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਨੂੰ ਠੀਕ ਕਰਨ ਲਈ ਮਨਾ ਸਕਦੀ ਹੈ।

  ਧਨੰਜੈ ਲੱਕੀਰੇੱਡੀ ਨੇ ਚਾਰ ਮਹੀਨੇ ਤੱਕ ਚੱਲਣ ਵਾਲੇ ਇਸ ਪ੍ਰਾਥਨਾ ਉਤੇ ਸਟੱਡੀ ਦੀ ਸ਼ੁੱਕਰਵਾਰ ਤੋਂ ਸ਼ੁਰੂਆਤ ਕੀਤੀ ਹੈ ਜਿਸ ਵਿੱਚ 1000 ਕੋਰੋਨਾ ਵਾਇਰਸ ਮਰੀਜ਼ ਸ਼ਾਮਿਲ ਹੋਣਗੇ । ਜਿਨ੍ਹਾਂ ਦਾ ਆਈਸੀਯੂ ਵਿੱਚ ਇਲਾਜ ਚੱਲ ਰਿਹਾ ਹੈ। ਸਟੱਡੀ ਵਿਚ ਕਿਸੇ ਵੀ ਮਰੀਜ਼ ਲਈ ਨਿਰਧਾਰਿਤ ਦੇਖਭਾਲ ਕਿਰਿਆ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੂੰ 500-500 ਦੇ ਦੋ ਸਮੂਹ ਵਿੱਚ ਵੰਡਿਆ ਜਾਵੇਗਾ ਅਤੇ ਅਰਦਾਸ ਇੱਕ ਸਮੂਹ ਲਈ ਕੀਤੀ ਜਾਵੇਗੀ।

  ਇਸ ਦੇ ਇਲਾਵਾ ਕਿਸੇ ਵੀ ਸਮੂਹ ਨੂੰ ਪ੍ਰਾਥਨਾਵਾਂ ਦੇ ਬਾਰੇ ਵਿੱਚ ਨਹੀਂ ਦੱਸਿਆ ਜਾਵੇਗਾ। ਰਾਸ਼ਟਰੀ ਸਿਹਤ ਸੰਸਥਾਨ ਨੂੰ ਉਪਲਬਧ ਕਰਾਈ ਗਈ ਜਾਣਕਾਰੀ ਮੁਤਾਬਿਕ ਚਾਰ ਮਹੀਨੇ ਦੀ ਇਹ ਸਟੱਡੀ ਹੈ। ਕੋਵਿਡ-19 ਮਰੀਜ਼ਾ ਦੇ ਕਲੀਨਿਕਲ ਨਤੀਜਿਆਂ ਵਿੱਚ ਭੂਮਿਕਾ ਦੀ ਪੜਤਲ ਕਰੇਗਾ। ਬਿਨਾਂ ਕਿਸੇ ਕ੍ਰਮ ਦੇ ਚੁਣੇ ਗਏ ਅੱਧੇ ਮਰੀਜ਼ਾਂ ਲਈ ਪੰਜ ਸੰਪਰਦਾਇ ਈਸਾਈ , ਹਿੰਦੂ , ਇਸਲਾਮ, ਯਹੂਦੀ ਅਤੇ ਬੋਧੀ ਧਰਮਾਂ -ਵਿੱਚ “ਸਰਵ ਵਿਆਪੀ” ਅਰਦਾਸ ਕੀਤੀ ਜਾਵੇਗੀ। ਜਦੋਂ ਕਿ ਹੋਰ ਮਰੀਜ਼ ਇੱਕ ਦੂਜੇ ਸਮੂਹ ਦਾ ਹਿੱਸਾ ਹੋਣਗੇ।

  ਮਰੀਜ਼ਾਂ ਦਾ ਇਲਾਜ ਪਹਿਲਾਂ ਦੀ ਤਰ੍ਹਾਂ ਹੀ ਹੋਵੇਗਾ
  ਸਾਰੇ ਮਰੀਜ਼ਾਂ ਨੂੰ ਡਾਕਟਰੀ ਦੇਖਭਾਲ ਮਿਲੇਗੀ ਅਤੇ ਲੱਕੀਰੇੱਡੀ ਦੇ ਅਧਿਐਨ ਨੂੰ ਦੇਖਣ ਲਈ ਚਿਕਿਤਸਾ ਪੇਸ਼ੇਵਰ ਦੀ ਇੱਕ ਸੰਚਾਲਨ ਕਮੇਟੀ ਦਾ ਗਠਨ ਕੀਤਾ ਹੈ। ਲੱਕੀਰੇੱਡੀ ਨੇ ਕਿਹਾ ਕਿ ਅਸੀਂ ਸਾਰੇ ਵਿਗਿਆਨ ਵਿੱਚ ਭਰੋਸਾ ਕਰਦੇ ਹਾਂ ਅਤੇ ਅਸੀਂ ਧਰਮ ਵਿੱਚ ਵੀ ਭਰੋਸਾ ਕਰਦੇ ਹਾਂ।

  ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਕੋਈ ਨਿਰਾਲੀ ਸ਼ਕਤੀ ਹੈ, ਜਿਸ ਵਿੱਚ ਸਾਡੇ ਵਿੱਚੋਂ ਜ਼ਿਆਦਾਤਰ ਭਰੋਸਾ ਕਰਦੇ ਹਨ ਤਾਂ ਕੀ ਉਹ ਅਰਦਾਸ ਦੀ ਸ਼ਕਤੀ ਨਤੀਜਿਆਂ ਵਿਚ ਬਦਲ ਸਕਦੀ ਹੈ? ਸਾਡਾ ਇਹੀ ਸਵਾਲ ਹੈ। ਜਾਂਚਕਰਤਾ ਇਹ ਵੀ ਮੁਲਾਂਕਣ ਕਰਨਗੇ ਕਿ ਕਿੰਨੇ ਸਮਾਂ ਤੱਕ ਮਰੀਜ਼ ਵੈਂਟੀਲੇਟਰ ਉੱਤੇ ਰਹੇ। ਉਨ੍ਹਾਂ ਵਿਚੋਂ ਕਿੰਨੇ ਵਿਅਕਤੀਆ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਕਿੰਨੇ ਵਿਅਕਤੀਆਂ ਨੂੰ ਜਲਦੀ ਉਨ੍ਹਾਂ ਨੂੰ ਆਈਸੀਯੂ ਤੋਂ ਛੁੱਟੀ ਦਿੱਤੀ ਗਈ ਅਤੇ ਕਿੰਨੇ ਦੀ ਮੌਤ ਹੋ ਗਈ।
  Published by:Gurwinder Singh
  First published:
  Advertisement
  Advertisement