ਟਰੰਪ ਨੂੰ ਵੀ ਲੱਗਾ ਕੋਰੋਨਾ ਤੋਂ ਡਰ! ਜਨਤਕ ਤੌਰ 'ਤੇ ਪਹਿਲੀ ਵਾਰ ਪਾਇਆ ਮਾਸਕ

ਟਰੰਪ ਨੂੰ ਵੀ ਲੱਗਾ ਕੋਰੋਨਾ ਤੋਂ ਡਰ! ਜਨਤਕ ਤੌਰ 'ਤੇ ਪਹਿਲੀ ਵਾਰ ਪਾਇਆ ਮਾਸਕ

 • Share this:
  ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਹੁਣ ਤੱਕ ਮਾਸਕ ਪਹਿਨਣ ਤੋਂ ਇਨਕਾਰ ਕਰਦੇ ਆਏ ਹਨ। ਮਾਰਚ ਵਿਚ ਸ਼ੁਰੂ ਹੋਏ ਕੋਰੋਨਾ ਵਾਇਰਸ ਦੀ ਤਬਾਹੀ ਦੇ ਬਾਵਜੂਦ ਉਹ ਕਦੇ ਮਾਸਕ ਵਿਚ ਨਜ਼ਰ ਨਹੀਂ ਆਏ।

  ਸ਼ਨੀਵਾਰ ਨੂੰ ਪਹਿਲੀ ਵਾਰ ਜਨਤਕ ਤੌਰ 'ਤੇ ਉਹ ਮਾਸਕ ਪਹਿਨੇ ਨਜ਼ਰ ਆਏ। ਅਮਰੀਕਾ ਵਿਚ ਹੁਣ ਤੱਕ 32 ਲੱਖ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ, ਜਦੋਂ ਕਿ 1.34 ਲੱਖ ਲੋਕਾਂ ਦੀ ਲਾਗ ਕਾਰਨ ਮੌਤ ਹੋ ਗਈ ਹੈ। ਡੋਨਲਡ ਟਰੰਪ ਨੇ ਸ਼ਨੀਵਾਰ ਨੂੰ ਮਿਲਟਰੀ ਹਸਪਤਾਲ ਦੇ ਦੌਰੇ ਦੌਰਾਨ ਮਾਸਕ ਪਾਇਆ ਹੋਇਆ ਸੀ। ਉਨ੍ਹਾਂ ਹੁਣ ਸਿਹਤ ਅਧਿਕਾਰੀਆਂ ਦੀਆਂ ਹਿਦਾਇਤਾਂ ਨੂੰ ਪਹਿਲੀ ਵਾਰ ਸਵੀਕਾਰ ਕੀਤਾ ਅਤੇ ਜਨਤਕ ਤੌਰ ਉਤੇ ਮਾਸਕ ਪਹਿਨੇ ਵੇਖੇ ਗਏ।

  ਹਸਪਤਾਲ ਜਾਂਦੇ ਸਮੇਂ ਜ਼ਰੂਰ ਪਾਓ ਮਾਸਕ: ਟਰੰਪ

  ਟਰੰਪ ਸ਼ਨੀਵਾਰ ਨੂੰ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਵਿਚ ਜ਼ਖਮੀ ਅਤੇ  ਕੋਵਿਡ -19 ਪੀੜਤ  ਸੈਨਿਕਾਂ ਨਾਲ ਮੁਲਾਕਾਤ ਕਰਨ ਲਈ ਗਏ। ਇਹ ਫੌਜੀ ਹਸਪਤਾਲ ਵਾਸ਼ਿੰਗਟਨ ਦੇ ਉਪਨਗਰ ਵਿਚ ਸਥਿਤ ਹੈ। ਉਹ ਇਥੇ ਹਵਾਈ ਜਹਾਜ਼ ਰਾਹੀਂ ਗਏ ਸਨ। ਜਦੋਂ ਉਹ ਵ੍ਹਾਈਟ ਹਾਊਸ ਤੋਂ ਬਾਹਰ ਜਾ ਰਿਹਾ ਸਨ, ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਦੋਂ ਤੁਸੀਂ ਖਾਸ ਤੌਰ ਉਤੇ ਹਸਪਤਾਲ ਵਿੱਚ ਹੁੰਦੇ ਹੋ, ਤਾਂ ਮੈਨੂੰ ਲਗਦਾ ਹੈ ਕਿ ਤੁਹਾਨੂੰ ਮਾਸਕ ਪਹਿਨਣਾ ਚਾਹੀਦਾ ਹੈ।

  ਵਾਲਟਰ ਰੀਡ ਹਾਲਵੇਅ ਪਹੁੰਚਣ ਤੋਂ ਬਾਅਦ, ਟਰੰਪ ਨੇ ਦੌਰਾ ਸ਼ੁਰੂ ਕਰਦਿਆਂ ਸਾਰ ਹੀ ਮਾਸਕ ਪਹਿਨਿਆ। ਰਾਸ਼ਟਰਪਤੀ ਟਰੰਪ ਕੋਰੋਨਾ ਵਾਇਰਸ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਦੇਰੀ ਨਾਲ ਮਾਸਕ ਪਹਿਨਣ ਵਾਲਿਆਂ ਵਿਚੋਂ ਇਕ ਹਨ। ਉਹ ਹੁਣ ਤੱਕ ਸਿਹਤ ਅਧਿਕਾਰੀਆਂ ਦੀਆਂ ਮਾਸਕ ਸਬੰਦੀ ਹਦਾਇਤਾਂ ਨੂੰ ਨਕਾਰਦੇ ਆਏ ਹਨ।
  Published by:Gurwinder Singh
  First published: